ਜਲੰਧਰ ਵਿਚ ਔਰਤ ਨਾਲ ਪਤੀ-ਸੱਸ ਨੇ ਕੀਤੀ ਕੁੱਟਮਾਰ
ਜਲੰਧਰ, 3 ਫ਼ਰਵਰੀ, ਨਿਰਮਲ : ਜਲੰਧਰ ’ਚ ਦੇਰ ਰਾਤ ਪਤੀ ਅਤੇ ਸੱਸ ਨੇ ਔਰਤ ਦੀ ਕੁੱਟਮਾਰ ਕੀਤੀ। ਇਸ ਸਬੰਧੀ ਔਰਤ ਸ਼ੁੱਕਰਵਾਰ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 5 ਵਿਖੇ ਪੁੱਜੀ ਅਤੇ ਆਪਣੇ ਪਤੀ ਅਤੇ ਸੱਸ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ। ਔਰਤ ਨੇ ਦੋਸ਼ ਲਾਇਆ ਕਿ ਉਸ ਨੇ ਬੇਟੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਤੀ […]
By : Editor Editor
ਜਲੰਧਰ, 3 ਫ਼ਰਵਰੀ, ਨਿਰਮਲ : ਜਲੰਧਰ ’ਚ ਦੇਰ ਰਾਤ ਪਤੀ ਅਤੇ ਸੱਸ ਨੇ ਔਰਤ ਦੀ ਕੁੱਟਮਾਰ ਕੀਤੀ। ਇਸ ਸਬੰਧੀ ਔਰਤ ਸ਼ੁੱਕਰਵਾਰ ਦੇਰ ਰਾਤ ਥਾਣਾ ਡਿਵੀਜ਼ਨ ਨੰਬਰ 5 ਵਿਖੇ ਪੁੱਜੀ ਅਤੇ ਆਪਣੇ ਪਤੀ ਅਤੇ ਸੱਸ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ। ਔਰਤ ਨੇ ਦੋਸ਼ ਲਾਇਆ ਕਿ ਉਸ ਨੇ ਬੇਟੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਸ ਦੇ ਪਤੀ ਅਤੇ ਸੱਸ ਨੇ ਇਹ ਹਰਕਤ ਸ਼ੁਰੂ ਕਰ ਦਿੱਤੀ।
ਨਿਜ਼ਾਮਤ ਨਗਰ ਦੀ ਰਹਿਣ ਵਾਲੀ ਨਿਸ਼ਠਾ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਉਸ ਦੀ ਸੱਸ ਅਤੇ ਪਤੀ ਨੇ ਇਕ ਨਕਲੀ ਸਮਾਜ ਸੇਵਕ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਦੀ ਕੁੱਟਮਾਰ ਕਰਵਾਈ। ਉਸ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਉਥੋਂ ਬਚਾਇਆ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਪਹੁੰਚੀ। ਇਸ ਦੌਰਾਨ ਥਾਣੇ ’ਚ ਭਾਰੀ ਹੰਗਾਮਾ ਹੋਇਆ। ਕਿਸੇ ਤਰ੍ਹਾਂ ਪੁਲਸ ਨੇ ਮਾਮਲਾ ਸ਼ਾਂਤ ਕੀਤਾ ਅਤੇ ਔਰਤ ਦੀ ਸ਼ਿਕਾਇਤ ਲੈ ਲਈ।
