Begin typing your search above and press return to search.

ਪਹਿਲਵਾਨ ਦੇ ਘਰ ਤੋਂ 17 ਲੱਖ ਚੋਰੀ ਮਾਮਲੇ ਵਿਚ 15 ਸਾਲ ਪੁਰਾਣਾ ਦੋਸਤ ਕਾਬੂ

ਜਲੰਧਰ, 3 ਅਕਤੂਬਰ , ਹ.ਬ. : ਜੱਸਾ ਪੱਟੀ ਅਤੇ ਹਰਮਨਪ੍ਰੀਤ ਵਿਚਕਾਰ 15 ਸਾਲ ਪੁਰਾਣੀ ਦੋਸਤੀ ਸੀ ਅਤੇ ਹੈਪੀ ਅਕਸਰ ਜੱਸਾ ਪੱਟੀ ਦੇ ਕੋਲ ਆ ਜਾਂਦਾ ਸੀ। ਇਹੀ ਕਾਰਨ ਸੀ ਕਿ ਉਸ ਨੂੰ ਪੀਏਪੀ ਵਿੱਚ ਵੀ ਆਸਾਨੀ ਨਾਲ ਐਂਟਰੀ ਮਿਲ ਜਾਂਦੀ ਸੀ। ਦੋਸਤੀ ਇੰਨੀ ਵੱਧ ਗਈ ਸੀ ਕਿ ਜੱਸਾ ਪੱਟੀ ਨੇ ਆਪਣੀ ਕਾਰ ਹੈਪੀ ਨੂੰ ਵਰਤਣ […]

ਪਹਿਲਵਾਨ ਦੇ ਘਰ ਤੋਂ 17 ਲੱਖ ਚੋਰੀ ਮਾਮਲੇ ਵਿਚ 15 ਸਾਲ ਪੁਰਾਣਾ ਦੋਸਤ ਕਾਬੂ
X

Hamdard Tv AdminBy : Hamdard Tv Admin

  |  3 Oct 2023 5:41 AM IST

  • whatsapp
  • Telegram


ਜਲੰਧਰ, 3 ਅਕਤੂਬਰ , ਹ.ਬ. : ਜੱਸਾ ਪੱਟੀ ਅਤੇ ਹਰਮਨਪ੍ਰੀਤ ਵਿਚਕਾਰ 15 ਸਾਲ ਪੁਰਾਣੀ ਦੋਸਤੀ ਸੀ ਅਤੇ ਹੈਪੀ ਅਕਸਰ ਜੱਸਾ ਪੱਟੀ ਦੇ ਕੋਲ ਆ ਜਾਂਦਾ ਸੀ। ਇਹੀ ਕਾਰਨ ਸੀ ਕਿ ਉਸ ਨੂੰ ਪੀਏਪੀ ਵਿੱਚ ਵੀ ਆਸਾਨੀ ਨਾਲ ਐਂਟਰੀ ਮਿਲ ਜਾਂਦੀ ਸੀ। ਦੋਸਤੀ ਇੰਨੀ ਵੱਧ ਗਈ ਸੀ ਕਿ ਜੱਸਾ ਪੱਟੀ ਨੇ ਆਪਣੀ ਕਾਰ ਹੈਪੀ ਨੂੰ ਵਰਤਣ ਲਈ ਦੇ ਦਿੱਤੀ ਸੀ।

ਜਲੰਧਰ ਦੇ ਥਾਣਾ ਕੈਂਟ ਇਲਾਕੇ ’ਚ ਪੈਂਦੇ ਪੀਏਪੀ ਦੇ ਮਸ਼ਹੂਰ ਪਹਿਲਵਾਨ ਜੱਸਾ ਪੱਟੀ ਦੀ ਸਰਕਾਰੀ ਰਿਹਾਇਸ਼ ਦੇ ਤਾਲੇ ਤੋੜ ਕੇ 17 ਲੱਖ 25 ਹਜ਼ਾਰ ਰੁਪਏ ਚੋਰੀ ਕਰ ਲਏ ਗਏ। ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਹਰਮਨਪ੍ਰੀਤ ਹੈਪੀ ਜੱਸਾ ਪੱਟੀ ਦੇ ਪਹਿਲਵਾਨ ਦਾ 15 ਸਾਲ ਪੁਰਾਣਾ ਦੋਸਤ ਸੀ ਅਤੇ ਉਸ ਨੂੰ ਪਤਾ ਸੀ ਕਿ ਜੱਸਾ ਪੱਟੀ ਦੇ ਕੋਲ ਕਾਫੀ ਨਕਦੀ ਪਈ ਹੈ ਕਿਉਂਕਿ ਉਸ ਨੂੰ ਕਾਫੀ ਇਨਾਮ ਮਿਲਦੇ ਸੀ।
ਆਈਪੀਐਸ ਅਧਿਕਾਰੀ ਆਦਿਤਿਆ ਨੇ ਦੱਸਿਆ ਕਿ ਜਸਕਵਰ ਸਿੰਘ ਉਰਫ਼ ਜੱਸਾ ਪੱਟੀ ਪੀਏਪੀ ਕੰਪਲੈਕਸ ਵਿੱਚ ਰਹਿੰਦਾ ਹੈ।

