Begin typing your search above and press return to search.

ਜੇਕਰ ਤੁਸੀਂ ਮੋਟਾਪਾ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਆਪਣਾਓ ਇਹ ਨੁਕਤੇ

ਚੰਡੀਗੜ੍ਹ, 21 ਮਈ, ਪਰਦੀਪ ਸਿੰਘ: ਸਵੇਰੇ ਖਾਲੀ ਪੇਟ ਕੋਸੇ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੋਸੇ ਪਾਣੀ 'ਚ ਕਾਲਾ ਨਮਕ ਮਿਲਾ ਕੇ ਇਸ ਦੇ ਫਾਇਦੇ ਹੋਰ ਵਧ ਜਾਂਦੇ ਹਨ। ਕਾਲਾ ਨਮਕ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਾਲਾ ਨਮਕ ਸਭ ਤੋਂ ਵੱਧ ਸਲਾਦ, ਰਾਇਤਾ ਅਤੇ ਫਲਾਂ ਵਿੱਚ ਵਰਤਿਆ ਜਾਂਦਾ ਹੈ। […]

ਜੇਕਰ ਤੁਸੀਂ ਮੋਟਾਪਾ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਆਪਣਾਓ ਇਹ ਨੁਕਤੇ
X

Editor EditorBy : Editor Editor

  |  21 May 2024 8:26 AM IST

  • whatsapp
  • Telegram

ਚੰਡੀਗੜ੍ਹ, 21 ਮਈ, ਪਰਦੀਪ ਸਿੰਘ: ਸਵੇਰੇ ਖਾਲੀ ਪੇਟ ਕੋਸੇ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੋਸੇ ਪਾਣੀ 'ਚ ਕਾਲਾ ਨਮਕ ਮਿਲਾ ਕੇ ਇਸ ਦੇ ਫਾਇਦੇ ਹੋਰ ਵਧ ਜਾਂਦੇ ਹਨ। ਕਾਲਾ ਨਮਕ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਾਲਾ ਨਮਕ ਸਭ ਤੋਂ ਵੱਧ ਸਲਾਦ, ਰਾਇਤਾ ਅਤੇ ਫਲਾਂ ਵਿੱਚ ਵਰਤਿਆ ਜਾਂਦਾ ਹੈ। ਕਈ ਲੋਕ ਕਾਲਾ ਨਮਕ ਇਸ ਦੇ ਸਵਾਦ ਕਾਰਨ ਹੀ ਖਾਣਾ ਪਸੰਦ ਕਰਦੇ ਹਨ। ਪਰ ਇਹ ਨਾ ਸਿਰਫ ਸਵਾਦ ਨੂੰ ਵਧਾਉਂਦਾ ਹੈ ਬਲਕਿ ਸਿਹਤ ਦੇ ਗੁਣਾਂ ਦਾ ਖਜ਼ਾਨਾ ਵੀ ਹੈ।

ਕਾਲਾ ਨਮਕ -
ਆਪਣੇ ਭੋਜਨ ਵਿੱਚ ਕਾਲੇ ਨਮਕ ਦੀ ਵਰਤੋਂ ਨਾਲ ਤੁਸੀਂ ਆਪਣੇ ਮੋਟਾਪੇ ਨੂੰ ਕੰਟਰੋਲ ਕਰ ਸਕਦੇ। ਕਾਲੇ ਨਮਕ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ। ਕਾਲੇ ਨਾਮਕ ਤੁਹਾਡੇ ਪਾਚਨ ਤੰਤਰ ਨੂੰ ਸਹੀ ਰੱਖਦਾ ਹੈ ਅਤੇ ਸਰੀਰ ਵਿਚੋਂ ਕਈ ਤਰ੍ਹਾਂ ਦੇ ਵਿਗਾੜਾਂ ਨੂੰ ਦੂਰ ਕਰਦਾ ਹੈ।

