Begin typing your search above and press return to search.

ਅਮਰੀਕਾ ਵਿਚ ਪੁੱਤ ਨੇ ਵੱਢਿਆ ਮਾਂ ਦਾ ਸਿਰ

ਨਿਊ ਜਰਸੀ , 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਇਕ ਸਿਰਫਿਰੇ ਨੇ ਆਪਣੀ ਬਜ਼ੁਰਗ ਮਾਂ ਦਾ ਸਿਰ ਵੱਢ ਕੇ ਘਰ ਦੀ ਬਾਰੀ ਵਿਚੋਂ ਬਾਹਰ ਸੁੱਟ ਦਿਤਾ ਅਤੇ ਫਿਰ ਖੁਦ ਹੀ ਪੁਲਿਸ ਨੂੰ ਫੋਨ ਕਰ ਕੇ ਵਾਰਦਾਤ ਬਾਰੇ ਦੱਸਿਆ। ਮੌਕੇ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ 46 ਸਾਲ ਦਾ ਜੈਫਰੀ ਸਰਜੰਟ ਖੂਨ […]

ਅਮਰੀਕਾ ਵਿਚ ਪੁੱਤ ਨੇ ਵੱਢਿਆ ਮਾਂ ਦਾ ਸਿਰ
X

Editor EditorBy : Editor Editor

  |  15 Dec 2023 10:56 AM IST

  • whatsapp
  • Telegram

ਨਿਊ ਜਰਸੀ , 15 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਇਕ ਸਿਰਫਿਰੇ ਨੇ ਆਪਣੀ ਬਜ਼ੁਰਗ ਮਾਂ ਦਾ ਸਿਰ ਵੱਢ ਕੇ ਘਰ ਦੀ ਬਾਰੀ ਵਿਚੋਂ ਬਾਹਰ ਸੁੱਟ ਦਿਤਾ ਅਤੇ ਫਿਰ ਖੁਦ ਹੀ ਪੁਲਿਸ ਨੂੰ ਫੋਨ ਕਰ ਕੇ ਵਾਰਦਾਤ ਬਾਰੇ ਦੱਸਿਆ। ਮੌਕੇ ’ਤੇ ਪੁੱਜੇ ਪੁਲਿਸ ਅਫਸਰਾਂ ਨੂੰ 46 ਸਾਲ ਦਾ ਜੈਫਰੀ ਸਰਜੰਟ ਖੂਨ ਨਾਲ ਲਥ-ਪਥ ਅਤੇ ਨਗਨ ਹਾਲਤ ਵਿਚ ਮਿਲਿਆ। ਵਾਰਦਾਤ 8 ਦਸੰਬਰ ਨੂੰ ਸ਼ਾਮ ਤਕਰੀਬਨ 4 ਵਜੇ ਵਾਪਰੀ ਅਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੈਫਰੀ ਨੇ ਸਿਰ, ਧੜ ਤੋਂ ਵੱਖ ਕਰਨ ਲਈ ਇਕ ਛੁਰੇ ਦੀ ਵਰਤੋਂ ਕੀਤੀ। ਪੁਲਿਸ ਨੇ ਜਿਉਂ ਹੀ ਉਸ ਨੂੰ ਹਿਰਾਸਤ ਵਿਚ ਲਿਆ ਤਾਂ ਉਸ ਨੇ ਚੀਕਣਾ ਸ਼ੁਰੂ ਕਰ ਦਿਤਾ ਕਿ ਮੈਂ ਆਪਣੀ ਮਾਂ ਦਾ ਕਤਲ ਕੀਤਾ ਹੈ ਅਤੇ ਮੈਨੂੰ ਇਸ ਦਾ ਬੇਹੱਦ ਅਫਸੋਸ ਹੈ। ਜੈਫਰੀ ਨੂੰ ਪੁਲਿਸ ਜੇਲ ਲੈ ਗਈ ਤਾਂ ਉਹ ਗੀਤ ਗਾਉਣ ਲੱਗਾ। ਅਪਾਰਟਮੈਂਟ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿਚ ਜੈਫਰੀ ਆਪਣੀ ਮਾਂ ਦਾ ਸਿਰ ਵੱਢਦਾ ਦੇਖਿਆ ਜਾ ਸਕਦਾ ਹੈ। ਇਸ ਮਗਰੋਂ ਉਹ ਆਪਣੇ ਫਲੈਟ ਤੋਂ ਬਾਹਰ ਝਾਕਦਾ ਹੈ ਅਤੇ ਫਿਰ ਲਾਸ਼ ਨੂੰ ਹਾਲ ਵਿਚ ਲੈ ਜਾਂਦਾ ਹੈ। ਮਰਨ ਵਾਲੀ ਬਜ਼ੁਰਗ ਔਰਤ ਦਾ ਨਾਂ ਅਲੈਗਜ਼ੈਂਡਰੀਆ ਦੱਸਿਆ ਗਿਆ ਹੈ ਜੋ ਆਪਣੇ ਬੱਚਿਆਂ ਦੀ ਆਰਥਿਕ ਮਦਦ ਕਰਦੀ ਰਹਿੰਦੀ ਸੀ। ਅਲੈਗਜ਼ੈਂਡਰੀਆ ਦੀਆਂ ਅੰਤਮ ਰਸਮਾਂ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it