ਲੜਕੀ ਦੀ ਫਰੈਂਡ ਰਿਕਵੈਸਟ ਆਵੇ ਤਾਂ ਹੋ ਜਾਓ ਸਾਵਧਾਨ!
ਪਠਾਨਕੋਟ, 2 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਸ਼ਲੀਲ ਵੀਡੀਓ ਅਤੇ ਦੂਜੇ ਤਰ੍ਹਾਂ ਦੇ ਟਰੈਪ ਵਿੱਚ ਫਸਾ ਕੇ ਏਜੰਸੀਆਂ ਭਾਰਤੀ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੀਆਂ ਨੇ। ਵੱਡੇ ਪੱਧਰ ’ਤੇ ਦੇਸ਼ ਦੇ ਦੁਸ਼ਮਣ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਨੇ। ਇਸੇ ਦੇ ਚਲਦਿਆਂ ਪਠਾਨਕੋਟ ਪੁਲਿਸ ਨੇ ਵੱਡੇ ਖੁਲਾਸੇ ਕਰਦੇ ਹੋਏ ਕੁੜੀਆਂ ਦੇ […]
By : Editor (BS)
ਪਠਾਨਕੋਟ, 2 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਸ਼ਲੀਲ ਵੀਡੀਓ ਅਤੇ ਦੂਜੇ ਤਰ੍ਹਾਂ ਦੇ ਟਰੈਪ ਵਿੱਚ ਫਸਾ ਕੇ ਏਜੰਸੀਆਂ ਭਾਰਤੀ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੀਆਂ ਨੇ। ਵੱਡੇ ਪੱਧਰ ’ਤੇ ਦੇਸ਼ ਦੇ ਦੁਸ਼ਮਣ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਨੇ। ਇਸੇ ਦੇ ਚਲਦਿਆਂ ਪਠਾਨਕੋਟ ਪੁਲਿਸ ਨੇ ਵੱਡੇ ਖੁਲਾਸੇ ਕਰਦੇ ਹੋਏ ਕੁੜੀਆਂ ਦੇ ਨਾਮ ਨਾਲ ਚੱਲ ਰਹੇ 8 ਫੇਕ ਸੋਸ਼ਲ ਮੀਡੀਆ ਅਕਾਊਂਟਸ ਦੇ ਵੇਰਵੇ ਜਾਰੀ ਕੀਤੇ।
ਪਠਾਨਕੋਟ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਲੜਕੀ ਦੀ ਫਰੈਂਡ ਰਿਕਵੈਸਟ ਆਵੇ ਤਾਂ ਸਾਵਧਾਨ ਹੋਣ ਦੀ ਲੋੜ ਹੈ। ਕਿਉਂਕਿ ਜ਼ਰੂਰੀ ਨਹੀਂ ਕਿ ਰਿਕਵੈਸਟ ਭੇਜਣ ਵਾਲੀ ਲੜਕੀ ਹੀ ਹੋਵੇ, ਉਹ ਦੇਸ਼ ਦੀ ਦੁਸ਼ਮਣ ਵੀ ਹੋ ਸਕਦੀ ਹੈ।
ਐਸਐਸਪੀ ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦਾ ਕਈ ਕਿਲੋਮੀਟਰ ਏਰੀਆ ਪਾਕਿਸਤਾਨ ਦੀ ਸਰਹੱਦ ਨਾਲ ਲਗਦਾ ਹੈ। ਕੁਝ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਫੇਸਬੁਕ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਕੁੜੀਆਂ ਦੀ ਤਸਵੀਰ ਅਤੇ ਨਾਮ ਲਿਖ ਕੇ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।
ਪਹਿਲਾਂ ਉਹ ਚੈਟਿੰਗ ਰਾਹੀਂ ਗੱਲ ਅੱਗੇ ਵਧਾਉਂਦੇ ਨੇ ਅਤੇ ਬਾਅਦ ਵਿੱਚ ਉਨ੍ਹਾਂ ਵੱਲੋਂ ਵੀਡੀਓ ਕਾਲ ਕੀਤੀ ਜਾਂਦੀ ਹੈ। ਇਸ ਦੌਰਾਨ ਨੌਜਵਾਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਨ੍ਹਾਂ ਦੀ ਸਕਰੀਨ ਰਿਕਾਰਡ ਹੋ ਗਈ। ਇਸੇ ਦੇ ਆਧਾਰ ’ਤੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।
ਅਕਸਰ ਦੇਖਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਰਾਰਹੀਂ ਲੋਕਾਂ ਦਾ ਫੋਨ ਨੰਬਰ ਲੈਣ ਮਗਰੋਂ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਕਾਲ ਕੀਤੀ ਜਾ ਰਹੀ ਹੈ। ਕਾਲ ਵਿੱਚ ਦਿਖਣ ਵਾਲੀ ਲੜਕੀ ਸਾਹਮਣੇ ਵਾਲੇ ਨੂੰ ਵੀ ਅਸ਼ਲੀਲਤਾ ਲਈ ਉਕਸਾਉਂਦੀ ਹੈ। ਨੌਜਵਾਨਾਂ ਨੂੰ ਆਪਣੇ ਜਾਲ਼ ਵਿੱਚ ਫਸਾਉਣ ਮਗਰੋਂ ਇਹ ਮੁਲਜ਼ਮ ਰੁਪਿਆਂ ਦੀ ਮੰਗ ਕਰਦੀਆਂ ਨੇ। ਬਦਨਾਮੀ ਦੇ ਡਰੋਂ ਕੁਝ ਲੋਕ ਰੁਪਏ ਦੇ ਵੀ ਦਿੰਦੇ ਨੇ ਅਤੇ ਪੁਲਿਸ ਕੋਲ ਵੀ ਸ਼ਿਕਾਇਤ ਨਹੀਂ ਕਰਦੇ। ਇਸ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਧਣ ਦੇ ਨਾਲ ਹੀ ਮੁਲਜ਼ਮਾਂ ਦੇ ਹੌਸਲੇ ਵੀ ਬੁਲੰਦ ਹੋ ਰਹੇ ਨੇ।