ਕਸਰਤ ਕਰੋ-
ਮੋਟਾਪੇ ਨੂੰ ਖ਼ਤਮ ਕਰਨ ਲਈ ਹਰ ਰੋਜ ਕਸਰਤ ਕਰਨੀ ਚਾਹੀਦੀ ਹੈ। ਕਸਰਤ ਨਾਲ ਸਾਡੇ ਸਰੀਰ ਵਿਚੋਂ ਪਸੀਨਾ ਨਿਕਲਦਾ ਹੈ ਅਤੇ ਕਈ ਰਸਾਇਣ ਨੂੰ ਸਰੀਰ ਵਿਚੋਂ ਬਾਹਰ ਨਿਕਲਦੇ ਹਨ ਇਸ ਕਰਕੇ ਮੋਟਾਪਾ ਸਾਡੇ ਕੰਟਰੋਲ ਵਿੱਚ ਆਉਂਦਾ ਹੈ।

ਪਾਣੀ ਪੀਓ-
ਜੇਕਰ ਤੁਸੀਂ ਮੋਟਾਪੇ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਪਾਣੀ ਜ਼ਰੂਰ ਪੀਓ। ਜਦੋਂ ਵੀ ਤੁਹਾਨੂੰ ਪਿਆਸ ਲੱਗਦੀ ਹੈ ਤਾਂ ਲੋੜ ਅਨੁਸਾਰ ਪਾਣੀ ਜ਼ਰੂਰ ਪੀਓ। ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿੱਚ ਚਰਬੀ ਨਹੀਂ ਵੱਧਦੀ। ਬੇਲ਼ੋੜੀਆ ਦਵਾਈਆਂ ਦੀ ਵਰਤੋਂ ਨਾ ਕਰੋ।
ਫਾਸਟ ਫੂਡ ਤੋਂ ਦੂਰ ਰਹੋ-
ਸਿਹਤਮੰਦ ਰਹਿਣ ਲਈ ਫਾਸਟ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਫਾਸਟ ਫੂਡ ਤੁਹਾਡੇ ਪਾਚਣ ਤੰਤਰ ਨੂੰ ਖਰਾਬ ਕਰਦੇ ਹਨ ਅਤੇ ਇਸ ਨਾਲ ਕਈ ਬਿਮਾਰੀਆਂ ਦਾ ਜਨਮ ਹੁੰਦਾ ਹੈ।

ਹਰੇ ਪੱਤੇਦਾਰ ਸਬਜ਼ੀਆਂ ਦੀ ਵਰਤੋਂ - ਮੋਟਾਪੇ ਤੋਂ ਬਚਣ ਲਈ ਹਰੇ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਜਿਵੇਂ ਕੱਦੂ, ਪੇਠਾ, ਕਰੇਲਾ, ਪਾਲਕ ਆਦਿ ਇਹ ਸਾਡੇ ਸਰੀਰ ਵਿੱਚ ਚਰਬੀ ਵੱਧਣ ਨਹੀਂ ਦਿੰਦੇ।

ਇਹ ਵੀ ਪੜ੍ਹੋ:

ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿਚੋਂ ਜਿਆਦਾ ਮਸਾਲੇਦਾਰ ਭੋਜਨ, ਤੇਲ ਵਿੱਚ ਤਲੇ ਹੋਏ ਅਤੇ ਕਈ ਕੈਮੀਕਲ ਡਰਿੰਕਸ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਸੇ ਵਿਦਵਾਨ ਦੀ ਕਹਾਵਤ ਹੈ ਕਿ ਸਿਹਤ ਹੀ ਧਨ ਹੈ। ਜੇਕਰ ਤੁਹਾਡੀ ਸਿਹਤ ਵਿਚ ਵਿਗਾੜ ਪੈਦਾ ਹੁੰਦਾ ਹੈ ਇਹ ਤਾਂ ਤੁਹਾਡੇ ਭੋਜਨ ਕਰਕੇ ਹੀ ਹੁੰਦਾ ਹੈ।

ਮਸਾਲੇਦਾਰ ਭੋਜਨ ਤੋਂ ਦੂਰ ਰਹੋ-
ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਮਸਾਲੇਦਾਰ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ। ਮਸਾਲੇ ਸਾਡੀ ਪਾਚਣ ਤੰਤਰ ਨੂੰ ਖਰਾਬ ਕਰਦੇ ਹਨ ਅਤੇ ਵੱਡੀ ਅੰਤੜੀ ਵਿਚ ਕਈ ਰੋਗ ਲੱਗ ਜਾਂਦੇ ਹਨ। ਤੇਜ਼ ਮਿਰਚ ਖਾਣ ਨਾਲ ਕੀ ਵਿਅਕਤੀ ਨੂੰ ਬਵਾਸੀਰ ਹੋ ਜਾਂਦੀ ਹੈ। ਇਸ ਲਈ ਮਸਾਲੇਦਾਰ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ।

