ਜੇਕਰ ਕਦੇ ਨਹੀਂ ਹੋਣਾ ਬੁੱਢਾ ਤਾਂ ਪੀਓ ਊਠਣੀ ਦਾ ਦੁੱਧ, ਜਾਣੋ ਇਹ ਦੁੱਧ ਕਿਵੇਂ ਕਾਇਮ ਰੱਖਦਾ ਹੈ ਮਰਦਾਨਗੀ
ਚੰਡੀਗੜ੍ਹ, 1 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਰਦ ਆਪਣੀ ਰੁਝੇਵਿਆ ਭਰੀ ਜ਼ਿੰਦਗੀ ਵਿੱਚ ਆਪਣੀ ਸਿਹਤ ਧਿਆਨ ਘੱਟ ਰੱਖਦਾ ਹੈ ਜਿਸ ਕਰਕੇ ਕਾਮ ਊਰਜਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਅਕਸਰ ਲੋਕ ਮੱਝ ਅਤੇ ਗਾਂ ਦਾ ਦੁੱਧ ਪੀਂਦੇ ਹਨ ਪਰ ਰਾਜਸਥਾਨ ਵਿੱਚ ਊਠਣੀ ਦੇ […]
By : Editor Editor
ਚੰਡੀਗੜ੍ਹ, 1 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਰਦ ਆਪਣੀ ਰੁਝੇਵਿਆ ਭਰੀ ਜ਼ਿੰਦਗੀ ਵਿੱਚ ਆਪਣੀ ਸਿਹਤ ਧਿਆਨ ਘੱਟ ਰੱਖਦਾ ਹੈ ਜਿਸ ਕਰਕੇ ਕਾਮ ਊਰਜਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਅਕਸਰ ਲੋਕ ਮੱਝ ਅਤੇ ਗਾਂ ਦਾ ਦੁੱਧ ਪੀਂਦੇ ਹਨ ਪਰ ਰਾਜਸਥਾਨ ਵਿੱਚ ਊਠਣੀ ਦੇ ਦੁੱਧ ਨੂੰ ਅਮ੍ਰਿਤ ਸਮਝਿਆ ਜਾਂਦਾ ਹੈ। ਊਠਣੀ ਦਾ ਦੁੱਧ ਮਰਦ ਨੂੰ ਹਮੇਸ਼ਾ ਜਵਾਨ ਰੱਖਦਾ ਹੈ। ਊਠਣੀ ਦੇ ਦੁੱਧ ਦੇ ਅਨੇਕਾਂ ਫਾਇਦੇ ਹਨ ਇਹ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਊਠਣੀ ਦੀ ਸਰੀਰ ਬਣਤਰ ਤੋਂ ਹੀ ਉਸ ਦੇ ਸਖਤ ਕੰਮਾਂ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ।
ਊਠ ਦੀ ਔਸਤ ਉਮਰ 35 ਤੋਂ 40 ਸਾਲ ਹੁੰਦੀ ਹੈ। ਇਸ ਤੋਂ ਇਲਾਵਾ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਊਠ ਦੀ ਉਚਾਈ ਮੋਢੇ ਤਕ 1.86 ਮੀਟਰ ਅਤੇ ਢੁੱਠ ਤਕ 2.15 ਮੀਟਰ ਹੁੰਦੀ ਹੈ। ਢੁੱਠ ਸ੍ਰੀਰ ਤੋਂ ਲਗਭਗ 30 ਇੰਚ ਉੱਪਰ ਤਕ ਵਧਦਾ ਹੈ। ਕਿਹਾ ਜਾਂਦਾ ਹੈ ਕਿ ਆਧੁਨਿਕ ਊਠਾਂ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿਚ ਹੋਇਆ ਹੈ ਜੋ ਬਾਅਦ ਵਿਚ ਏਸ਼ੀਆ ਵਿਚ ਫੈਲ ਗਏ।
