ਨਾਜਾਇਜ਼ ਤੌਰ 'ਤੇ ਬਣੀਆਂ ਮਸਜਿਦਾਂ ਅਤੇ ਮਦਰੱਸਿਆਂ 'ਤੇ ਬੁਲਡੋਜ਼ਰ ਚਲਾਏ ਗਏ
ਕੱਲ ਵੀਰਵਾਰ ਨੂੰ ਉੱਤਰਾਖੰਡ ਦੇ ਹਲਦਵਾਨੀ ਦੇ ਬਨਭੁਲਪੁਰਾ ਇਲਾਕੇ ਵਿੱਚ ਮਲਿਕ ਦੇ ਬਾਗ ਵਿੱਚ ਨਾਜਾਇਜ਼ ਮਸਜਿਦ ਅਤੇ ਮਦਰੱਸੇ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਨਗਰ ਨਿਗਮ ਦੀ ਟੀਮ ਵਲੋਂ ਕੀਤੀ ਗਈ ਏ। ਪਰ ਇਸ ਦਾ ਵਿਰੋਧ ਕਰ ਰਹੇ ਲੋਕਾਂ ਨੇ ਪਥਰਾਅ ਕੀਤਾ। ਮਾਮਲਾ ਅੱਗਜ਼ਨੀ ਅਤੇ ਭੰਨਤੋੜ ਦੇ ਪੱਧਰ ਤੱਕ ਪਹੁੰਚ ਗਿਆ […]
By : Hamdard Tv Admin
ਕੱਲ ਵੀਰਵਾਰ ਨੂੰ ਉੱਤਰਾਖੰਡ ਦੇ ਹਲਦਵਾਨੀ ਦੇ ਬਨਭੁਲਪੁਰਾ ਇਲਾਕੇ ਵਿੱਚ ਮਲਿਕ ਦੇ ਬਾਗ ਵਿੱਚ ਨਾਜਾਇਜ਼ ਮਸਜਿਦ ਅਤੇ ਮਦਰੱਸੇ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਨਗਰ ਨਿਗਮ ਦੀ ਟੀਮ ਵਲੋਂ ਕੀਤੀ ਗਈ ਏ। ਪਰ ਇਸ ਦਾ ਵਿਰੋਧ ਕਰ ਰਹੇ ਲੋਕਾਂ ਨੇ ਪਥਰਾਅ ਕੀਤਾ। ਮਾਮਲਾ ਅੱਗਜ਼ਨੀ ਅਤੇ ਭੰਨਤੋੜ ਦੇ ਪੱਧਰ ਤੱਕ ਪਹੁੰਚ ਗਿਆ ਪਰ ਸ਼ਾਮ 4 ਵਜੇ ਪੁਲੀਸ ਫੋਰਸ ਦੇ ਪਹੁੰਚਣ ਤੋਂ ਪਹਿਲਾਂ ਹੀ ਬਨਭੁਲਪੁਰਾ ਇਲਾਕੇ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਦਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਅਤੇ ਹਲਦਵਾਨੀ ਨਗਰ ਨਿਗਮ ਦੀ ਟੀਮ ਸਰਕਾਰੀ ਜ਼ਮੀਨਾਂ 'ਤੇ ਬਣੀਆਂ ਨਾਜਾਇਜ਼ ਇਮਾਰਤਾਂ ਅਤੇ ਧਾਰਮਿਕ ਸਥਾਨਾਂ ਨੂੰ ਢਾਹੁਣ 'ਚ ਲੱਗੀ ਹੋਈ ਹੈ। ਵੀਰਵਾਰ ਨੂੰ ਵੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਬੁਲਡੋਜ਼ਰ ਲੈ ਕੇ ਬਨਭੁਲਪੁਰਾ ਥਾਣਾ ਖੇਤਰ ਦੇ ਮਾਲਕ ਦੇ ਬਾਗ ਵਿੱਚ ਪਹੁੰਚੀ। ਇਸ ਦੌਰਾਨ ਨਾਜਾਇਜ਼ ਤੌਰ 'ਤੇ ਬਣੀਆਂ ਮਸਜਿਦਾਂ ਅਤੇ ਮਦਰੱਸਿਆਂ 'ਤੇ ਬੁਲਡੋਜ਼ਰ ਚਲਾਏ ਗਏ।
ਹਲਦਵਾਨੀ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਸਜਿਦ ਅਤੇ ਮਦਰੱਸੇ ਦੇ ਸੰਚਾਲਕਾਂ ਨੂੰ ਨੋਟਿਸ ਭੇਜਿਆ ਸੀ, ਨੋਟਿਸ ਭੇਜਣ ਦੇ ਬਾਵਜੂਦ ਉਨ੍ਹਾਂ ਨੇ ਮਸਜਿਦ ਅਤੇ ਮਦਰੱਸੇ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਦਿਖਾਏ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਦਸ ਦਈਏ ਕਿ ਸ਼ਾਮ 4 ਵਜੇ ਪੁਲੀਸ ਫੋਰਸ ਦੇ ਪਹੁੰਚਣ ਤੋਂ ਪਹਿਲਾਂ ਹੀ ਬਨਭੁਲਪੁਰਾ ਇਲਾਕੇ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਝੜਪ ਹੋ ਗਈ। ਇਸ ਦੌਰਾਨ ਕੁਝ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੋਂ ਪੁਲਿਸ 'ਤੇ ਪਥਰਾਅ ਕੀਤਾ। ਜਿਸ ਕਾਰਨ 20 ਤੋਂ ਵੱਧ ਪੁਲੀਸ ਮੁਲਾਜ਼ਮ ਅਤੇ ਪੱਤਰਕਾਰ ਜ਼ਖ਼ਮੀ ਹੋ ਗਏ।
ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਡੈਟਰਾਇਟ, 9 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਤੋਂ ਕੈਨੇਡਾ ਵੱਲ ਆ ਰਹੇ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਨੂੰ ਕੋਕੀਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਸ਼ਨਾਖਤ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ ਜਿਸ ਕੋਲੋਂ 87 ਲੱਖ ਡਾਲਰ ਮੁੱਲ ਦੀ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਅਮਰੀਕਾ ਦੇ ਕਸਟਮਜ਼ ਅਤੇ ਬਾਰਡ ਪ੍ਰੋਟੈਕਸ਼ਨ ਅਫਸਰਾਂ ਵੱਲੋਂ ਡੈਟਰਾਇਟ ਵਿਖੇ ਅੰਬੈਸਡਰ ਬ੍ਰਿਜ ਵੱਲ ਜਾ ਰਹੇ ਇਕ ਟਰੱਕ ਨੂੰ ਰੋਕਿਆ ਜਿਸ ਨੂੰ ਇਕ ਭਾਰਤੀ ਨਾਗਰਿਕ ਚਲਾ ਰਿਹਾ ਸੀ।
ਗਗਨਦੀਪ ਸਿੰਘ ਵਜੋਂ ਹੋਈ ਡਰਾਈਵਰ ਦੀ ਸ਼ਨਾਖਤ
ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਅਫਸਰਾਂ ਵੱਲੋਂ ਇਸ਼ਾਰਾ ਕਰਨ ਦੇ ਬਾਵਜੂਦ ਟਰੱਕ ਡਰਾਈਵਰ ਟੋਲਜ਼ ਵੱਲ ਵਧਦਾ ਰਿਹਾ ਜਿਸ ਮਗਰੋਂ ਬਾਰਡਰ ਪ੍ਰੋਟੈਕਸ਼ਨ ਦਾ ਕੇ-9 ਦਸਤਾ ਹਰਕਤ ਵਿਚ ਆ ਗਿਆ ਅਤੇ ਟਰੱਕ ਨੂੰ ਰੋਕਿਆ ਗਿਆ। ਹੋਮਲੈਂਡ ਸਕਿਉਰਟੀ ਵਿਭਾਗ ਦੇ ਇਕ ਸਪੈਸ਼ਲ ਏਜੰਟ ਮੁਤਾਬਕ ਟਰੱਕ ਨੂੰ ਇਕ ਪਾਸੇ ਲਿਜਾਣ ਮਗਰੋਂ ਇਸ ਦੀ ਤਲਾਸ਼ੀ ਲਈ ਜਿਸ ਵਿਚੋਂ ਟੇਪ ਨਾਲ ਸੀਲ ਕੀਤੇ ਗੱਤੇ ਦੇ 13 ਡੱਬੇ ਮਿਲੇ। ਡੱਬਿਆਂ ਨੂੰ ਖੋਲ੍ਹਣ ’ਤੇ ਇਨ੍ਹਾਂ ਵਿਚੋਂ 290 ਕਿਲੋ ਸਫੈਦ ਪਾਊਡਰ ਨਿਕਲਿਆ ਜਿਸ ਦੇ ਟੈਸਟ ਦੌਰਾਨ ਕੋਕੀਨ ਹੋਣ ਦੀ ਤਸਦੀਕ ਹੋ ਗਈ। ਕੋਕੀਨ ਦੀ ਅੰਦਾਜ਼ਨ ਕੀਮਤ 87 ਲੱਖ ਡਾਲਰ ਬਣਦੀ ਹੈ ਅਤੇ ਸਪੈਸ਼ਲ ਏਜੰਟ ਜੈਫਰੀ ਰਿਚਰਡਸਨ ਵੱਲੋਂ ਦਾਇਰ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਟਰੱਕ ਦੇ ਕੈਬਿਨ ਵਿਚੋਂ ਮਿਲੀ ਟੇਪ ਅਤੇ ਕੈਂਚੀਆਂ, ਗੱਤੇ ਦੇ ਡੱਬਿਆਂ ’ਤੇ ਲੱਗੀ ਟੇਪ ਨਾਲ ਮੇਲ ਖਾ ਰਹੀਆਂ ਸਨ।