Study In Abroad: ਵਿਦੇਸ਼ 'ਚ ਪੜ੍ਹਾਈ ਕਰਨ ਲਈ 20 ਲੱਖ ਰੁਪਏ ਦੇਵੇਗੀ ਮੋਦੀ ਸਰਕਾਰ
ਜਾਣੋ ਕਿਵੇਂ ਕਰਨਾ ਹੈ ਅਪਲਾਈ

By : Annie Khokhar
Study Abroad News: ਵਿਦੇਸ਼ ਜਾ ਕੇ ਪੜ੍ਹਨਾ ਅੱਜ ਤਕਰੀਬ ਹਰ ਇੱਕ ਵਿਿਦਿਆਰਥੀ ਦਾ ਸੁਪਨਾ ਹੈ। ਖ਼ਾਸ ਕਰਕੇ ਪੰਜਾਬੀਆਂ ਨੂੰ ਬਾਹਰ ਜਾਣ ਦਾ ਕਾਫ਼ੀ ਕ੍ਰੇਜ਼ ਹੈ, ਪਰ ਕਈ ਲੋਕ ਪੈਸੇ ਦੀ ਕਮੀ ਕਰਕੇ ਬਾਹਰ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਕਰ ਪਾਉਂਦੀ। ਉਨ੍ਹਾਂ ਵਿਦਿਆਰਥੀਆਂ ਲਈ ਕੇਂਦਰ ਦੀ ਮੋਦੀ ਸਰਕਾਰ ਇੱਕ ਖ਼ਾਸ ਸਕੀਮ ਲੈਕੇ ਆਈ ਹੈ। ਅਨੁਸੂਚਿਤ ਜਾਤੀ ਅਤੇ ਜਨਜਾਤੀ ਸ਼੍ਰੇਣੀ ਜਾਂ ਫ਼ਿਰ ਐਸਸੀ/ਐਸਟੀ ਭਾਈਚਾਰੇ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਲਈ ਇਹ ਬਹੁਤ ਮਹੱਤਵਪੂਰਨ ਖ਼ਬਰ ਹੈ ਜੋ ਉੱਚ ਪੜ੍ਹਾਈ ਦਾ ਸੁਪਨਾ ਦੇਖਦੇ ਹਨ। ਖ਼ਾਸ ਕਰਕੇ ਜਿਹੜੇ ਵਿਦਿਆਰਥੀ ਪੀਐਚਡੀ ਵਿਦੇਸ਼ੀ ਮੁਲਕ ;ਚ ਕਰਨ ਦਾ ਸੁਪਨਾ ਦੇਖਦੇ ਹਨ। ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਅਜਿਹੇ ਹੋਣਹਾਰ ਵਿਦਿਆਰਥੀਆਂ ਨੂੰ 20 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਇਸਦਾ ਉਦੇਸ਼ ਵਿੱਤੀ ਰੁਕਾਵਟਾਂ ਕਾਰਨ ਰੁਕੇ ਹੋਏ ਸੁਪਨਿਆਂ ਨੂੰ ਨਵੀਂ ਉਡਾਣ ਦੇਣਾ ਹੈ।
ਇਨ੍ਹਾਂ ਸਟੂਡੈਂਟਸ ਨੂੰ ਹੀ ਮਿਲੇਗਾ ਸਕੀਮ ਦਾ ਲਾਭ
ਇਸ ਸਕੀਮ ਦਾ ਲਾਹਾ ਲੈਣ ਲਈ ਕੁੱਝ ਜ਼ਰੂਰੀ ਸ਼ਰਤਾਂ ਹਨ। ਉਮੀਦਵਾਰ ਨੇ ਘੱਟੋ-ਘੱਟ 60% ਅੰਕਾਂ ਨਾਲ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਉਮਰ ਸੀਮਾ 35 ਸਾਲ ਹੈ। ਪਰਿਵਾਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਬਿਨੈਕਾਰ ਅਨੁਸੂਚਿਤ ਜਾਤੀ ਜਾਂ ਜਨਜਾਤੀ ਸ਼੍ਰੇਣੀ ਤੋਂ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ, ਤਾਂ ਤੁਹਾਡੇ ਲਈ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਰਸਤਾ ਖੁੱਲ੍ਹ ਸਕਦਾ ਹੈ।
ਇਸ ਯੋਜਨਾ ਵਿੱਚ ਤੁਹਾਨੂੰ ਕੀ ਲਾਭ ਮਿਲੇਗਾ?
