ਬੱਚਿਆਂ ਨੂੰ ਨਹੀਂ ਦਿੱਤੀ ਪੋਲਿਓ ਖੁਰਾਕ ਤਾਂ ਹੋਵੇਗੀ ਜੇਲ੍ਹ
ਇਸਲਾਮਾਬਾਦ, 2 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਇੱਕ ਸੂਬੇ ਵਿੱਚ ਪੋਲਿਓ ਨੂੰ ਖਤਮ ਕਰਨ ਦੀ ਦਹਾਕਿਆਂ ਪੁਰਾਣੀ ਮੁਹਿੰਮ ਲਈ ਇੱਕ ਨਵੀਂ ਵਿਵਾਦਤ ਰਣਨੀਤੀ ਅਪਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੰਧ ਸੂਬੇ ਵਿੱਚ ਸਰਕਾਰ ਨੇ ਇੱਕ ਬਿਲ ਪੇਸ਼ ਕੀਤਾ, ਜਿਸ ਦੇ ਤਹਿਤ ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪੋਲਿਓ ਜਾਂ ਇਸੇ ਤਰ੍ਹਾਂ ਦੀਆਂ 8 […]
By : Hamdard Tv Admin
ਇਸਲਾਮਾਬਾਦ, 2 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਇੱਕ ਸੂਬੇ ਵਿੱਚ ਪੋਲਿਓ ਨੂੰ ਖਤਮ ਕਰਨ ਦੀ ਦਹਾਕਿਆਂ ਪੁਰਾਣੀ ਮੁਹਿੰਮ ਲਈ ਇੱਕ ਨਵੀਂ ਵਿਵਾਦਤ ਰਣਨੀਤੀ ਅਪਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੰਧ ਸੂਬੇ ਵਿੱਚ ਸਰਕਾਰ ਨੇ ਇੱਕ ਬਿਲ ਪੇਸ਼ ਕੀਤਾ, ਜਿਸ ਦੇ ਤਹਿਤ ਜੇਕਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪੋਲਿਓ ਜਾਂ ਇਸੇ ਤਰ੍ਹਾਂ ਦੀਆਂ 8 ਹੋਰ ਬਿਮਾਰੀਆਂ ਦਾ ਟੀਕਾ ਲਗਵਾਉਣ ਵਿੱਚ ਅਸਫ਼ਲ ਰਹਿੰਦੇ ਨੇ ਤਾਂ ਉਨ੍ਹਾਂ ਨੂੰ ਇੱਕ ਮਹੀਨੇ ਕੈਦ ਦੀ ਸਜ਼ਾ ਭੁਗਤਣੀ ਪਏਗੀ।
ਪਾਕਿਸਤਾਨ ਸਰਕਾਰ ਬਣਾ ਰਹੀ ਨਵਾਂ ਨਿਯਮ
ਜੇਕਰ ਨਵੀਂ ਰਣਨੀਤੀ ਲਾਗੂ ਹੋ ਗਈ ਤਾਂ ਸਿੰਧੂ ਸੂਬੇ ਵਿੱਚ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪੋਲਿਓ ਜਾਂ ਇਸੇ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਟੀਕੇ ਨਹੀਂ ਲਗਵਾਉਂਦੇ ਤਾਂ ਉਨ੍ਹਾਂ ਨੂੰ 1 ਮਹੀਨਾ ਕੈਦ ਦੀ ਸਜ਼ਾ ਕੱਟਣੀ ਪਏਗੀ। ਉੱਧਰ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਮਾਹਰਾਂ ਨੇ ਇਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਰਣਨੀਤੀ ਕਾਰਨ ਲੋਕਾਂ ਦਾ ਪੋਲੀਓ ਦੇ ਟੀਕਿਆਂ ਤੋਂ ਭਰੋਸਾ ਹੋਰ ਘੱਟ ਹੋ ਸਕਦਾ ਹੈ। ਖਾਸ ਤੌਰ ’ਤੇ ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਕਈ ਲੋਕ ਪੋਲਿਓ ਦੇ ਟੀਕਿਆਂ ਬਾਰੇ ਝੂਠੀਆਂ ਸਾਜ਼ਿਸ਼ਾਂ ’ਤੇ ਵਿਸ਼ਵਾਸ ਕਰਦੇ ਹਨ ਅਤੇ ਜਿੱਥੇ ਦਰਜਨਾਂ ਟੀਕਾਕਰਨ ਕਰਨ ਵਾਲੇ ਕਰਮੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
1 ਮਹੀਨੇ ਕੈਦ ਦੀ ਸਜ਼ਾ ਦੀ ਲਿਆਂਦੀ ਜਾ ਰਹੀ ਤਜਵੀਜ਼