ਨਿਸ਼ਠਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਅਤੇ ਸਮਾਜ ਸੇਵਕ ਉਸ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਲੈ ਗਏ। ਨਿਸ਼ਠਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਸਰਕਾਰੀ ਨੌਕਰੀ ਕਰਦਾ ਹੈ, ਉਸ ਦੀ ਸੱਸ ਕਹਿੰਦੀ ਹੈ ਕਿ ਉਹ ਉਸ ਦੇ ਲੜਕੇ ਦਾ ਦੁਬਾਰਾ ਵਿਆਹ ਕਰਵਾ ਦੇਵੇਗੀ। ਮਹਿਲਾ ਪਿਛਲੇ 8 ਮਹੀਨਿਆਂ ਤੋਂ ਆਪਣੀ ਬੇਟੀ ਨਾਲ ਵੱਖ ਰਹਿ ਰਹੀ ਸੀ।
ਔਰਤ ਦਾ ਦੋਸ਼ ਹੈ ਕਿ ਸਾਲ 2022 ’ਚ ਉਸ ਦਾ ਪਤੀ ਨਾਲ ਝਗੜਾ ਹੋਇਆ ਸੀ ਅਤੇ ਥਾਣਾ ਪੱਧਰ ’ਤੇ ਸਮਝੌਤਾ ਹੋ ਗਿਆ ਸੀ। ਪਰ ਪਤੀ ਨੇ ਉਸ ਨੂੰ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਨਿਸ਼ਠਾ ਨੇ ਕਿਹਾ ਕਿ ਇਹ ਮੇਰਾ ਅਤੇ ਪਤੀ ਦਾ ਦੂਜਾ ਵਿਆਹ ਹੈ। ਉਨ੍ਹਾਂ ਦੇ ਵਿਆਹ ਦੇ ਕਰੀਬ 3 ਸਾਲ ਬਾਅਦ ਉਨ੍ਹਾਂ ਦੀ ਇੱਕ ਬੇਟੀ ਹੋਈ। ਬੇਟੀ ਹੋਣ ਤੋਂ ਬਾਅਦ ਸਾਰੇ ਪਰਿਵਾਰ ਦਾ ਰੰਗ-ਰੂਪ ਹੀ ਬਦਲ ਗਿਆ। ਪਤੀ ਅਤੇ ਸੱਸ ਕਹਿਣ ਲੱਗੇ ਕਿ ਸਾਨੂੰ ਤੇਰੇ ਤੋਂ ਪੁੱਤਰ ਚਾਹੀਦਾ ਸੀ, ਧੀ ਨਹੀਂ। ਇਸ ਗੱਲ ਨੂੰ ਲੈ ਕੇ ਘਰ ’ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਦੇ ਤਿੰਨ ਸਾਲ ਤੱਕ ਕੋਈ ਬੱਚਾ ਨਹੀਂ ਹੋਇਆ। ਨਿਸ਼ਠਾ ਨੇ ਕਿਹਾ ਮੇਰਾ ਕੀ ਕਸੂਰ ਹੈ, ਰੱਬ ਨੇ ਮੈਨੂੰ ਧੀ ਦਿੱਤੀ ਹੈ।
ਨਿਸ਼ਠਾ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਸੱਸ ਨੇ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਦੀ ਬੇਟੀ ਨੇ ਜਨਮ ਲਿਆ ਤਾਂ ਉਸ ਦਾ ਖਰਚਾ ਵੀ ਉਸ ਦੇ ਪਰਿਵਾਰ ਨੇ ਹੀ ਕੀਤਾ ਸੀ। ਸਹੁਰਿਆਂ ਨੇ ਪੈਸੇ ਨਹੀਂ ਲਾਏ। ਔਰਤ ਨੇ ਦੋਸ਼ ਲਾਇਆ ਕਿ ਸਮਾਜ ਸੇਵੀ ਉਸ ਨੂੰ ਸੀਨੀਅਰ ਅਧਿਕਾਰੀ ਦੇ ਨਾਂ ’ਤੇ ਧਮਕੀਆਂ ਵੀ ਦੇ ਰਿਹਾ ਹੈ।
ਔਰਤ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦੀ ਸੱਸ ਤੇ ਸਹੁਰਾ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਸਨ। ਬੈੱਡ, ਫਰਿੱਜ ਤੇ ਹੋਰ ਸਮਾਨ ਵੀ ਦਾਜ ਵਜੋਂ ਮੰਗਿਆ ਗਿਆ। ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਨ ਤਾਂ ਉਹ ਉਨ੍ਹਾਂ ਦੀ ਕੁੱਟਮਾਰ ਕਰਦੇ ਸਨ।