ਸੀਐਨਜੀ ਗੱਡੀ ਚਲਾ ਰਹੇ ਲੋਕਾਂ ਲਈ ਅਹਿਮ ਖਬਰ!
ਡੇਰਾਬੱਸੀ, (ਮੇਜਰ ਅਲੀ) : ਜੇਕਰ ਤੁਸੀਂ ਵੀ ਸੀਐਨਜੀ ਗੱਡੀ ਚਲਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਕਾਫ਼ੀ ਅਹਿਮ ਹੈ। ਜੀ, ਹਾਂ.. ਇੱਕ ਜੋੜੇ ਨਾਲ ਇਹੋ ਜਿਹੀ ਘਟਨਾ ਵਾਪਰੀ ਹੈ, ਜਿਸ ਨੂੰ ਵੇਖ ਕੇ ਸਭ ਦੇ ਹੋਸ਼ ਉਡ ਗਏ। ਡੇਰਾਬੱਸੀ ਵਿਖੇ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਸਥਿਤ ਰੇਲਵੇ ਫਲਾਈਓਵਰ ’ਤੇ ਇਕ ਚਲਦੀ ਗੱਡੀ ਨੂੰ ਅਚਾਨਕ ਅੱਗ […]

By : Editor Editor
ਡੇਰਾਬੱਸੀ, (ਮੇਜਰ ਅਲੀ) : ਜੇਕਰ ਤੁਸੀਂ ਵੀ ਸੀਐਨਜੀ ਗੱਡੀ ਚਲਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਕਾਫ਼ੀ ਅਹਿਮ ਹੈ। ਜੀ, ਹਾਂ.. ਇੱਕ ਜੋੜੇ ਨਾਲ ਇਹੋ ਜਿਹੀ ਘਟਨਾ ਵਾਪਰੀ ਹੈ, ਜਿਸ ਨੂੰ ਵੇਖ ਕੇ ਸਭ ਦੇ ਹੋਸ਼ ਉਡ ਗਏ। ਡੇਰਾਬੱਸੀ ਵਿਖੇ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ’ਤੇ ਸਥਿਤ ਰੇਲਵੇ ਫਲਾਈਓਵਰ ’ਤੇ ਇਕ ਚਲਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ।
ਅਚਾਨਕ ਅੱਗ ਦਾ ਗੋਲ਼ਾ ਬਣੀ ਇਸ ਕਾਰ ਵਿੱਚ ਪਤੀ-ਪਤਨੀ ਸਵਾਰ, ਜਿਨ੍ਹਾਂ ਨੇ ਸਮੇਂ ਰਹਿੰਦੇ ਗੱਡੀ ਵਿੱਚੋ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮੀਆਂ ਨੇ ਸਮਾਂ ਰਹਿੰਦੇ ਅੱਗ ’ਤੇ ਕਾਬੂ ਪਾ ਲਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਮੁਕੇਸ਼ ਕੁਮਾਰ ਵਾਸੀ ਬੁਲੰਦਸ਼ਹਿਰ ਦਿੱਲੀ ਤੋਂ ਆਪਣੀ ਟਾਟਾ ਟਿਆਗੋ ਕਾਰ ਨੰਬਰ ਡੀਐੱਲ 10 ਸੀਐੱਮ 9643 ਵਿੱਚ ਸਵਾਰ ਹੋ ਕੇ ਆਪਣੀ ਪਤਨੀ ਸਮੇਤ ਜ਼ੀਰਕਪੁਰ ਵਿਖੇ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਲਈ ਆ ਰਹੇ ਸੀ। ਜਦੋਂ ਉਹ ਡੇਰਾਬੱਸੀ ਰੇਲਵੇ ਫਲਾਈਓਵਰ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਉਨ੍ਹਾਂ ਨੇ ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਨੂੰ ਇੱਕ ਦਮ ਅੱਗੇ ਲੱਗ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ।
ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਫਾਇਰ ਅਫ਼ਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੁਲਾਜ਼ਮਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਉਕਤ ਕਾਰ ਵਿੱਚ ਕੰਪਨੀ ਦੀ ਸੀਐੱਨਜੀ ਕਿੱਟ ਲੱਗੀ ਹੋਈ ਸੀ। ਉਕਤ ਕਾਰ ਨੂੰ ਅੱਗ ਲੱਗਣ ਦਾ ਕਾਰਨ ਸੀਐੱਨਜੀ ਦੱਸਿਆ ਜਾ ਰਿਹਾ ਹੈ।


