ਜੇਕਰ ਤੁਸੀਂ ਗਰਮੀ ਤੋਂ ਬਚਣਾ ਚਾਹੁੰਦੇ ਹੋ ਤਾਂ ਪੀਓ ਇਹ ਡਰਿੰਕ
ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਹੁਣ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਗਰਮੀ ਵੱਧਣ ਕਾਰਨ ਸਰੀਰ ਵਿੱਚ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਆਉਂਦੀ ਹੈ ਜਿਸ ਨਾਲ ਸਰੀਰ ਵਿੱਚ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਗਰਮੀ ਦੇ ਮੌਸਮ ਵਿੱਚ ਸਰੀਰ ਦਾ ਧਿਆਨ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਗਰਮੀ ਦੇ ਸ਼ਿਕਾਰ ਹੋ ਜਾਓਗੇ। ਨਿੰਬੂ ਪਾਣੀ- ਗਰਮੀ ਦੇ […]
By : Editor Editor
ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਹੁਣ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਗਰਮੀ ਵੱਧਣ ਕਾਰਨ ਸਰੀਰ ਵਿੱਚ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਆਉਂਦੀ ਹੈ ਜਿਸ ਨਾਲ ਸਰੀਰ ਵਿੱਚ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਗਰਮੀ ਦੇ ਮੌਸਮ ਵਿੱਚ ਸਰੀਰ ਦਾ ਧਿਆਨ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਗਰਮੀ ਦੇ ਸ਼ਿਕਾਰ ਹੋ ਜਾਓਗੇ।
ਨਿੰਬੂ ਪਾਣੀ- ਗਰਮੀ ਦੇ ਮੌਸਮ ਵਿੱਚ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਸਰੀਰ ਵਿੱਚ ਤਾਜ਼ਗੀ ਬਣੀ ਰਹੇਗੀ। ਨਿੰਬੂ ਪਾਣੀ ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ। ਨਿੰਬੂ ਪਾਣੀ ਵਿੱਚ ਸ਼ੂਗਰ ਦੀ ਮਾਤਰਾ ਘੱਟ ਰੱਖਣੀ ਚਾਹੀਦੀ ਹੈ।
ਗੰਨੇ ਦਾ ਰਸ- ਗੰਨੇ ਦਾ ਰਸ ਪੀਣ ਦੀ ਸਲਾਹ ਅਕਸਰ ਡਾਕਟਰ ਦਿੰਦੇ ਹਨ। ਕੁਦਰਤ ਨੇ ਮਨੁੱਖ ਨੂੰ ਗੰਨਾ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ ਇਹ ਤੁਹਾਡੇ ਸਰੀਰ ਵਿਚੋਂ ਗਰਮੀ ਨੂੰ ਚੂਸ ਲੈਂਦਾ ਹੈ ਅਤੇ ਲੀਵਰ ਨੂੰ ਠੰਢਾ ਰੱਖਦਾ ਹੈ। ਗੰਨੇ ਦਾ ਰਸ ਵਿੱਚ ਜੇਕਰ ਲੱਸੀ ਮਿਲਾ ਕੇ ਪੀਤੀ ਜਾਵੇ ਤਾਂ ਇਹ ਸਰੀਰ ਨੂੰ ਹੋਰ ਵੀ ਠੰਢਕ ਮਹਿਸੂਸ ਕਰਵਾਉਂਦਾ ਹੈ।
ਫਲਾਂ ਦਾ ਜੂਸ- ਜੇਕਰ ਤੁਸੀਂ ਗਰਮੀ ਵਿੱਚ ਤਾਜਗੀ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਫਲਾਂ ਦਾ ਜੂਸ ਪੀਣ ਚਾਹੀਦਾ ਹੈ ਇਸ ਨਾਲ ਤੁਹਾਡੇ ਸਰੀਰ ਵਿੱਚ ਨਵੇਂ ਸੈੱਲ ਬਣਨਗੇ ਜੋ ਤੁਹਾਨੂੰ ਸਿਹਤਮੰਦ ਰੱਖਣਗੇ।
ਸ਼ੱਕਰ ਵਾਲਾ ਸ਼ਰਬਤ ਪੀਓ-ਗਰਮੀ ਦੇ ਮੌਸਮ ਵਿੱਚ ਸ਼ੱਕਰ ਵਾਲਾ ਦੇਸੀ ਸ਼ਰਬਤ ਪੀਣਾ ਚਾਹੀਦਾ ਹੈ ਕਿਉਂਕਿ ਸ਼ੱਕਰ ਠੰਡੀ ਹੁੰਦੀ ਹੈ ਇਹ ਤੁਹਾਡੇ ਸਰੀਰ ਨੂੰ ਤਾਜ਼ਗੀ ਦੇਵੇਗਾ।