ਮੈਂ ਅਸਤੀਫ਼ਾ ਨਹੀਂ ਦਿੱਤਾ, ਬੀਜੇਪੀ ਨੇ ਫੈਲਾਈ ਅਫਵਾਹ : ਸੁਖਵਿੰਦਰ ਸੁੱਖੂ
ਸ਼ਿਮਲਾ, 28 ਫਰਵਰੀ, ਨਿਰਮਲ : ਕਰਾਸ ਵੋਟਿੰਗ ਅਤੇ ਮੰਤਰੀ ਦੇ ਅਸਤੀਫ਼ੇ ਵਿਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸਾਫ ਕੀਤਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਬੀਜੇਪੀ ਅਫ਼ਵਾਹ ਫੈਲਾ ਰਹੀ ਹੈ। ਸੁੱਖੂ ਨੇ ਕਿਹਾ ਕਿ ਜਿਹੜੇ ਵਿਧਾਇਕਾਂ ਨੇ ਰਾਜ ਸਭਾ ਚੋਣਾਂ ਵਿਚ ਕਰਾਸ ਵੋਟਿੰਗ ਕੀਤੀ, ਉਹ ਵੀ ਸਾਡੇ ਸੰਪਰਕ ਵਿਚ ਹਨ। ਬੀਜੇਪੀ ਪਾਰਟੀ […]
By : Editor Editor
ਸ਼ਿਮਲਾ, 28 ਫਰਵਰੀ, ਨਿਰਮਲ : ਕਰਾਸ ਵੋਟਿੰਗ ਅਤੇ ਮੰਤਰੀ ਦੇ ਅਸਤੀਫ਼ੇ ਵਿਚ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸਾਫ ਕੀਤਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਬੀਜੇਪੀ ਅਫ਼ਵਾਹ ਫੈਲਾ ਰਹੀ ਹੈ। ਸੁੱਖੂ ਨੇ ਕਿਹਾ ਕਿ ਜਿਹੜੇ ਵਿਧਾਇਕਾਂ ਨੇ ਰਾਜ ਸਭਾ ਚੋਣਾਂ ਵਿਚ ਕਰਾਸ ਵੋਟਿੰਗ ਕੀਤੀ, ਉਹ ਵੀ ਸਾਡੇ ਸੰਪਰਕ ਵਿਚ ਹਨ। ਬੀਜੇਪੀ ਪਾਰਟੀ ਨੂੰ ਤੋੜਨਾ ਚਾਹੁੰਦੀ ਹੈ, ਲੇਕਿਨ ਕਾਂਗਰਸ ਇਕਜੁੱਟ ਹੈ।
ਦੱਸਦੇ ਚਲੀਏ ਕਿ ਪਹਿਲਾਂ ਸੁੱਖੂ ਦੇ ਅਸਤੀਫ਼ੇ ਅਤੇ ਫਿਰ ਨਿਗਰਾਨ ਨੂੰ ਅਸਤੀਫ਼ੇ ਦੀ ਖ਼ਬਰ ਆਈ ਸੀ। ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਕਿ ਹਿਮਾਚਲ ਵਿਚ 25 ਵਿਧਾਇਕਾਂ ਵਾਲੀ ਭਾਜਪਾ, 43 ਵਿਧਾਇਕਾਂ ਦੇ ਬਹੁਮਤ ਵਾਲੀ ਕਾਂਗਰਸ ਨੂੰ ਚੁਣੌਤੀ ਦੇ ਰਹੀ ਹੈ। ਇਸ ਦਾ ਮਤਲਬ ਸਾਫ ਹੈ ਕਿ ਉਹ ਖਰੀਦੋ ਫਰੋਖਤ ’ਤੇ ਨਿਰਭਰ ਹੈ।ਹਿਮਾਚਲ ਪੁੱਜੇ ਕਾਂਗਰਸ ਦੇ ਨਿਗਰਾਨ ਜੈਰਾਮ ਰਮੇਸ਼ ਨੇ ਕਿਹਾ ਕਿ ਵਿਧਾਇਕਾਂ ਨਾਲ ਗੱਲਬਾਤ ਤੋਂ ਬਾਅਦ ਅਸੀਂ ਕਦਮ ਚੁੱਕਾਂਗੇ, ਸਖ਼ਤ ਫੈਸਲੇ ਲੈਣ ਤੋਂ ਪਿਛੇ ਨਹੀਂ ਹਟਾਂਗੇ।
ਇਹ ਖ਼ਬਰ ਵੀ ਪੜ੍ਹੋ
ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲਈ
