Begin typing your search above and press return to search.
ਅਮਰੀਕਾ ਵਿਚ ਰਾਮ ਮੰਦਿਰ ਨੂੰ ਲੈ ਕੇ ਹਿੰਦੂ ਭਾਈਚਾਰੇ ਵਿਚ ਭਾਰੀ ਉਤਸ਼ਾਹ
ਮੈਰੀਲੈਂਡ, 15 ਜਨਵਰੀ, ਨਿਰਮਲ : ਰਾਮ ਨਾਂ ਦੀ ਧੁੰਨ ਭਾਰਤ ਹੀ ਨਹੀਂ, ਵਿਦੇਸ਼ਾਂ ’ਚ ਵੀ ਛਾਈ ਹੋਈ ਹੈ। ਅਮਰੀਕਾ ਦੇ ਮੈਰੀਲੈਂਡ ’ਚ 150 ਕਾਰਾਂ ਦੀ ਲਾਈਟ ਦੀ ਮਦਦ ਨਾਲ ਰਾਮ ਲਿਖਿਆ ਗਿਆ। ਇਸ ਸ਼ੋਅ ’ਚ ਸ਼ਾਮਲ ਹੋਣ ਵਾਲੇ ਅਮਰੀਕਾ ’ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਹੱਥਾਂ ’ਚ ਝੰਡੇ ਫੜੇ ਹੋਏ ਸਨ ਜਿਨ੍ਹਾਂ ’ਤੇ […]
By : Editor Editor
ਮੈਰੀਲੈਂਡ, 15 ਜਨਵਰੀ, ਨਿਰਮਲ : ਰਾਮ ਨਾਂ ਦੀ ਧੁੰਨ ਭਾਰਤ ਹੀ ਨਹੀਂ, ਵਿਦੇਸ਼ਾਂ ’ਚ ਵੀ ਛਾਈ ਹੋਈ ਹੈ। ਅਮਰੀਕਾ ਦੇ ਮੈਰੀਲੈਂਡ ’ਚ 150 ਕਾਰਾਂ ਦੀ ਲਾਈਟ ਦੀ ਮਦਦ ਨਾਲ ਰਾਮ ਲਿਖਿਆ ਗਿਆ। ਇਸ ਸ਼ੋਅ ’ਚ ਸ਼ਾਮਲ ਹੋਣ ਵਾਲੇ ਅਮਰੀਕਾ ’ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਹੱਥਾਂ ’ਚ ਝੰਡੇ ਫੜੇ ਹੋਏ ਸਨ ਜਿਨ੍ਹਾਂ ’ਤੇ ‘ਜੈ ਸ਼੍ਰੀਰਾਮ ਤੇ ਰਾਮ ਲਛਮਣ ਜਾਨਕੀ, ਜੈ ਸ਼੍ਰੀ ਹਨੂੰਮਾਨ ਕੀ’ ਲਿਖਿਆ ਹੋਇਆ ਸੀ। ਟੈਸਲਾ ਕਾਰ ਲਾਈਟ ਸ਼ੋਅ ਨੂੰ ਜੈ ਸ਼੍ਰੀ ਰਾਮ ਦੀ ਧੁੰਨ ’ਤੇ ਬਣਾਇਆ ਗਿਆ ਸੀ ਤੇ ਇਸ ਦਾ ਪ੍ਰਬੰਧ ਵਿਸ਼ਵ ਹਿੰਦੂ ਪ੍ਰੀਸ਼ਦ ਯੂਐੱਸ ਚੈਪਟਰ ਵੱਲੋਂ ਕੀਤਾ ਗਿਆ ਸੀ। ਰਾਮ ਨਾਂ ਲਿਖਣ ਲਈ ਬੜੀ ਸੂਝਬੂਝ ਨਾਲ 150 ਤੋਂ ਜ਼ਿਆਦਾ ਕਾਰਾਂ ਖੜ੍ਹੀਆਂ ਕੀਤੀਆਂ ਗਈਆਂ ਸਨ।
