ਰਾਸ਼ਟਰਪਤੀ ਬਾਈਡਨ ਦੇ ਪੁੱਤਰ ’ਤੇ 9 ਮਾਮਲਿਆਂ ਵਿਚ ਲੱਗਿਆ ਮਹਾਦੋਸ਼
ਵਾਸ਼ਿੰਗਟਨ, 9 ਦਸੰਬਰ, ਨਿਰਮਲ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਪੁੱਤਰ ਹੰਟਰ ਬਾਈਡਨ ’ਤੇ ਕੈਲੀਫੋਰਨੀਆ ’ਚ ਟੈਕਸ ਨਾਲ ਜੁੜੇ 9 ਮਾਮਲਿਆਂ ’ਚ ਮਹਾਦੋਸ਼ ਲਗਾਇਆ ਗਿਆ ਹੈ। 2024 ਦੀਆਂ ਰਾਸ਼ਟਰਪਤੀ ਚੋਣਾਂ ਦਰਮਿਆਨ ਇਹ ਜਾਂਚ ਬਹੁਤ ਅਹਿਮ ਹੋ ਗਈ ਹੈ। ਉਸ ’ਤੇ ਡੇਲਾਵੇਅਰ ਵਿੱਚ 2018 ਵਿੱਚ ਇੱਕ ਬੰਦੂਕ ਦੀ ਗੈਰ-ਕਾਨੂੰਨੀ ਖਰੀਦ ਨਾਲ ਸਬੰਧਤ ਤਿੰਨ ਸੰਗੀਨ ਮਾਮਲਿਆਂ […]
By : Editor Editor
ਵਾਸ਼ਿੰਗਟਨ, 9 ਦਸੰਬਰ, ਨਿਰਮਲ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਪੁੱਤਰ ਹੰਟਰ ਬਾਈਡਨ ’ਤੇ ਕੈਲੀਫੋਰਨੀਆ ’ਚ ਟੈਕਸ ਨਾਲ ਜੁੜੇ 9 ਮਾਮਲਿਆਂ ’ਚ ਮਹਾਦੋਸ਼ ਲਗਾਇਆ ਗਿਆ ਹੈ। 2024 ਦੀਆਂ ਰਾਸ਼ਟਰਪਤੀ ਚੋਣਾਂ ਦਰਮਿਆਨ ਇਹ ਜਾਂਚ ਬਹੁਤ ਅਹਿਮ ਹੋ ਗਈ ਹੈ। ਉਸ ’ਤੇ ਡੇਲਾਵੇਅਰ ਵਿੱਚ 2018 ਵਿੱਚ ਇੱਕ ਬੰਦੂਕ ਦੀ ਗੈਰ-ਕਾਨੂੰਨੀ ਖਰੀਦ ਨਾਲ ਸਬੰਧਤ ਤਿੰਨ ਸੰਗੀਨ ਮਾਮਲਿਆਂ ਅਤੇ ਛੇ ਨਵੇਂ ਜਬਰਜਨਾਹ ਦੇ ਦੋਸ਼ ਵੀ ਲਗਾਏ ਗਏ ਹਨ । ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ 53 ਸਾਲਾ ਹੰਟਰ ਨੂੰ ਵੱਧ ਤੋਂ ਵੱਧ 17 ਸਾਲ ਦੀ ਕੈਦ ਹੋ ਸਕਦੀ ਹੈ।
ਵਿਸ਼ੇਸ਼ ਵਕੀਲ ਡੇਵਿਡ ਵੀਸ ਨੇ ਕਿਹਾ ਕਿ ਹੰਟਰ ਬਾਈਡਨ ਨੇ ਆਪਣੇ ਟੈਕਸ ਬਿੱਲਾਂ ਦਾ ਭੁਗਤਾਨ ਕਰਨ ਦੀ ਬਜਾਏ ਅਸਧਾਰਣ ਜੀਵਨ ਸ਼ੈਲੀ ’ਤੇ ਲੱਖਾਂ ਡਾਲਰ ਖਰਚ ਕੀਤੇ ਹਨ। ਮੌਜੂਦਾ ਦੋਸ਼ 2016 ਤੋਂ 2019 ਵਿਚਕਾਰ ਹੰਟਰ ’ਤੇ ਬਕਾਇਆ 14 ਲੱਖ ਡਾਲਰ ਦੇ ਟੈਕਸ ’ਤੇ ਕੇਂਦਰਿਤ ਹੈ।
