Begin typing your search above and press return to search.
20 ਦਿਨਾਂ ਵਿਚ ਪੁਲਿਸ ਨਾਲ ਮੁਠਭੇੜ ਵਿਚ 3 ਬਦਮਾਸ਼ ਢੇਰ
ਕਾਰਵਾਈ ਕਾਰਨ ਗੈਂਗਸਟਰਾਂ ਵਿਚ ਦਹਿਸ਼ਤ ਦਾ ਮਾਹੌਲ ਪੁਲਿਸ ਨੇ 117 ਸ਼ੱਕੀ ਹਿਰਾਸਤ ਵਿਚ ਲਏ ਜਲੰਧਰ, 25 ਦਸੰਬਰ, ਨਿਰਮਲ : ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਫਿਰੌਤੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਪੁਲਿਸ ਨੇ 130 ਐਫਆਈਆਰ ਦਰਜ ਕੀਤੀਆਂ ਅਤੇ 117 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ। ਫਿਰੌਤੀ ਕਾਰਨ ਵਪਾਰੀ ਵਰਗ ਡਰ ਵਿੱਚ ਸੀ […]
By : Editor Editor
ਕਾਰਵਾਈ ਕਾਰਨ ਗੈਂਗਸਟਰਾਂ ਵਿਚ ਦਹਿਸ਼ਤ ਦਾ ਮਾਹੌਲ
ਪੁਲਿਸ ਨੇ 117 ਸ਼ੱਕੀ ਹਿਰਾਸਤ ਵਿਚ ਲਏ
ਜਲੰਧਰ, 25 ਦਸੰਬਰ, ਨਿਰਮਲ : ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਫਿਰੌਤੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਪੁਲਿਸ ਨੇ 130 ਐਫਆਈਆਰ ਦਰਜ ਕੀਤੀਆਂ ਅਤੇ 117 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ। ਫਿਰੌਤੀ ਕਾਰਨ ਵਪਾਰੀ ਵਰਗ ਡਰ ਵਿੱਚ ਸੀ ਅਤੇ ਪੁਲਸ ’ਤੇ ਅਮਨ-ਕਾਨੂੰਨ ਸਬੰਧੀ ਦਬਾਅ ਵਧਦਾ ਜਾ ਰਿਹਾ ਸੀ।
ਪਿਛਲੇ ਤਿੰਨ ਹਫ਼ਤਿਆਂ ਵਿੱਚ ਪੰਜਾਬ ਪੁਲਿਸ ਲੁਧਿਆਣਾ, ਮਾਨਸਾ, ਪਟਿਆਲਾ ਅਤੇ ਮੁਹਾਲੀ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਅਤੇ ਬਦਮਾਸ਼ਾਂ ਨੂੰ ਖ਼ਤਮ ਕਰਨ ਵਿੱਚ ਰੁੱਝੀ ਹੋਈ ਹੈ। ਪੁਲਿਸ ਦੀ ਗੋਲੀਬਾਰੀ ਨਾਲ ਗੈਂਗਸਟਰਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ’ਚ ਖਤਰਨਾਕ ਗੈਂਗਸਟਰਾਂ ਦਾ ਨੈੱਟਵਰਕ ਟੁੱਟਣਾ ਸ਼ੁਰੂ ਹੋ ਗਿਆ ਹੈ। 14 ਮੁਕਾਬਲਿਆਂ ਵਿੱਚ ਤਿੰਨ ਗੈਂਗਸਟਰ ਮਾਰੇ ਗਏ ਹਨ ਅਤੇ 10 ਜਣਿਆਂ ਨੂੰ ਗੋਲੀਆਂ ਲੱਗੀਆਂ ਹਨ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਸ ਨੂੰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਪੁਲਿਸ ਦੇ ਬੁਲਾਰੇ ਆਈਜੀ ਸੁਖਚੈਨ ਸਿੰਘ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਨੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸੂਬੇ ਵਿੱਚ ਕਿਸੇ ਵੀ ਅਪਰਾਧੀ ਨੂੰ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ। ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਮਨੂੰ ਕੁੱਸਾ ਅਤੇ ਜਗਰੂਪ ਰੂਪਾ ਦੀ ਐਨਕਾਊਂਟਰ ’ਚ ਮੌਤ ਤੋਂ ਬਾਅਦ ਪੰਜਾਬ ਪੁਲਿਸ ਹੁਣ ਮੁੜ ਐਕਸ਼ਨ ਮੋਡ ’ਤੇ ਹੈ। ਪੁਲਸ ਦੀ ਇਸ ਕਾਰਵਾਈ ਕਾਰਨ ਗੈਂਗਸਟਰਾਂ ਵਿੱਚ ਡਰ ਦਾ ਮਾਹੌਲ ਹੈ।
ਇਹ ਖ਼ਬਰ ਵੀ ਪੜ੍ਹੋ
ਭਾਰੀ ਮਾਤਰਾ ’ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਦੋ ਨਾਈਜੀਰੀਅਨ ਨਾਗਰਿਕਾਂ ਨੂੰ ਇੱਥੋਂ ਦੀ ਇੱਕ ਅਦਾਲਤ ਵੱਲੋਂ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਣੀ ਹੈ। ਜ਼ਿਕਰਯੋਗ ਹੈ ਕਿ ਜੂਨ, 2021 ਨੂੰ ਸੀਆਈਏ ਸਟਾਫ ਸਰਹਿੰਦ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿੱਲੀ ਵਿਖੇ ਰਹਿ ਰਹੇ ਨਾਈਜੀਰੀਅਨ ਮੂਲ ਦੇ ਦੋ ਨਸ਼ਾ ਤਸਕਰ ਭਾਰੀ ਮਾਤਰਾ ’ਚ ਹੈਰੋਇਨ ਲੈ ਕੇ ਅੰਬਾਲਾ ਸਾਈਡ ਤੋਂ ਪੰਜਾਬ ’ਚ ਦਾਖਲ ਹੋਏ ਹਨ ਜਿਸ ’ਤੇ ਮੰਡੀ ਗੋਬਿੰਦਗੜ੍ਹ ਪੁਲਿਸ ਨਾਲ ਰਾਬਤਾ ਕਰਕੇ ਜੀ.ਟੀ. ਰੋਡ ’ਤੇ ਯੈੱਸ ਬੈਂਕ ਮੰਡੀ ਗੋਬਿੰਦਗੜ੍ਹ ਨਜ਼ਦੀਕ ਰਾਤ ਨੂੰ ਕੀਤੀ ਗਈ ਨਾਕਾਬੰਦੀ ਦੌਰਾਨ ਲੂਇਸ ਜ਼ੀਨਸ ਮੂਲ ਵਾਸੀ ਨਾਈਜੀਰੀਆ ਹਾਲ ਵਾਸੀ ਚੰਦਰ ਵਿਹਾਰ ਦਿੱਲੀ ਅਤੇ ਲੱਕੀ ਚਿਮਾ ਐਮਗੁਈ ਮੂਲ ਵਾਸੀ ਨਾਈਜੀਰੀਆ ਹਾਲ ਵਾਸੀ ਦਵਾਰਕਾ ਮੋੜ ਦਿੱਲੀ ਨੂੰ ਕਾਬੂ ਕੀਤਾ ਗਿਆ।
ਥਾਣਾ ਮੰਡੀ ਗੋਬਿੰਦਗੜ੍ਹ ਦੇ ਉਸ ਸਮੇਂ ਦੇ ਥਾਣਾ ਮੁਖੀ ਨੇ ਉਸ ਸਮੇਂ ਦੇ ਡੀਐਸਪੀ ਦੀ ਹਾਜ਼ਰੀ ’ਚ ਜਦੋਂ ਉਪਰੋਕਤ ਵਿਅਕਤੀਆਂ ਦੀ ਤਲਾਸ਼ੀ ਕੀਤੀ ਤਾਂ ਦੋਵਾਂ ਦੇ ਕਬਜ਼ੇ ’ਚੋਂ 260 ਗ੍ਰਾਮ-260 ਗ੍ਰਾਮ (ਕੁੱਲ 520 ਗ੍ਰਾਮ) ਹੈਰੋਇਨ ਬਰਾਮਦ ਹੋਈ ਜਿਸ ’ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਮਾਮਲੇ ਦੀ ਸੁਣਵਾਈ ਪੂਰੀ ਹੋਣ ’ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਲੁਇਸ ਜ਼ੀਨਸ ਅਤੇ ਲੱਕੀ ਚਿਮਾ ਐਮਗੁਈ ਵਾਸੀਆਨ ਨਾਈਜ਼ੀਰੀਆ ਨੂੰ ਮਾਮਲੇ ’ਚ ਦੋਸ਼ੀ ਮੰਨਦੇ ਹੋਏ 10-10 ਸਾਲ ਬਾਮੁਸ਼ੱਕਤ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
Next Story