ਇਸ ਯੋਜਨਾ ਦੇ ਤਹਿਤ, ਸਰਕਾਰ ਹਰ ਸਾਲ 125 ਵਿਦਿਆਰਥੀਆਂ ਨੂੰ ਇਹ ਵਿੱਤੀ ਸਹਾਇਤਾ ਦਿੰਦੀ ਹੈ। ਇਹ ਰਕਮ ਤੁਹਾਡੇ ਚੁਣੇ ਹੋਏ ਕੋਰਸ ਅਤੇ ਸੰਸਥਾ ਦੇ ਪੱਧਰ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ।
ਤੁਹਾਨੂੰ ਲਾਭ ਕਿਵੇਂ ਮਿਲੇਗਾ?
ਅਰਜ਼ੀ ਦੇਣ ਤੋਂ ਬਾਅਦ, ਤੁਹਾਡੀ ਚੋਣ ਤੁਹਾਡੇ ਅਕਾਦਮਿਕ ਰਿਕਾਰਡ, ਸੰਸਥਾ ਦੀ ਦਰਜਾਬੰਦੀ ਅਤੇ ਕੋਰਸ ਦੀ ਚੋਣ 'ਤੇ ਨਿਰਭਰ ਕਰੇਗੀ। ਜੇਕਰ ਤੁਸੀਂ ਯੋਗ ਪਾਏ ਜਾਂਦੇ ਹੋ, ਤਾਂ ਮੰਤਰਾਲਾ ਤੁਹਾਨੂੰ ਇਹ ਵਿੱਤੀ ਸਹਾਇਤਾ ਸਿੱਧੇ ਤੌਰ 'ਤੇ ਦੇਵੇਗਾ।
ਇੰਨੇਂ ਸਮੇਂ ਦੌਰਾਨ ਹੀ ਵਿਦੇਸ਼ 'ਚ ਪੜ੍ਹਾਈ ਕਰਨੀ ਹੋਵੇਗੀ ਪੂਰੀ
ਤੁਹਾਨੂੰ ਵਿਦੇਸ਼ ਵਿੱਚ ਪੀਐਚਡੀ ਪੂਰੀ ਕਰਨ ਲਈ ਵੱਧ ਤੋਂ ਵੱਧ 4 ਸਾਲ ਮਿਲਣਗੇ। ਯਾਨੀ ਕਿ ਸਰਕਾਰ ਦੀ ਮਦਦ ਨਾਲ, ਤੁਹਾਨੂੰ ਨਿਰਧਾਰਤ ਸਮੇਂ ਵਿੱਚ ਆਪਣਾ ਕੋਰਸ ਪੂਰਾ ਕਰਨਾ ਹੋਵੇਗਾ।
ਜਾਣੋ ਕਿਵੇਂ ਕਰਨਾ ਹੈ ਅਪਲਾਈ
ਇੱਛੁਕ ਉਮੀਦਵਾਰ nosmsje.gov.in 'ਤੇ ਜਾ ਕੇ ਇਸ ਯੋਜਨਾ ਲਈ ਅਰਜ਼ੀ ਦੇ ਸਕਦੇ ਹਨ। ਤੁਹਾਨੂੰ ਵੈੱਬਸਾਈਟ 'ਤੇ ਵਿਸਤ੍ਰਿਤ ਜਾਣਕਾਰੀ, ਦਿਸ਼ਾ-ਨਿਰਦੇਸ਼ ਅਤੇ ਅਰਜ਼ੀ ਫਾਰਮ ਮਿਲੇਗਾ।