ਟੀਕਿਆਂ ਦੀ ਸੁਰੱਖਿਆ ਬਾਰੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਮਾਹਰਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਹੋਰ ਵੀ ਵਧ ਗਈਆਂ ਹਨ। ਓਰਲ ਟੀਕੇ ਹੀ ਹੁਣ ਦੁਨੀਆ ਭਰ ਵਿੱਚ ਪੋਲਿਓ ਦੇ ਜ਼ਿਆਦਾਤਰ ਮਾਮਲਿਆਂ ਦਾ ਕਾਰਨ ਬਣਦੇ ਜਾ ਰਹੇ ਹਨ।
ਪੂਰਬੀ ਭੂਮੱਧ ਸਾਗਰ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਪੋਲਿਓ ਮਾਮਲਿਆਂ ਬਾਰੇ ਡਾਇਰੈਕਟਰ ਨੇ ਚੇਤਾਵਨੀ ਦਿੱਤੀ ਕਿ ਨਵੇਂ ਕਾਨੂੰਨ ਦਾ ਦਾਅ ਉਲਟਾ ਪੈ ਸਕਦਾ ਹੈ। ਡਾ. ਹਾਦਿਮ ਜਾਫਰੀ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਜਬਰੀ ਕਰਨਾ ਉਲਟਾ ਅਸਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਕਾਰਕੁੰਨ ਆਮ ਤੌਰ ’ਤੇ ਲੋਕਾਂ ਦੇ ਟੀਕਾਕਰਨ ਵਿੱਚ ਸ਼ਾਮਲ ਨਾ ਹੋਣ ਦੇ ਕਾਰਨਾਂ ਦਾ ਪਤਾ ਲਗਾ ਕੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹਨ। ਇਸ ਦੇ ਤਹਿਤ ਉਹ ਲੋਕਾਂਨਾਲ ਗੱਲ ਕਰਨ ਲਈ ਇੱਕ ਭਰੋਸੇਯੋਗ ਸਿਆਸਤਦਾਨ ਜਾਂ ਧਾਰਮਿਕ ਨੇਤਾ ਨੂੰ ਸਾਹਮਣੇ ਲਿਆਉਂਦੇ ਹਨ। ਟੀਕਾ-ਸੰਕੋਚ ਵਾਲੇ ਖੇਤਰਾਂ ਵਿੱਚ ਟੀਕਾਕਰਨ ਦਰ ਵਧਾਉਣ ਵਿੱਚ ਸਫ਼ਲ ਰਹੇ ਹਨ।
ਵਿਸ਼ਵ ਸਿਹਤ ਸੰਗਠਨ ਨੇ ਜਤਾਈ ਚਿੰਤਾ
ਡਾ. ਹਾਮਿਦ ਜਾਫ਼ਰੀ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਸਮਝ ਹੈ ਕਿ ਪਾਕਿਸਤਾਨ ਨੂੰ ਇਸ ਕਾਨੂੰਨ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਹੈਰਾਨੀ ਇਸ ਗੱਲ ਹੈ ਕਿ ਜੇਕਰ ਅਸਲ ਵਿੱਚ ਇਨ੍ਹਾਂ ਕਠੋਰ ਉਪਾਵਾਂ ਨੂੰ ਲਾਗੂ ਕਰਨ ਦੀ ਇੱਛਾ ਹੁੰਦੀ ਹੈ ਤਾਂ ਪਾਕਿਸਤਾਨ ਅਤੇ ਗੁਆਂਢੀ ਅਫ਼ਗਾਨਿਸਤਾਨ ਹੀ ਅਜਿਹੇ ਦੇਸ਼ ਹਨ, ਜਿੱਥੇ ਪੋਲਿਓ ਦੇ ਮਾਮਲੇ ਕਦੇ ਘੱਟ ਨਹੀਂ ਹੋਏ। ਇਹ ਖ਼ਤਰਨਾਕ ਬਿਮਾਰੀ, ਜ਼ਿਆਦਾਤਰ 5 ਸਾਲ ਤਕ ਦੇ ਬੱਚਿਆਂ ਨੂੰ ਹੀ ਆਪਣੀ ਲਪੇਟ ਵਿੱਚ ਲੈਂਦੀ ਹੈ। ਆਮ ਤੌਰ ’ਤੇ ਗੰਦਾ ਪਾਣੀ ਇਸ ਦੇ ਫੈਲਣ ਦਾ ਕਾਰਨ ਬਣਦਾ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਇਸ ਦੇ ਭਾਈਵਾਲਾਂ ਨੇ 1988 ਵਿੱਚ ਪਹਿਲੀ ਵਾਰ ਇਸ ਬਿਮਾਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਸ਼ੁਰੂ ਕਰਨ ਮਗਰੋਂ ਅਰਬਾਂ ਵੈਕਸੀਨ ਖੁਰਾਕਾਂ ਦਿੱਤੀਆਂ ਹਨ। ਇਸ ਯਤਨ ਦੀ ਲਗਾਤ ਲਗਭਗ 1 ਬਿਲੀਅਨ ਡਾਲਰ ਪ੍ਰਤੀ ਸਾਲ ਹੈ ਅਤੇ ਇਸ ਨੂੰ ਵੱਡੇ ਪੱਧਰ ’ਤੇ ਟੀਕਾ ਪ੍ਰਦਾਨ ਕਰਨ ਵਾਲੇ ਦੇਸ਼ਾਂ ਅਤੇ ਬਿਲ ਐਂਡ ਮੇÇਲੰਡਾ ਗੇਟਸ ਫਾਊਂਡੇਸ਼ਨ ਸਣੇ ਨਿੱਜੀ ਸੰਗਠਨਾਂ ਵੱਲੋਂ ਇਸ ਨੂੰ ਫੰਡਿੰਗ ਮੁਹੱਈਆ ਕਰਵਾਈ ਜਾਂਦੀ ਹੈ। ਬੱਚਿਆਂ ਨੂੰ ਮੂੰਹ ਵਿੱਚ ਬੂੰਦਾ ਦੇ ਰੂਪ ਵਿੱਚ ਦਿੱਤੇ ਜਾਣ ਵਾਲੇ ਟੀਕਾਕਰਨ ਨਾਲ ਪੋਲਿਓ ਦੇ ਮਾਲਿਆਂ ਵਿੱਚ 99 ਫੀਸਦੀ ਤੋਂਵੱਧ ਕਮੀ ਆਈ ਹੈ।