ਕਈ ਬਿਮਾਰੀਆਂ ਨੂੰ ਕਰਦਾ ਹੈ ਖ਼ਤਮ
ਊਠਣੀ ਦਾ ਦੁੱਧ ਮੰਦਬੁੱਧੀ ਬੱਚਿਆਂ ਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਹਾਈ ਸਿੱਧ ਹੋ ਰਿਹਾ ਹੈ। ਡਾ. ਪਾਟਿਲ ਨੇ ਦਸਿਆ ਕਿ ਮਾਨਸਕ ਅਪਾਹਜਤਾ, ਕੈਂਸਰ, ਡੇਂਗੂ, ਏਡਜ਼, ਸ਼ੂਗਰ, ਟਾਈਫ਼ਾਈਡ, ਐਲਰਜੀ ਅਤੇ ਚਿੜਚਿੜੇਪਣ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਊਠਣੀ ਦਾ ਦੁੱਧ (ਕੈਮਲ ਮਿਲਕ) ਬੇਹੱਦ ਲਾਹੇਵੰਦ ਦਸਿਆ ਜਾਂਦਾ ਹੈ। ਸਵਿਟਜ਼ਰਲੈਂਡ, ਇਜ਼ਰਾਈਲ, ਰਸ਼ੀਆ ਤੇ ਲੰਡਨ ਦੇਸ਼ਾਂ ਦੇ ਸਿਹਤ ਵਿਗਿਆਨੀਆਂ ਨੇ ਖੋਜ ਰਾਹੀਂ ਸਿੱਟਾਂ ਕਢਿਆ ਸੀ ਕਿ ਊਠਣੀ ਦੇ ਦੁੱਧ ਨਾਲ ਮਾਨਸਕ ਅਪਾਹਜਤਾ ਸਮੇਤ ਅਨੇਕਾਂ ਬਿਮਾਰੀਆਂ ਠੀਕ ਹੋ ਰਹੀਆਂ ਹਨ।
ਵਿਟਾਮਿਨ ਅਤੇ ਕੈਲਸ਼ੀਅਮ ਨਾਲ ਹੁੰਦਾ ਭਰਪੂਰ
ਊਠਣੀ ਦੇ ਦੁੱਧ ਵਿਚ ਵਿਟਾਮਿਨ-ਬੀ, ਸੀ, ਕੈਲਸ਼ੀਅਮ ਅਤੇ ਲੋਹਾ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਡਾ. ਪਾਟਿਲ ਨੇ ਦਸਿਆ ਕਿ ਪਾਣੀ ਤੋਂ ਵਾਝਿਆਂ ਰੱਖਣ ਉਪ੍ਰੰਤ ਵੀ ਊਠਣੀ ਦਾ ਪ੍ਰਤੀਕਰਮ ਬੜਾ ਅਜੀਬ ਹੁੰਦਾ ਹੈ। ਦੁੱਧ ਵਿਚ ਪਾਣੀ ਦੀ ਮਾਤਰਾ 84 ਫ਼ੀ ਸਦੀ ਤੋਂ ਵੱਧ ਕੇ 91 ਫ਼ੀ ਸਦੀ ਹੋ ਜਾਂਦੀ ਹੈ ਤੇ ਚਰਬੀ 4 ਫ਼ੀ ਸਦੀ ਤੋਂ ਘਟ ਕੇ 1 ਫ਼ੀ ਸਦੀ ਰਹਿ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਮਾਂ ਇਸ ਤਰ੍ਹਾਂ ਦੇ ਪ੍ਰਬੰਧ ਰਾਹੀਂ ਊਠਣੀ ਅਤੇ ਉਸ ਦੇ ਚੁੰਘ ਰਹੇ ਬੱਚੇ ਨੂੰ ਕੁੱਝ ਹੋਰ ਸਮੇਂ ਲਈ ਸੰਕਟ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਖ਼ਸ਼ਦੀ ਹੈ।
