ਜੇਕਰ ਤੁਸੀਂ 100 ਸਾਲ ਤੱਕ ਜਿਉਣਾ ਚਾਹੁੰਦੇ ਤਾਂ ਅਪਣਾਓ ਇਹ ਜੀਵਨਸ਼ੈਲੀ
ਚੰਡੀਗੜ੍ਹ,8 ਮਈ,ਪਰਦੀਪ ਸਿੰਘ : ਅੱਜ ਤੋਂ 40 ਕੁ ਸਾਲ ਪਹਿਲਾਂ ਆਮ ਸੁਣਦੇ ਸਨ ਕਿ ਉਹ ਵਿਅਕਤੀ 100 ਸਾਲ ਦੀ ਉਮਰ ਭੋਗ ਕੇ ਮੌਤ ਹੋਈ ਹੈ ਪਰ ਹੁਣ ਪਿਛਲੇ ਕੁਝ ਸਾਲਾਂ ਵਿੱਚ ਮੌਤ ਦੀ ਉਮਰ ਘੱਟ ਹੁੰਦੀ ਜਾ ਰਹੀ ਹੈ। ਅਜੋਕੇ ਦੌਰ ਵਿੱਚ ਮਨੁੱਖ ਦੀ ਖਰਾਬ ਜੀਵਨਸ਼ੈਲੀ ਉਸ ਨੂੰ ਬਿਮਾਰੀਆਂ ਨਾਲ ਘੇਰ ਲੈਂਦੀ ਹੈ। ਜੇਕਰ ਤੁਸੀਂ […]
By : Editor Editor
ਚੰਡੀਗੜ੍ਹ,8 ਮਈ,ਪਰਦੀਪ ਸਿੰਘ : ਅੱਜ ਤੋਂ 40 ਕੁ ਸਾਲ ਪਹਿਲਾਂ ਆਮ ਸੁਣਦੇ ਸਨ ਕਿ ਉਹ ਵਿਅਕਤੀ 100 ਸਾਲ ਦੀ ਉਮਰ ਭੋਗ ਕੇ ਮੌਤ ਹੋਈ ਹੈ ਪਰ ਹੁਣ ਪਿਛਲੇ ਕੁਝ ਸਾਲਾਂ ਵਿੱਚ ਮੌਤ ਦੀ ਉਮਰ ਘੱਟ ਹੁੰਦੀ ਜਾ ਰਹੀ ਹੈ। ਅਜੋਕੇ ਦੌਰ ਵਿੱਚ ਮਨੁੱਖ ਦੀ ਖਰਾਬ ਜੀਵਨਸ਼ੈਲੀ ਉਸ ਨੂੰ ਬਿਮਾਰੀਆਂ ਨਾਲ ਘੇਰ ਲੈਂਦੀ ਹੈ। ਜੇਕਰ ਤੁਸੀਂ ਵੀ ਲੰਬੀ ਉਮਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਇਹ ਨੁਕਤੇ ਅਪਣਾਓ।
ਸਰੀਰ ਨੂੰ ਆਰਾਮ ਦੇਣ ਦੀ ਬਜਾਏ ਹੱਥੀ ਕੰਮ ਕਰੋ- ਤੁਹਾਡਾ ਕੋਈ ਵੀ ਕੰਮ ਹੈ ਉਸ ਨੂੰ ਆਪਣੇ ਹੱਥਾਂ ਨਾਲ ਕਰੋ ਤਾਂ ਕਿ ਸਰੀਰ ਊਰਜਾ ਬਣੀ ਰਹੇ। ਅਜੋਕੇ ਦੌਰ ਵਿੱਚ ਹਰ ਕੋਈ ਵਾਈਟ ਕਾਲਰ ਜਾਬ ਲੱਭ ਰਿਹਾ ਹੈ ਪਰ ਇਸ ਨੇ ਸਾਡੇ ਸਰੀਰਾਂ ਨੂੰ ਖਰਾਬ ਕਰ ਦਿੱਤਾ ਹੈ।