ਕਾਰਾਂ ਮੈਰੀਲੈਂਡ ’ਚ ਸ਼੍ਰੀ ਭਗਤ ਅੰਜਨੇਯ ਮੰਦਰ ’ਚ ਇਕੱਠੀਆਂ ਹੋਈਆਂ ਸਨ ਜਿਹੜਾ ਅਯੁੱਧਿਆ ਵੇਅ ਨਾਂ ਦੀ ਸੜਕ ’ਤੇ ਸਥਿਤ ਹੈ। ਵਿਸ਼ਵ ਹਿੰਦੂ ਪ੍ਰੀਸ਼ਦ, ਅਮਰੀਕਾ ਚੈਪਟਰ ਦੇ ਸੰਯੁਕਤ ਜਨਰਲ ਸਕੱਤਰ ਤੇਜਾ ਏ. ਸ਼ਾਹ ਨੇ ਕਿਹਾ ਕਿ ਹਿੰਦੂ ਭਾਈਚਾਰਾ ਬੇਹੱਦ ਖ਼ੁਸ਼ ਹੈ। ਉਹ ਉਤਸੁਕਤਾ ਨਾਲ ਅਗਲੀ ਕਾਰ ਰੈਲੀ, ਪ੍ਰਦਰਸ਼ਨੀ ਤੇ 21 ਜਨਵਰੀ ਦੀ ਰਾਤ ਨੂੰ ਹੋਣ ਵਾਲੇ ਸ਼ਾਨਦਾਰ ਉਤਸਵ ਦੀ ਉਡੀਕ ਕਰ ਰਿਹਾ ਹੈ। ਮਾਰੀਸ਼ਸ ’ਚ ਜਨਤਕ ਦਫ਼ਤਰਾਂ ’ਚ ਕੰਮ ਕਰਨ ਵਾਲੇ ਹਿੰਦੂਆਂ ਲਈ ਦੋ ਘੰਟਿਆਂ ਦੇ ਲਾਜ਼ਮੀ ਬ੍ਰੇਕ ਦੇ ਐਲਾਨ ਦੇ ਇਕ ਦਿਨ ਬਾਅਦ ਹੁਣ ਮੰਦਰਾਂ ’ਚ ਮਕਰ ਸਕ੍ਰਾਂਤੀ ਤੋਂ 22 ਜਨਵਰੀ ਤੱਕ ਰਾਮਾਇਣ ਦੀਆਂ ਚੌਪਾਈਆਂ ਦਾ ਪਾਠ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਮਾਰੀਸ਼ਸ ਸਨਾਤਨ ਧਰਮ ਮੰਦਰ ਮਹਾਸੰਘ ਦੇ ਪ੍ਰਧਾਨ ਭੋਜਰਾਜ ਘੂਰਬਿਨ ਨੇ ਕਿਹਾ ਕਿ ਸਾਰੇ ਮੰਦਰ ਅਯੁੱਧਿਆ ’ਚ ਸ਼੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਗ੍ਰਹਿ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਇਸ ਦਾ ਪਾਠ ਕਰਨਗੇ। ਘੂਰਬਿਨ ਨੇ ਕਿਹਾ ਕਿ ਸਾਲ ਰੋਸ਼ਨੀ ਦਾ ਤਿਉਹਾਰ ਦੋ ਵਾਰ ਮਨਾਇਆ ਜਾਵੇਗਾ। ਪਹਿਲੀ ਦੀਵਾਲੀ 22 ਜਨਵਰੀ ਨੂੰ ਪੂਰੇ ਦੇਸ਼ ’ਚ ਮਨਾਈ ਜਾਵੇਗੀ ਜਦਕਿ ਦੂਜੀ 31 ਅਕਤੂਬਰ ਨੂੰ ਰੋਸ਼ਨੀ ਦੇ ਤਿਉਹਾਰ ਦੇ ਅਸਲ ਉਤਸਵ ਨੂੰ ਚਿੰਨਿ੍ਹਤ ਕਰੇਗੀ। 500 ਸਾਲ ਦੇ ਬਨਵਾਸ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਅਯੁੱਧਿਆ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਮਾਰੀਸ਼ਸ ’ਚ ਸਾਰੇ ਹਿੰਦੂ ਭਰਾ-ਭੈਣਾਂ ਇਨ੍ਹੀਂ ਦਿਨੀਂ ਜਸ਼ਨ ਦੇ ਮੂਡ ’ਚ ਹਨ।
ਇਹ ਖ਼ਬਰ ਵੀ ਪੜ੍ਹੋ