ਤੇਲ ਵਿੱਚ ਤਲੇ ਭੋਜਨ ਤੋਂ ਦੂਰ ਰਹੋ-
ਜੇਕਰ ਤੁਸੀਂ ਫਾਸਟ ਫੂਡ ਖਾਣਾ ਪਸੰਦ ਕਰਦੇ ਹੋ ਤਾਂ ਆਉਣ ਵਾਲੇ ਦਿਨਾਂ ਵਿੱਚ ਡਾਕਟਰ ਕੋਲ ਦਵਾਈਆ ਲੈਣ ਲਈ ਹੀ ਜਾਣਾ ਪੈਣਾ ਹੈ। ਤੇਲ ਵਿੱਚ ਤਲੇ ਹੋਏ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ। ਜ਼ਿਆਦਾਤਰ ਇਕੋਂ ਤੇਲ ਵਿੱਚ ਵਾਰ-ਵਾਰ ਤਲੇ ਜਾਣ ਵਾਲੇ ਭੋਜਨ ਤੋਂ ਤੋਬਾ ਕਰਨੀ ਚਾਹੀਦੀ ਹੈ।

ਕੈਮੀਕਲ ਵਾਲੇ ਡਰਿੰਕਸ-
ਸਿਹਤਮੰਦ ਰਹਿਣ ਲਈ ਕੈਮੀਕਲ ਡਰਿੰਕਸ ਤੋਂ ਦੂਰ ਰਹਿਣਾ ਚਾਹੀਦਾ ਹੈ। ਡਰਿੰਕਸ ਪੀਣ ਨਾਲ ਗਰਮੀ ਘਟਣ ਦੀ ਬਜਾਏ ਹੋਰ ਵੱਧ ਜਾਂਦੀ ਹੈ ਇਸ ਲਈ ਕੈਮੀਕਲ ਜਾਂ ਮਸਾਲੇ ਵਾਲੇ ਕੋਲਡ ਡਰਿੰਕਸ ਤੋਂ ਬਚਣਾ ਚਾਹੀਦਾ ਹੈ।

ਰੈੱਡ ਮੀਟ ਤੋਂ ਦੂਰ ਰਹੋ-
ਕਈ ਵਾਰੀ ਵਿਅਕਤੀ ਮੀਟ ਖਾਣ ਦੇ ਬਹੁਤ ਸ਼ੌਕੀਨ ਹੁੰਦੇ ਹਨ। ਇਸ ਲਈ ਰੈੱਡ ਮੀਟ ਤੋਂ ਦੂਰ ਰਹਿਣਾ ਚਾਹੀਦਾ ਹੈ। ਮੀਟ ਅਤੇ ਰੈੱਡ ਮੀਟ ਦੀ ਵਰਤੋਂ ਨੂੰ ਸੀਮਤ ਕਰ ਦੇਣਾ ਚਾਹੀਦਾ ਹੈ।

ਸ਼ਰਾਬ ਤੋਂ ਦੂਰ ਰਹੋ-
ਚੰਗੀ ਸਿਹਤ ਅਤੇ ਬਿਮਾਰੀ ਤੋਂ ਰਾਹਤ ਪਾਉਣ ਲਈ ਸ਼ਰਾਬ ਤੋਂ ਦੂਰ ਰਹੋ। ਜੇਕਰ ਸ਼ਰਾਬ ਪੀਣ ਦੇ ਸ਼ੌਕੀਨ ਹੋ ਤਾਂ ਯਾਦ ਰੱਖਿਓ ਇਹ ਇਕ ਦਿਨ ਤੁਹਾਡੇ ਅੰਦਰਲੇ ਗੁਣਾਂ ਨੂੰ ਵੀ ਖਤਮ ਕਰ ਦਿੰਦੀ ਹੈ।

Next Story
ਤਾਜ਼ਾ ਖਬਰਾਂ
Share it