ਕਾਮ ਊਰਜਾ ਵਿੱਚ ਕਰਦਾ ਹੈ ਵਾਧਾ
ਮਰਦ ਨੂੰ ਊਠਣੀ ਦਾ ਦੁੱਧ ਸਦਾ ਜਵਾਨ ਰੱਖਦਾ ਹੈ ਜਿਹੜਾ ਮਰਦ ਊਠਣੀ ਦਾ ਦੁੱਧ ਪੀਦਾ ਹੈ ਉਸ ਵਿੱਚ ਸੰਭੋਗ ਕਰਨ ਦੀ ਸਮਰਥਾ ਵਧੇਰੇ ਹੁੰਦੀ ਹੈ। ਬਹੁਤ ਸਾਰੀਆਂ ਸਰੀਰਕ ਸਮਰਥਾ ਵਧਾਉਣ ਵਾਲੀਆ ਦਵਾਈਆ ਵਿੱਚ ਊਠਣੀ ਦੇ ਦੁੱਧ ਦੀ ਵਰਤੋ ਹੁੰਦੀ ਹੈ।
ਇਹ ਵੀ ਪੜ੍ਹੋ:-
ਗਰਮੀ ਦੇ ਮੌਸਮ ਵਿੱਚ ਭੁੱਖ ਘੱਟ ਲਗਣ ਦੇ ਕਾਰਨ ਖਾਣਾ ਘੱਟ ਖਾ ਹੁੰਦਾ ਹੈ ਜਿਸ ਕਰਕੇ ਪੇਟ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਜੇਕਰ ਕਬਜ ਹੋਣ ਕਰਕੇ ਪੇਟ ਵਿੱਚ ਭਾਰਾਪਣ, ਗੈਸ ਅਤੇ ਐਸਡਿਟੀ ਰਹਿੰਦੀ ਹੈ ਤਾਂ ਇਹ ਫਲ ਖਾਣੇ ਚਾਹੀਦੇ ਹਨ ਤਾਂ ਕਿ ਤੁਸੀਂ ਬਿਮਾਰੀਆਂ ਤੋਂ ਬਚ ਸਕੋ।
ਤਰਬੂਜ- ਤਰਬੂਜ ਗਰਮੀਆਂ ਦਾ ਇੱਕ ਰਸਦਾਰ ਅਤੇ ਮਿੱਠਾ ਫਲ ਹੈ ਪਰ, ਇਸ ਵਿੱਚ ਪਾਣੀ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਦੇ ਕਾਰਨ, ਕੁਝ ਲੋਕਾਂ ਨੂੰ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ ਅਤੇ ਉਹ ਅਸਹਿਜ ਮਹਿਸੂਸ ਕਰ ਸਕਦੇ ਹਨ। ਤਰਬੂਜ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਪਰ ਸੰਵੇਦਨਸ਼ੀਲ ਪਾਚਨ ਪ੍ਰਣਾਲੀ ਵਾਲੇ ਲੋਕਾਂ ਨੂੰ ਇਸ ਨੂੰ ਘੱਟ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ। ਤਰਬੂਜ ਨਾਲ ਪਾਚਣ ਤੰਤਰ ਨੂੰ ਮਜ਼ਬੂਤਵੀ ਕਰਦਾ ਹੈ।
ਅੰਬ- ਅੰਬ ਕੁਦਰਤੀ ਖੰਡ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਗਰਮੀਆਂ ਦੇ ਮਹੀਨਿਆਂ ਵਿੱਚ ਪਸੰਦੀਦਾ ਹੁੰਦਾ ਹੈ। ਅੰਬ ਕੁਦਰਤ ਵਿਚ ਗਰਮ ਹੁੰਦਾ ਹੈ ਅਤੇ ਇਸ ਨੂੰ ਜ਼ਿਆਦਾ ਖਾਣ ਨਾਲ ਪੇਟ ਖਰਾਬ ਹੋ ਸਕਦਾ ਹੈ। ਫਾਈਬਰ ਅਤੇ ਕੁਦਰਤੀ ਸ਼ੱਕਰ ਦੀ ਜ਼ਿਆਦਾ ਮਾਤਰਾ ਫੁੱਲਣ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਖਤਮ ਹੋ ਜਾਣਗੀਆਂ।
