ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਕਰਨਾ ਚਾਹੁੰਦੇ ਹੋ ਮਜ਼ਬੂਤ ਤਾਂ ਖਾਓ ਇਹ ਚੀਜ਼ਾਂ
ਚੰਡੀਗੜ੍ਹ, 14 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਵਿਅਕਤੀ ਆਪਣੇ ਕੰਮਕਾਰਾਂ ਦੇ ਤਣਾਅ ਵਿੱਚ ਉਲਝਿਆ ਰਹਿੰਦਾ ਹੈ। ਸਰੀਰ ਨੂੰ ਫਿੱਟ ਰਹਿਣ ਲਈ ਕਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਪਰ ਅਸੀਂ ਸਮੇਂ ਉੱਤੇ ਖਾਣਾ ਨਹੀਂ ਖਾਧੇ ਜਿਸ ਨਾਲ ਸਰੀਰ ਵਿੱਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਆਪਣੇ ਸਰੀਰ ਨੂੰ ਮਜ਼ਬੂਰ ਰੱਖਣਾ ਚਾਹੁੰਦੇ ਹੋ ਤਾਂ […]
By : Editor Editor
ਚੰਡੀਗੜ੍ਹ, 14 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਵਿਅਕਤੀ ਆਪਣੇ ਕੰਮਕਾਰਾਂ ਦੇ ਤਣਾਅ ਵਿੱਚ ਉਲਝਿਆ ਰਹਿੰਦਾ ਹੈ। ਸਰੀਰ ਨੂੰ ਫਿੱਟ ਰਹਿਣ ਲਈ ਕਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਪਰ ਅਸੀਂ ਸਮੇਂ ਉੱਤੇ ਖਾਣਾ ਨਹੀਂ ਖਾਧੇ ਜਿਸ ਨਾਲ ਸਰੀਰ ਵਿੱਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਜੇਕਰ ਤੁਸੀਂ ਆਪਣੇ ਸਰੀਰ ਨੂੰ ਮਜ਼ਬੂਰ ਰੱਖਣਾ ਚਾਹੁੰਦੇ ਹੋ ਤਾਂ ਕੈਲਸ਼ੀਅਮ ਭਰਪੂਰ ਖਾਣਾ ਚਾਹੀਦਾ ਹੈ।
ਦੁੱਧ, ਦਹੀ ਅਤੇ ਮੱਖਣ- ਜੇਕਰ ਤੁਸੀਂ ਆਪਣੀ ਹੱਡੀਆਂ ਨੂੰ ਮਜ਼ਬੂਤ ਅਤੇ ਲਚਕੀਲਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੁੱਧ ਪੀਣਾ ਚਾਹੀਦਾ ਹੈ। ਦੁੱਧ ਵਿੱਚ ਕੈਲਸੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਦਹੀ ਅਤੇ ਮੱਖਣ ਨਾਲ ਸਰੀਰ ਵਿੱਚ ਰਸ ਪੈਦਾ ਹੁੰਦਾ ਹੈ ਜੋ ਸਾਡੀਆ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਕਈ ਡਾਕਟਰਾਂ ਦਾ ਕਹਿਣਾ ਹੈ ਕਿ ਮੱਖਣ ਖਾਣ ਨਾਲ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ।
ਆਂਡੇ- ਆਂਡਿਆਂ ਵਿੱਚ ਵੀ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਆਂਡੇ ਐਡ ਕਰਨੇ ਚਾਹੀਦੇ ਹਨ ਤਾਂ ਕਿ ਲੋੜ ਅਨੁਸਾਰ ਸਰੀਰ ਨੂੰ ਕੈਲਸ਼ੀਅਮ ਮਿਲ ਸਕੇ। ਜੇਕਰ ਤੁਹਾਨੂੰ ਦੇਸੀ ਆਂਡੇ ਮਿਲ ਜਾਣ ਤਾਂ ਇਹ ਬਹੁਤ ਹੀ ਲਾਹੇਵੰਦ ਹੈ ਇਹ ਸਾਡੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਕਰਦੇ ਹਨ।
ਦੇਸੀ ਘਿਓ - ਦੇਸੀ ਘਿਓ ਵਿੱਚ ਅਨੇਕਾਂ ਪੌਸ਼ਟਿਕ ਤੱਥ ਹੁੰਦੇ ਹਨ। ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਅਕਸਰ ਹੀ ਦੇਸੀ ਘਿਓ ਦੀ ਉਸ ਦੇ ਸਰੀਰ ਦੀ ਮਾਲਿਸ਼ ਕੀਤੀ ਜਾਂਦੀ ਹੈ ਤਾਂ ਇਸ ਦੇ ਸਰੀਰ ਵਿੱਚ ਮਜ਼ਬੂਤੀ ਆ ਸਕੇ।
ਸਬਜ਼ੀਆਂ ਅਤੇ ਤਾਜ਼ੇ ਫਲ- ਜੇਕਰ ਤੁਸੀਂ ਆਪਣੀ ਡਾਈਟ ਵਿੱਚ ਹਰ ਰੋਜ ਤਾਜ਼ੇ ਫ਼ਲ ਅਤੇ ਸਬਜ਼ੀਆਂ ਲੈਂਦੇ ਹੋ ਇਹ ਤੁਹਾਡੇ ਸਰੀਰ ਵਿੱਚ ਰਸ ਪੈਦਾ ਕਰਦਾ ਹੈ ਜੋ ਕਿ ਤੁਹਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਡਾਕਟਰਾਂ ਦਾ ਕਹਿਣਾ ਹਰੀਆਂ ਸਬਜ਼ੀਆਂ ਸਾਡੇ ਸਰੀਰ ਨੂੰ ਖਤਰਨਾਕ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਂਦੀ ਹੈ।
ਨੋਟ- ਇਹ ਜਾਣਕਾਰੀ ਆਮ ਸਰੋਤਾਂ ਤੋਂ ਇੱਕਠੀ ਕੀਤੀ ਗਈ ਹੈ ਇਸ ਦੀ ਪੁਸ਼ਟੀ ਚੈਨਲ ਨਹੀਂ ਕਰਦਾ ਹੈ। ਜੇਕਰ ਕੋਈ ਸਮੱਸਿਆ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।