Begin typing your search above and press return to search.

ICSE 10ਵੀਂ ਅਤੇ ISC 12ਵੀਂ ਬੋਰਡ ਦੇ ਨਤੀਜੇ ਜਾਰੀ, 99.47% ਵਿਦਿਆਰਥੀ ਹੋਏ ਪਾਸ 

ਨਵੀਂ ਦਿੱਲੀ, 6 ਮਈ, ਪਰਦੀਪ ਸਿੰਘ: - ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ ਨੇ ਅੱਜ 06 ਮਈ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਜੋ ਵਿਦਿਆਰਥੀ ਬੋਰਡ ਇਮਤਿਹਾਨਾਂ ਵਿਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ results.cisce.org 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਆਈਸੀਐੱਸਈ 10ਵੀਂ ਵਿਚ 99.65% ਲੜਕੀਆਂ ਅਤੇ 99.31% […]

ICSE 10ਵੀਂ ਅਤੇ ISC 12ਵੀਂ ਬੋਰਡ ਦੇ ਨਤੀਜੇ ਜਾਰੀ, 99.47% ਵਿਦਿਆਰਥੀ ਹੋਏ ਪਾਸ 
X

Editor EditorBy : Editor Editor

  |  6 May 2024 6:53 AM IST

  • whatsapp
  • Telegram

ਨਵੀਂ ਦਿੱਲੀ, 6 ਮਈ, ਪਰਦੀਪ ਸਿੰਘ: - ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ ਨੇ ਅੱਜ 06 ਮਈ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਜੋ ਵਿਦਿਆਰਥੀ ਬੋਰਡ ਇਮਤਿਹਾਨਾਂ ਵਿਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ results.cisce.org 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਆਈਸੀਐੱਸਈ 10ਵੀਂ ਵਿਚ 99.65% ਲੜਕੀਆਂ ਅਤੇ 99.31% ਲੜਕੇ ਪਾਸ ਹੋਏ ਹਨ। ਆਈਐੱਸਸੀ 12ਵੀਂ ਵਿਚ 98.92% ਲੜਕੀਆਂ ਅਤੇ 97.53% ਲੜਕੇ ਪਾਸ ਹੋਏ ਹਨ। ਦੱਸ ਦਈਏ ਕਿ ਇਮਤਿਹਾਨ ਪਾਸ ਕਰਨ ਲਈ, ਵਿਦਿਆਰਥੀਆਂ ਨੂੰ ਆਈਸੀਐਸਈ ਵਿਚ 10ਵੀਂ ਵਿਚੋਂ ਘੱਟੋ-ਘੱਟ 33% ਅੰਕ ਅਤੇ 12ਵੀਂ ISC ਵਿਚ 35% ਅੰਕ ਪ੍ਰਾਪਤ ਕਰਨੇ ਪੈਂਦੇ ਹਨ।

ਇਵੇਂ ਚੈੱਕ ਕਰ ਸਕਦੇ ਹਾਂ ਨਤੀਜਾ
ਸਭ ਤੋਂ ਪਹਿਲਾਂ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਜਾਣ।
ਇਸ ਤੋਂ ਬਾਅਦ ਉਸ ਕਲਾਸ 'ਤੇ ਕਲਿੱਕ ਕਰੋ ਜਿਸ ਦਾ ਨਤੀਜਾ ਤੁਸੀਂ ਦੇਖਣਾ ਚਾਹੁੰਦੇ ਹੋ।
ਆਪਣਾ ਰੋਲ ਨੰਬਰ ਦਰਜ ਕਰੋ
ਤੁਹਾਡਾ ਨਤੀਜਾ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
ਵਿਦਿਆਰਥੀ ਇਸ ਦੀ ਜਾਂਚ ਕਰਨ ਤੋਂ ਬਾਅਦ ਨਤੀਜਾ ਡਾਊਨਲੋਡ ਵੀ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਸ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ICSE ਕਲਾਸ 10 ਦੀਆਂ ਪ੍ਰੀਖਿਆਵਾਂ 21 ਫਰਵਰੀ ਤੋਂ 28 ਮਾਰਚ ਤੱਕ ਆਯੋਜਿਤ ਕੀਤੀਆਂ ਗਈਆਂ ਸਨ, ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 12 ਫਰਵਰੀ ਤੋਂ 2 ਅਪ੍ਰੈਲ ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਲੰਬੀ ਉਡੀਕ ਤੋਂ ਬਾਅਦ ਅੱਜ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:-

ਪੰਜਾਬ ਵਿੱਚ ਹੋਣ ਜਾ ਰਹੀਆਂ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਕਾਰ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲ ਵਿੱਚ ਤੈਨਾਤ ਪੋਲਿੰਗ ਸਟਾਫ ਦੀਆਂ ‌ਟ੍ਰੇਨਿੰਗਾਂ ਕਰਵਾਈਆਂ ਜਾਂ ਰਹੀਆਂ ਹਨ ਇਸੇ ਤਹਿਤ ਗੁਰੂ ਨਾਨਕ ਕਾਲਜ ਬੰਗਾ ਵਿਖੇ ਪੋਲਿੰਗ ਸਟਾਫ ਦੀ ਰਿਹਰਸਲ ਹੋਈ। ਟਰੇਨਿੰਗ ਦੌਰਾਨ ਵੱਖ ਵੱਖ ਸੈਕਟਰ ਅਫਸਰਾਂ ਵੱਲੋਂ ਚੋਣ ਅਮਲੇ ਨੂੰ ਸਮੁੱਚੀ ਚੋਣ ਪ੍ਰਕਿਰਿਆ ਦੀ ਟ੍ਰੇਨਿੰਗ ਦਿੱਤੀ ਗਈ।

2 ਅਫ਼ਸਰ ਟ੍ਰੈਨਿੰਗ ਦੌਰਾਨ ਰਹੇ ਗੈਰ ਹਾਜ਼ਰ

ਬੰਗਾ ਹਲਕੇ ਵਿੱਚ ਤੈਨਾਤ 15 ਸੈਕਟਰ ਅਫਸਰਾਂ ਵਿੱਚੋਂ 13 ਸੈਕਟਰ ਅਫਸਰਾਂ ਵੱਲੋਂ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਗਿਆ, ਪ੍ਰੰਤੂ ਦੋ ਸੈਕਟਰ ਅਫਸਰ, ਜਿਨਾਂ ਵਿੱਚ ਆਤਮਾ ਰਾਮ ਸੈਕਟਰ ਅਫਸਰ ਨੰਬਰ ਨੌ ਅਤੇ ਹਰਬੰਸ ਸਿੰਘ ਸੈਕਟਰ ਅਫਸਰ ਨੰਬਰ 11 ,ਇਸ ਟ੍ਰੇਨਿੰਗ ਵਿੱਚੋਂ ਗੈਰ ਹਾਜ਼ਰ ਰਹੇ। ਇਸ ਗੈਰ ਹਾਜ਼ਰੀ ਦਾ ਸਹਾਇਕ ਰਿਟਰਨਿੰਗ ਅਫਸਰ ਬੰਗਾ ਵੱਲੋਂ ਸਖਤ ਨੋਟਿਸ ਲਿਆ ਗਿਆ ਅਤੇ ਦੋਨੋਂ ਅਧਿਕਾਰੀਆਂ ਨੂੰ ਆਰਪੀ ਐਕਟ 1950 ਅਤੇ 1951 ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it