ਨਸ਼ਿਆਂ ਤੋਂ ਦੂਰ ਰਹੋ-ਮਨੁੱਖ ਜੇਕਰ ਵਧੀਆ ਜੀਵਨ ਜਿਊਣਾ ਚਾਹੁੰਦਾ ਹੈ ਤਾਂ ਉਸ ਨੂੰ ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ। ਸ਼ਰਾਬ ਨੂੰ ਨਿਯਮਤ ਰੂਪ ਵਿੱਚ ਨਾ ਪੀਓ ਕਿਉਂਕਿ ਅਲਕੋਹਲ ਸਾਡੇ ਸਰੀਰ ਨੂੰ ਖਰਾਬ ਕਰਦਾ ਹੈ। ਕਿਸੇ ਤਰ੍ਹਾਂ ਦਾ ਕੋਈ ਨਸ਼ਾ ਹੋਵੇ ਇਹ ਸਾਡੇ ਸਰੀਰ ਲਈ ਨੁਕਸਾਨ ਦਾਇਕ ਹੀ ਹੁੰਦੀ ਹੈ।
ਤਣਾਅ ਤੋਂ ਕੰਟਰੋਲ ਵਿੱਚ ਰੱਖੋ- ਜੇਕਰ ਤੁਹਾਨੂੰ ਜਿਆਦਾ ਤਣਾਅ ਰਹਿੰਦਾ ਹੈ ਇਹ ਸਾਡੇ ਸਰੀਰ ਲਈ ਲਾਹੇਵੰਦ ਨਹੀਂ ਹੈ। ਇਸ ਨਾਲ ਸਰੀਰ ਦੀ ਕੰਮ ਕਰਨ ਦੀ ਸਮੱਰਥਾ ਉੱਤੇ ਅਸਰ ਪੈਂਦਾ ਹੈ।
ਚੰਗੀ ਨੀਂਦ ਲਵੋ- ਸਿਹਤਮੰਦ ਰਹਿਣ ਲਈ ਚੰਗੀ ਨੀਂਦ ਦੀ ਬਹੁਤ ਲੋੜ ਹੁੰਦੀ ਹੈ। ਰੋਜ਼ਾਨਾ ਘੱਟੋ-ਘੱਟ 8 ਘੰਟੇ ਦੀ ਨੀਂਦ ਤਾਂ ਜਰੂਰ ਲੈਣੀ ਚਾਹੀਦੀ ਹੈ। ਜਿਸ ਨਾਲ ਸਾਡਾ ਸਰੀਰ ਚੁਸਤੀ ਵਿੱਚ ਰਹਿੰਦਾ ਹੈ।
ਸੰਭੋਗ ਕਰੋ- ਜਿਵੇਂ ਭੁੱਖ ਲੱਗਣ ਉੱਤੇ ਰੋਟੀ ਦੀ ਲੋੜ ਹੁੰਦੀ ਹੈ ਉਵੇਂ ਸਰੀਰ ਨੂੰ ਸੰਭੋਗ ਦੀ ਲੋੜ ਹੁੰਦੀ ਹੈ। ਲੰਬੀ ਉਮਰ ਜਿਊਣ ਲਈ ਹਫਤੇ ਵਿੱਚ 3 ਵਾਰ ਸੈਕਸ ਕਰਨਾ ਚਾਹੀਦਾ ਹੈ।
ਧਿਆਨ ਕਰੋ- ਮਨ ਤੇ ਤਨ ਨੂੰ ਤੰਦਰੁਸਤ ਰੱਖਣ ਲਈ ਧਿਆਨ ਕਰਨਾ ਵੀ ਲਾਜ਼ਮੀ ਹੈ। ਧਿਆਨ ਕਰਨ ਨਾਲ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਅਤੇ ਖੂਨ ਦਾ ਸੰਚਾਰ ਵਧੀਆ ਹੁੰਦਾਹੈ।