Begin typing your search above and press return to search.

ਰਾਸ਼ਟਰਪਤੀ ਬਣੀ ਤਾਂ ਟਰੰਪ ਦੇ ਸਾਰੇ ਕਸੂਰ ਮੁਆਫ : ਨਿੱਕੀ ਹੈਲੀ

ਆਇਓਵਾ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਲਈ ਯਤਨਸ਼ੀਲ ਪੰਜਾਬ ਦੀ ਧੀ ਨਿੱਕੀ ਹੈਲੀ ਨੇ ਐਲਾਨ ਕੀਤਾ ਹੈ ਅਮਰੀਕਾ ਦੀ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਡੌਨਲਡ ਟਰੰਪ ਦੇ ਸਾਰੇ ਕਸੂਰ ਮੁਆਫ ਕਰ ਦੇਣਗੇ। ਆਇਓਵਾ ਸੂਬੇ ਵਿਚ ਹੋਈ ਬਹਿਸ ਦੌਰਾਨ ਨਿੱਕੀ ਹੈਲੀ ਨੇ ਕਿਹਾ ਕਿ ਇਕ 80 ਸਾਲ ਦਾ ਸਾਬਕਾ […]

ਰਾਸ਼ਟਰਪਤੀ ਬਣੀ ਤਾਂ ਟਰੰਪ ਦੇ ਸਾਰੇ ਕਸੂਰ ਮੁਆਫ : ਨਿੱਕੀ ਹੈਲੀ
X

Editor EditorBy : Editor Editor

  |  5 Jan 2024 12:41 PM IST

  • whatsapp
  • Telegram
ਆਇਓਵਾ, 5 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਣ ਲਈ ਯਤਨਸ਼ੀਲ ਪੰਜਾਬ ਦੀ ਧੀ ਨਿੱਕੀ ਹੈਲੀ ਨੇ ਐਲਾਨ ਕੀਤਾ ਹੈ ਅਮਰੀਕਾ ਦੀ ਰਾਸ਼ਟਰਪਤੀ ਚੁਣੇ ਜਾਣ ’ਤੇ ਉਹ ਡੌਨਲਡ ਟਰੰਪ ਦੇ ਸਾਰੇ ਕਸੂਰ ਮੁਆਫ ਕਰ ਦੇਣਗੇ। ਆਇਓਵਾ ਸੂਬੇ ਵਿਚ ਹੋਈ ਬਹਿਸ ਦੌਰਾਨ ਨਿੱਕੀ ਹੈਲੀ ਨੇ ਕਿਹਾ ਕਿ ਇਕ 80 ਸਾਲ ਦਾ ਸਾਬਕਾ ਰਾਸ਼ਟਰਪਤੀ ਜੇਲ ਵਿਚ ਹੋਣ ਨਾਲ ਮੁਲਕ ਅੱਗੇ ਨਹੀਂ ਵਧ ਸਕਦਾ। ਸਾਨੂੰ ਅਤੀਤ ਭੁਲਾ ਕੇ ਅੱਗੇ ਵਧਣਾ ਹੋਵੇਗਾ। ਦੂਜੇ ਪਾਸੇ ਫਲੋਰੀਡਾ ਦੇ ਗਵਰਨਰ ਅਤੇ ਰਿਪਬਲਿਕਨ ਪਾਰਟੀ ਵੱਲੋਂ ਇਕ ਹੋਰ ਦਾਅਵੇਦਾਰ ਰੌਨ ਡਿਸੈਂਟਿਸ ਨੇ ਡੌਨਲਡ ਟਰੰਪ ਨੂੰ ਅਬੌਰਸ਼ਨ ਦਾ ਹਮਾਇਤੀ ਕਰਾਰ ਦਿਤਾ। ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਨੂੰ ਜੇਲ ਜਾਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਵਿਰੁੱਧ ਅੱਧੀ ਦਰਜਨ ਤੋਂ ਵੱਧ ਅਦਾਲਤੀ ਮੁਕੱਦਮੇ ਚੱਲ ਰਹੇ ਹਨ।

ਆਇਓਵਾ ਵਿਚ ਬਹਿਸ ਦੌਰਾਨ ਸਾਬਕਾ ਰਾਸ਼ਟਰਪਤੀ ਦੀ ਕੀਤੀ ਹਮਾਇਤ

ਇਨ੍ਹਾਂ ਵਿਚੋਂ ਇਕ 6 ਜਨਵਰੀ 2021 ਨੂੰ ਸੰਸਦ ਉਤੇ ਹੋਏ ਹਮਲੇ ਨਾਲ ਸਬੰਧਤ ਹੈ ਜਦਕਿ ਦੂਜਾ ਕਾਰੋਬਾਰ ਨਾਲ ਸਬੰਧਤ ਫਰਜ਼ੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਲਾਉਂਦਾ ਹੈ। ਨਿਕੀ ਹੈਲੀ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਇਹ ਨਿਕਲਦੀ ਹੈ ਕਿ ਮੁਲਕ ਦੇ ਹਿਤ ਵਿਚ ਕੀ ਹੋਵੇਗਾ। ਉਧਰ ਰੌਨ ਡਿਸੈਂਟਿਸ ਨੇ ਅਬੌਰਸ਼ਨ ਦੇ ਮੁੱਦੇ ’ਤੇ ਟਰੰਪ ਨੂੰ ਘੇਰਦਿਆਂ ਕਿਹਾ ਕਿ ਮੁਲਕ ਨੂੰ ਅਜਿਹੇ ਕਮਾਂਡਰ ਦੀ ਜ਼ਰੂਰਤ ਹੈ ਜੋ ਕੰਜ਼ਰਵੇਟਿਵ ਸੋਚ ਵਾਲੇ ਰਾਜਾਂ ਦੇ ਹੱਕ ਵਿਚ ਖੜ੍ਹ ਸਕੇ ਪਰ ਅਬੌਰਸ਼ਨ ਨੂੰ ਜਾਇਜ਼ ਠਹਿਰਾਉਣ ਦਾ ਯਤਨ ਅਜਿਹੀ ਸੋਚ ਨਾਲ ਮੇਲ ਨਹੀਂ ਖਾਂਦਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਜਿਥੇ ਨਿੱਕੀ ਹੈਲੀ ਦਾ ਗਰਾਫ ਉਪਰ ਵੱਲ ਗਿਆ ਹੈ, ਉਥੇ ਹੀ ਰੌਨ ਡਿਸੈਂਟਿਸ ਦੇ ਹਮਾਇਤੀਆਂ ਦੀ ਗਿਣਤੀ ਵਿਚ ਕਮੀ ਆਈ ਹੈ।
Next Story
ਤਾਜ਼ਾ ਖਬਰਾਂ
Share it