ਅਨਾਨਾਸ- ਅਨਾਨਾਸ ਆਪਣੇ ਖਾਸ ਸਵਾਦ ਲਈ ਜਾਣਿਆ ਜਾਂਦਾ ਹੈ। ਇਸ ‘ਚ ਬ੍ਰੋਮੇਲੇਨ ਨਾਂ ਦਾ ਐਂਜ਼ਾਈਮ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ‘ਚ ਮਦਦ ਕਰਦਾ ਹੈ। ਪਰ, ਕੁਝ ਲੋਕਾਂ ਲਈ, ਵੱਡੀ ਮਾਤਰਾ ਵਿੱਚ ਅਨਾਨਾਸ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਬਹੁਤ ਜ਼ਿਆਦਾ ਅਨਾਨਾਸ ਖਾਣ ਨਾਲ ਪਾਚਨ ਤੰਤਰ ਵਿੱਚ ਜਲਣ ਹੋ ਸਕਦੀ ਹੈ।
ਆਲੂਬੁਖਾਰਾ- ਆਲੂਬੁਖਾਰੇ ਦਾ ਰੰਗ ਵਧੇਰੇ ਆਕਰਸ਼ਕ ਹੁੰਦਾ ਹੈ ਅਤੇ ਇਸਦਾ ਮਿੱਠਾ-ਖੱਟਾ ਸਵਾਦ ਇਸ ਨੂੰ ਗਰਮੀਆਂ ਦਾ ਮਨਪਸੰਦ ਫਲ ਬਣਾਉਂਦਾ ਹੈ ਪਰ, ਇਸ ਵਿੱਚ ਫਾਈਬਰ ਅਤੇ ਸੋਰਬਿਟੋਲ ਦੀ ਉੱਚ ਮਾਤਰਾ ਹੁੰਦੀ ਹੈ, ਜੋ ਪਾਚਨ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ। ਸੋਰਬਿਟੋਲ ਇੱਕ ਕਿਸਮ ਦੀ ਖੰਡ ਹੈ ਜੋ ਅੰਤੜੀਆਂ ਵਿੱਚ ਫਰਮੈਂਟ ਕਰਦੀ ਹੈ, ਜੋ ਕੁਝ ਲੋਕਾਂ ਵਿੱਚ ਫੁੱਲਣ ਅਤੇ ਗੈਸ ਬਣਨ ਦਾ ਕਾਰਨ ਬਣ ਸਕਦੀ ਹੈ।
ਸੇਬ – ਸੇਬ ਇੱਕ ਅਜਿਹਾ ਫਲ ਹੈ ਜੋ ਸਾਲ ਭਰ ਉਪਲਬਧ ਹੁੰਦਾ ਹੈ। ਇਸ ਵਿਚ ਫਾਈਬਰ ਅਤੇ ਫਰੂਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸੇਬ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਇਸ ਦੇ ਸੇਵਨ ਨਾਲ ਪੇਟ ਸਾਫ਼ ਹੁੰਦਾ ਹੈ ਅਤੇ ਜ਼ਰੂਰੀ ਵਿਟਾਮਿਨ ਅਤੇ ਖਣਿਜ ਵੀ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਨਾਸ਼ਪਾਤੀ, ਪਪੀਤਾ, ਅੰਜੀਰ ਅਤੇ ਤਰਬੂਜ ਆਦਿ ਫਲਾਂ ਦਾ ਸੇਵਨ ਕਰਨ ਨਾਲ ਵੀ ਪਾਚਨ ਤੰਤਰ ਠੀਕ ਰਹਿੰਦਾ ਹੈ।