ਜੇਕਰ ਤੁਸੀਂ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ
ਚੰਡੀਗੜ੍ਹ, 3 ਮਈ, ਪਰਦੀਪ ਸਿੰਘ: ਹਰ ਵਿਅਕਤੀ ਰਾਤ ਨੂੰ ਸਕੂਨ ਵਾਲੀ ਨੀਂਦ ਲੈਣਾ ਚਾਹੁੰਦਾ ਹੈ ਪਰ ਅਜੋਕੇ ਦੌਰ ਵਿੱਚ ਵਿਅਕਤੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਤਣਾਅ ਵਾਲੇ ਮਾਹੌਲ ਵਿੱਚ ਰਹਿਣ ਕਰਕੇ ਉਹ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ। ਆਯੁਰਵੇਦ ਵਿੱਚ ਕੁਝ ਅਜਿਹੇ ਸੁਝਾਅ ਹਨ ਜਿੰਨਾਂ ਨਾਲ ਚੰਗੀ ਨੀਂਦ ਆ ਸਕਦੀ ਹੈ। ਆਯੁਰਵੇਦ ਦੇ ਕੀਮਤੀ ਸੁਝਾਅਭਾਰਤੀ […]
By : Editor Editor
ਚੰਡੀਗੜ੍ਹ, 3 ਮਈ, ਪਰਦੀਪ ਸਿੰਘ: ਹਰ ਵਿਅਕਤੀ ਰਾਤ ਨੂੰ ਸਕੂਨ ਵਾਲੀ ਨੀਂਦ ਲੈਣਾ ਚਾਹੁੰਦਾ ਹੈ ਪਰ ਅਜੋਕੇ ਦੌਰ ਵਿੱਚ ਵਿਅਕਤੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਤਣਾਅ ਵਾਲੇ ਮਾਹੌਲ ਵਿੱਚ ਰਹਿਣ ਕਰਕੇ ਉਹ ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ। ਆਯੁਰਵੇਦ ਵਿੱਚ ਕੁਝ ਅਜਿਹੇ ਸੁਝਾਅ ਹਨ ਜਿੰਨਾਂ ਨਾਲ ਚੰਗੀ ਨੀਂਦ ਆ ਸਕਦੀ ਹੈ।
ਆਯੁਰਵੇਦ ਦੇ ਕੀਮਤੀ ਸੁਝਾਅ
ਭਾਰਤੀ ਸੰਸਕ੍ਰਿਤੀ ਵਿੱਚ ਵੇਦ ਬੜੇ ਮੱਹਤਵਪੂਰਨ ਗ੍ਰੰਥ ਹਨ ਇੰਨ੍ਹਾਂ ਵਿੱਚ ਮਨੁੱਖ ਨਾਲ ਜੁੜੀਆਂ ਅਨੇਕਾ ਪੱਧਤੀਆਂ ਬਾਰੇ ਅਨੇਕਾ ਰੱਹਸ ਹਨ। ਆਯੁਰਵੇਦ ਵਿੱਚ ਮਨੁੱਖ ਦੇ ਸਰੀਰ ਨਾਲ ਸੰਬੰਧਿਤ ਹਜ਼ਾਰਾਂ ਰਹੱਸ ਹਨ ਜੋਂ ਮਨੁੱਖ ਨੂੰ ਅਰੋਗ ਰੱਖਦੇ ਹਨ। ਭਾਰਤੀ ਗ੍ਰੰਥਾਂ ਮੁਤਾਬਿਕ ਹਰ ਵਿਅਕਤੀ ਸੂਰਜ ਡੁੱਬਣ ਨਾਲ ਹੀ ਰਾਤ ਦਾ ਖਾਣਾ ਲੈਣਾ ਚਾਹੀਦਾ ਅਤੇ ਕੁਝ ਦੇਰ ਬਾਅਦ ਸੌਣਾ ਚਾਹੀਦਾ ਹੈ। ਸੂਰਜ ਨਿਕਲਣ ਤੋਂ ਪਹਿਲਾਂ ਬਿਸਤਰਾਂ ਛੱਡ ਦੇਣਾ ਚਾਹੀਦਾ ਹੈ। ਇਹੀ ਚੰਗੇ ਜੀਵਨ ਦਾ ਸੂਤਰ ਹੈ। ਚੰਗੀ ਜੀਵਨਸ਼ੈਲੀ ਨਾਲ ਹੀ ਮਨੁੱਖ ਦੀ ਨੀਂਦ ਵਿੱਚ ਸੁਧਾਰ ਆਉਂਦਾ ਹੈ ਅਤੇ ਉਹ ਚੰਗੀ ਸਿਹਤਮੰਦ ਜ਼ਿੰਦਗੀ ਜਿਉਂਦਾ ਹੈ।
ਰਾਤ ਨੂੰ ਹਲਕਾ ਭੋਜਨ ਲੈਣਾ ਚਾਹੀਦਾ
ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਭੋਜਨ ਲੈਣਾ ਚਾਹੀਦਾ ਹੈ। ਆਯੁਰਵੇਦ ਵਿੱਚ ਲਿਖਿਆ ਹੋਇਆ ਸਵੇਰ ਦਾ ਨਾਸ਼ਤਾਂ ਜਿਆਦਾ ਕਰਨਾ ਚਾਹੀਦਾ, ਦੁਪਹਿਰ ਦੀ ਰੋਟੀ ਭੁੱਖਿਆ ਵਾਂਗ ਖਾਣੀ ਚਾਹੀਦੀ ਅਤੇ ਰਾਤ ਵੇਲੇ ਬਿਮਾਰਾਂ ਵਾਂਗ ਭੋਜਨ ਲੈਣਾ ਚਾਹੀਦਾ ਹੈ।
ਰਾਤ ਨੂੰ ਖੱਬੇ ਪਾਸੇ ਵੱਲ ਸੌਣਾ
ਰਾਤ ਨੂੰ ਚੰਗੀ ਨੀਂਦ ਲੈਣ ਲਈ ਖੱਬੇ ਪਾਸੇ ਸੌਣਾ ਚਾਹੀਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ। ਰਾਤ ਨੂੰ ਸਿੱਧਾ ਸੌਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੁੰਦੇ ਹਨ। ਇਸ ਲਈ ਖੱਬੇ ਪਾਸੇ ਵੱਲ ਸੌਣਾ ਚਾਹੀਦਾ ਹੈ।