ਇੰਡੀਗੋ ਦੇ ਜਹਾਜ਼ ਵਿਚ ਯਾਤਰੀ ਵਲੋਂ ਪਾਇਲਟ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਡੀਗੋ ਜਹਾਜ਼ ’ਚ ਪਾਇਲਟ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਫਲਾਈਟ ਵਿੱਚ ਦੇਰੀ ਤੋਂ ਨਾਰਾਜ਼ ਇੱਕ ਯਾਤਰੀ ਨੇ ਪਾਇਲਟ ਨੂੰ ਥੱਪੜ ਮਾਰ ਦਿੱਤਾ। ਇਸ ਲੜਾਈ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਨਿਊਜ਼ ਏਜੰਸੀ ਮੁਤਾਬਕ ਮਾਮਲਾ 14 ਜਨਵਰੀ ਐਤਵਾਰ ਸ਼ਾਮ ਦਾ ਹੈ। ਇਹ ਪੂਰੀ ਘਟਨਾ ਉਦੋਂ ਵਾਪਰੀ ਜਦੋਂ ਪਾਇਲਟ ਜਹਾਜ਼ ਦੇ ਲੇਟ ਹੋਣ ਦੀ ਜਾਣਕਾਰੀ ਦੇ ਰਹੇ ਸਨ। ਇਸ ਕਾਰਨ ਇਕ ਯਾਤਰੀ ਗੁੱਸੇ ’ਚ ਆ ਗਿਆ ਅਤੇ ਉਸ ਨੇ ਪਾਇਲਟ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ’ਚ ਸ਼ਿਕਾਇਤ ਮਿਲੀ ਹੈ। ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਯਾਤਰੀ ਸੀਟ ਤੋਂ ਉਠ ਕੇ ਪਾਇਲਟ ਕੋਲ ਗਿਆ ਅਤੇ ਥੱਪੜ ਮਾਰਨ ਤੋਂ ਬਾਅਦ ਕਿਹਾ- ਜੇਕਰ ਤੁਸੀਂ ਫਲਾਈਟ ਨਹੀਂ ਉਡਾ ਰਹੇ ਹੋ ਤਾਂ ਗੇਟ ਖੋਲ੍ਹ ਦਿਓ। ਯਾਤਰੀ ਦੀ ਇਸ ਹਰਕਤ ’ਤੇ ਏਅਰ ਹੋਸਟੈੱਸ ਨੇ ਕਿਹਾ ਕਿ ਸਰ, ਇਹ ਗਲਤ ਹੈ।
ਤੁਸੀਂ ਇਹ ਨਹੀਂ ਕਰ ਸਕਦੇ। ਪਾਇਲਟ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਉਪਭੋਗਤਾ ਨੇ ਬਦਸਲੂਕੀ ਕਰਨ ਵਾਲੇ ਯਾਤਰੀਆਂ ਨੂੰ ਨੋ-ਫਲਾਈ ਸੂਚੀ ਵਿੱਚ ਪਾਉਣ ਲਈ ਕਿਹਾ। ਯੂਜ਼ਰ ਨੇ ਲਿਖਿਆ ਕਿ ਪਾਇਲਟ ਜਾਂ ਕੈਬਿਨ ਕਰੂ ਨੂੰ ਦੇਰੀ ਨਾਲ ਕੀ ਲੈਣਾ ਦੇਣਾ ਹੈ? ਉਹ ਸਿਰਫ਼ ਆਪਣਾ ਕੰਮ ਕਰ ਰਹੇ ਸਨ। ਇਸ ਆਦਮੀ ਨੂੰ ਗ੍ਰਿਫਤਾਰ ਕਰੋ ਅਤੇ ਉਸਨੂੰ ਨੋ ਫਲਾਈ ਲਿਸਟ ਵਿੱਚ ਪਾਓ। ਉਸਦੀ ਫੋਟੋ ਪਬਲਿਸ਼ ਕਰੋ ਤਾਂ ਜੋ ਲੋਕ ਉਸਦੇ ਭੈੜੇ ਸੁਭਾਅ ਤੋਂ ਜਾਣੂ ਹੋ ਜਾਣ। ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਦਾ ਨਿਯਮ ਫਲਾਈਟਾਂ ’ਤੇ ਲਾਗੂ ਹੁੰਦਾ ਹੈ, ਯਾਨੀ ਪਾਇਲਟਾਂ ਨੂੰ ਨਿਸ਼ਚਿਤ ਸਮੇਂ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਨਹੀਂ ਹੁੰਦੀ। ਮੀਡੀਆ ਰਿਪੋਰਟਾਂ ਮੁਤਾਬਕ ਇੰਡੀਗੋ ਦੀ ਫਲਾਈਟ ਪਾਇਲਟ ਬਦਲਣ ਕਾਰਨ ਕਈ ਘੰਟੇ ਲੇਟ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ 15 ਜਨਵਰੀ ਨੂੰ ਦਿੱਲੀ ਹਵਾਈ ਅੱਡੇ ਤੋਂ 110 ਉਡਾਣਾਂ ਲੇਟ ਹੋਈਆਂ।
ਇਸ ਦੇ ਨਾਲ ਹੀ 79 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਕਾਰਨ ਫਲਾਈਟਾਂ ’ਚ ਦੇਰੀ ਦਾ ਔਸਤ ਸਮਾਂ ਹੁਣ 50 ਮਿੰਟ ਤੱਕ ਪਹੁੰਚ ਗਿਆ ਹੈ। ਐਤਵਾਰ, 14 ਜਨਵਰੀ ਨੂੰ ਵੀ ਦਿੱਲੀ ਹਵਾਈ ਅੱਡੇ ’ਤੇ ਆਉਣ ਅਤੇ ਜਾਣ ਵਾਲੀਆਂ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ। ਇਸ ਦਾ ਕਾਰਨ ਉੱਤਰੀ ਭਾਰਤ ਵਿੱਚ ਧੁੰਦ ਅਤੇ ਖਰਾਬ ਮੌਸਮ ਦੱਸਿਆ ਗਿਆ ਹੈ। ਇੰਡੀਗੋ, ਸਪਾਈਸਜੈੱਟ ਅਤੇ ਵਿਸਤਾਰਾ ਵਰਗੀਆਂ ਪ੍ਰਮੁੱਖ ਏਅਰਲਾਈਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਦਿੱਲੀ ਅਤੇ ਕੋਲਕਾਤਾ ਵਿੱਚ ਚੱਲ ਰਹੇ ਖਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸੇ ਤਰ੍ਹਾਂ ਐਤਵਾਰ ਨੂੰ ਖਾਸ ਕਰਕੇ ਅੰਮ੍ਰਿਤਸਰ-ਦਿੱਲੀ ਰੂਟ ਕਾਫੀ ਪ੍ਰਭਾਵਿਤ ਹੋਇਆ ਅਤੇ ਏਅਰਪੋਰਟ ’ਤੇ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਲਈ ਉਡਾਣਾਂ ਸਮੇਂ ’ਤੇ ਨਾ ਉਤਰਨ ਕਾਰਨ ਯਾਤਰੀਆਂ ਨੇ ਹਵਾਈ ਅੱਡੇ ’ਤੇ ਹੰਗਾਮਾ ਕੀਤਾ।
Next Story