ਦੋ ਦਿਨ ਪਹਿਲਾਂ ਕਰੀਬ 3 ਵਜੇ ਉਹ ਆਪਣੇ ਕੋਚ ਨਾਲ ਕਾਰ ਵਿੱਚ ਪਿੰਡ ਦੁਆਲਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਕੁਸ਼ਤੀ ਕਰਨ ਗਿਆ ਸੀ। ਕੁਸ਼ਤੀ ਕਰਨ ਤੋਂ ਬਾਅਦ ਉਹ ਰਾਤ 9 ਵਜੇ ਦੇ ਕਰੀਬ ਆਪਣੇ ਕੁਆਰਟਰ ਵਿਚ ਆਇਆ ਤਾਂ ਦੇਖਿਆ ਕਿ ਕੁਆਰਟਰ ਦਾ ਤਾਲਾ ਗਾਇਬ ਸੀ ਅਤੇ ਦਰਵਾਜ਼ਾ ਖੁੱਲ੍ਹਾ ਸੀ। ਅੰਦਰ ਦੀਆਂ ਅਲਮਾਰੀਆਂ ਵੀ ਖੁੱਲ੍ਹੀਆਂ ਸਨ। ਬੈੱਡ ਤੋਂ ਪੈਸਿਆਂ ਵਾਲਾ ਬੈਗ ਗਾਇਬ ਸੀ, ਜਿਸ ਵਿੱਚ ਕਰੀਬ 17 ਲੱਖ 25 ਹਜ਼ਾਰ ਰੁਪਏ ਸਨ।

ਜਾਂਚ ਤੋਂ ਬਾਅਦ ਥਾਣਾ ਕੈਂਟ ਦੇ ਇੰਚਾਰਜ ਨੇ ਪੁਲਸ ਪਾਰਟੀ ਸਮੇਤ ਅਣਪਛਾਤੇ ਮੁਲਜ਼ਮਾਂ ਖਿਲਾਫ ਧਾਰਾ 454-380 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਜਦੋਂ ਸੀਸੀਟੀਵੀ ਕੈਮਰਿਆਂ ਨੂੰ ਕੈਮਰਿਆਂ ਨੂੰ ਦੇਖਿਆ ਤਾਂ ਮੁਲਜ਼ਮਾਂ ਦਾ ਖੁਲਾਸਾ ਹੋਇਆ। ਪੁਲਿਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਹਰਮਨਪ੍ਰੀਤ ਸਿੰਘ ਉਰਫ਼ ਹੈਪੀ ਅਤੇ ਉਸ ਦੀ ਪਤਨੀ ਸੁਮਨਪ੍ਰੀਤ ਦੋਵੇਂ ਵਾਸੀ ਪਿੰਡ ਡਬੂਜਾਰੀ ਜ਼ਿਲ੍ਹਾ ਤਰਨਤਾਰਨ ਨੇ ਅੰਜਾਮ ਦਿੱਤਾ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 17 ਲੱਖ 25 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਹੈ।

ਆਈ.ਪੀ.ਐਸ ਅਧਿਕਾਰੀ ਆਦਿਤਿਆ ਨੇ ਦੱਸਿਆ ਕਿ ਜੱਸਾ ਪੱਟੀ ਅਤੇ ਹਰਮਨਪ੍ਰੀਤ ਹੈਪੀ ਵਿਚਕਾਰ 15 ਸਾਲ ਪੁਰਾਣੀ ਦੋਸਤੀ ਸੀ ਅਤੇ ਹੈਪੀ ਅਕਸਰ ਜੱਸਾ ਪੱਟੀ ਆ ਜਾਂਦਾ ਸੀ। ਇਹੀ ਕਾਰਨ ਸੀ ਕਿ ਉਸ ਨੂੰ ਪੀਏਪੀ ਵਿੱਚ ਵੀ ਆਸਾਨੀ ਨਾਲ ਐਂਟਰੀ ਮਿਲ ਗਈ। ਦੋਸਤੀ ਇੰਨੀ ਵੱਧ ਗਈ ਸੀ ਕਿ ਜੱਸਾ ਪੱਟੀ ਨੇ ਹੈਪੀ ਨੂੰ ਵਰਤਣ ਲਈ ਆਪਣੀ ਕਾਰ ਦੇ ਦਿੱਤੀ ਸੀ ਅਤੇ ਇੱਕ ਵਾਰ ਹੈਪੀ ਦੇ ਬੇਟੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਸੀ।

Next Story
ਤਾਜ਼ਾ ਖਬਰਾਂ
Share it