ਖੰਨਾ, 28 ਫਰਵਰੀ, ਨਿਰਮਲ : ਖੰਨਾ ਵਿਖੇ ਜ਼ਮੀਨੀ ਝਗੜੇ ਵਿਚ ਵੱਡੇ ਭਰਾ ਦੀ ਜਾਨ ਲੈ ਲਈ।
ਖੰਨਾ ਵਿਚ ਸਮਰਾਲਾ ਦੇ ਪਿੰਡ ਪੂਨੀਆ ਵਿਚ ਇੱਕ ਭਰਾ ਨੇ ਅਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦੇ ਹੋਏ ਕਤਲ ਕੀਤਾ ਗਿਆ । ਇਸ ਦੌਰਾਨ ਬਚਾਅ ਕਰਨ ਆਏ ਪਿਤਾ ਨੂੰ ਵੀ ਨਹੀਂ ਬਖਸ਼ਿਆ। ਉਸ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਦੇ ਤੌਰ ’ਤੇ ਹੋਈ। ਦੋ ਸਾਲ ਪਹਿਲਾਂ ਜਗਦੀਪ ਸਿੰਘ ਨੇ ਅਪਣੀ ਮਾਂ ਦਾ ਕਤਲ ਕੀਤਾ ਸੀ। ਇਸ ਕੇਸ ਵਿਚ ਅਜੇ ਕਰੀਬ 4 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ।
ਜ਼ਖਮੀ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਪਰਵਾਰ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਰਹਿੰਦਾ ਸੀ। ਝਗੜੇ ਤੋਂ ਬਚਣ ਲਈ ਉਹ ਅਪਣੇ ਵੱਡੇ ਬੇਟੇ ਜਗਦੀਪ ਦੇ ਨਾਲ ਅਲੱਗ ਰਹਿਣ ਲੱਗਾ ਸੀ। ਲੇਕਿਨ ਮੰਗਲਵਾਰ ਦੀ ਰਾਤ ਨੂੰ ਉਸ ਦੇ ਛੋਟੇ ਬੇਟੇ ਦਲਬੀਰ ਸਿੰਘ ਨੇ ਆ ਕੇ ਹਮਲਾ ਕਰ ਦਿੱਤਾ।
ਪਿੰਡ ਨਿਵਾਸੀ ਪਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦੇ ਪਿਤਾ ਰਾਮ ਸਿੰਘ ਪਿੰਡ ਵਿਚ ਅਲੱਗ ਮਕਾਨ ਵਿਚ ਰਹਿੰਦੇ ਸੀ ਅਤੇ ਛੋਟਾ ਭਰਾ ਦਲਵੀਰ ਸਿੰਘ ਪਿੰਡ ਵਿਚ ਅਲੱਗ ਰਹਿੰਦਾ ਸੀ।
ਦੋਵਾਂ ਭਰਾਵਾਂ ਵਿਚ ਕਈ ਵਾਰ ਝਗੜਾ ਹੋ ਚੁੱਕਾ ਸੀ ਅਤੇ ਕਈ ਵਾਰ ਪਿੰਡ ਦੀ ਪੰਚਾਇਤ ਵੀ ਦੋਵਾਂ ਦੇ ਵਿਚ ਸਮਝੌਤਾ ਕਰਵਾ ਚੁੱਕੀ ਸੀ।
ਮ੍ਰਿਤਕ ਜਗਦੀਪ ਸਿੰਘ ਨੇ ਦੋ ਸਾਲ ਪਹਿਲਾਂ ਅਪਣੀ ਮਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਕਰੀਬ 4 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਛੁਡ ਕੇ ਆਇਆ ਸੀ। ਬੀਤੀ ਰਾਤ ਉਸ ਦਾ ਛੋਟਾ ਭਰਾ ਦਲਬੀਰ ਸਿੰਘ ਮ੍ਰਿਤਕ ਜਗਦੀਪ ਦੇ ਘਰ ਆਇਆ ਅਤੇ ਦੋਵਾਂ ਦੇ ਵਿਚ ਝਗੜਾ ਹੋ ਗਿਆ ਜਿਸ ਵਿਚ ਜਗਦੀਪ ਸਿੰਘ ਮਾਰ ਦਿੱਤਾ ਗਿਆ।