ਇਸ ਦੌਰਾਨ ਉਸ ਨੇ ਨਸ਼ੇ ਨਾਲ ਜੂਝਣ ਦੀ ਗੱਲ ਕਬੂਲੀ ਹੈ। ਜਦੋਂ ਕਿ ਇੱਕ ਨਸ਼ਾ ਕਰਨ ਵਾਲਾ ਕਾਨੂੰਨੀ ਤੌਰ ’ਤੇ ਬੰਦੂਕ ਜਾਂ ਕੋਈ ਹੋਰ ਹਥਿਆਰ ਨਹੀਂ ਰੱਖ ਸਕਦਾ, ਹੰਟਰ ਨੇ ਬੰਦੂਕ ਖਰੀਦ ਕੇ ਅਮਰੀਕੀ ਕਾਨੂੰਨ ਨੂੰ ਤੋੜਿਆ ਸੀ। ਵਿਸ਼ੇਸ਼ ਵਕੀਲ ਡੇਵਿਡ ਵੀਸ ਨੇ ਕਿਹਾ , ਹੰਟਰ ਬਾਈਡਨ ਨੇ ਆਪਣੇ ਟੈਕਸ ਬਿੱਲਾਂ ਦਾ ਭੁਗਤਾਨ ਕਰਨ ਦੀ ਬਜਾਏ ਆਲੀਸ਼ਾਨ ਜੀਵਨ ਸ਼ੈਲੀ ’ਤੇ ਲੱਖਾਂ ਡਾਲਰ ਖਰਚ ਕੀਤੇ। ਵੀਸ ਨੇ ਕਿਹਾ ਕਿ ਵਿਸ਼ੇਸ਼ ਜਾਂਚ ਜਾਰੀ ਰਹੇਗੀ।
ਸੰਸਦ ’ਚ ਰਿਪਬਲਿਕਨ ਸੰਸਦ ਮੈਂਬਰ ਰਾਸ਼ਟਰਪਤੀ ਖਿਲਾਫ ਜਾਂਚ ਅਤੇ ਮਹਾਦੋਸ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਬਾਈਡਨ ਨੇ ਆਪਣੇ ਪੁੱਤਰ ਨਾਲ ਮਿਲ ਕੇ ਇੱਕ ਵੱਡੀ ਯੋਜਨਾ ਦੇ ਫੰਡਾਂ ਦਾ ਗਬਨ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਜਾਂਚ ਨੂੰ ਮਨਜ਼ੂਰੀ ਦੇਣ ਲਈ ਅਗਲੇ ਹਫਤੇ ਸਦਨ ’ਚ ਵੋਟਿੰਗ ਹੋ ਸਕਦੀ ਹੈ।
ਬਚਾਅ ਪੱਖ ਦੇ ਅਟਾਰਨੀ ਐਬੇ ਲੋਵੇਲ ਨੇ ਵਿਸ਼ੇਸ਼ ਵਕੀਲ ਡੇਵਿਡ ਵੀਸ ’ਤੇ ਰਿਪਬਲਿਕਨਾਂ ਦੀ ਸ਼ਹਿ ’ਤੇ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇ ਹੰਟਰ ਦਾ ਉਪ ਨਾਂਅ ਬਾਈਡਨ ਤੋਂ ਇਲਾਵਾ ਕੁਝ ਹੋਰ ਹੁੰਦਾ, ਤਾਂ ਉਸ ’ਤੇ ਡੇਲਾਵੇਅਰ ਅਤੇ ਹੁਣ ਕੈਲੀਫੋਰਨੀਆ ਵਿਚ ਦੋਸ਼ ਨਹੀਂ ਲਗਾਏ ਜਾਂਦੇ। ਵ੍ਹਾਈਟ ਹਾਊਸ ਨੇ ਕੇਸ ’ਤੇ ਕੋਈ ਟਿੱਪਣੀ ਨਹੀਂ ਕੀਤੀ, ਜਦੋਂ ਕਿ ਇਸਤਗਾਸਾ ਲੀਓ ਵੀਸ ਨੇ ਕਿਹਾ ਕਿ ਕੈਲੀਫੋਰਨੀਆ ਦੀ ਕੋਰਟ ਵਿਚ ਦਾਇਰ ਦਸਤਾਵੇਜ਼ ਵਿਚ ਹੰਟਰ ਦੇ ਖ਼ਰਚ ਦਾ ਬਿਓਰਾ ਹੈ। ਇਨ੍ਹਾਂ ਵਿੱਚ ਹੰਟਰ ਨੇ ਨਸ਼ਿਆਂ, ਹੋਟਲਾਂ, ਕਾਰਾਂ ਅਤੇ ਗਰਲਫ੍ਰੈਂਡਾਂ ’ਤੇ ਵੱਡੀ ਰਕਮ ਖਰਚ ਕੀਤੀ ਪਰ ਉਸ ਨੇ ਟੈਕਸ ਨਹੀਂ ਦਿੱਤਾ।