ਟੀਮ ਇੰਡੀਆ ਦਾ ਅਗਲੇ ਤਿੰਨ ਮਹੀਨਿਆਂ ਦਾ ਸ਼ੈਡਿਊਲ ਕਿਵੇਂ ਦਾ ਰਹੇਗਾ ?
ਨਵੀਂ ਦਿੱਲੀ : ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਇਰਲੈਂਡ ਨੂੰ 2-0 ਨਾਲ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਅਸਲੀ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ। ਭਾਰਤ ਲਈ ਅਗਲੇ ਤਿੰਨ ਮਹੀਨੇ ਬਹੁਤ ਮੁਸ਼ਕਲ ਹੋਣ ਵਾਲੇ ਹਨ। ਇਸ ਦੌਰਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟਾਂ 'ਚ ਵੀ […]
By : Editor (BS)
ਨਵੀਂ ਦਿੱਲੀ : ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਇਰਲੈਂਡ ਨੂੰ 2-0 ਨਾਲ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਦੀ ਅਸਲੀ ਪ੍ਰੀਖਿਆ ਸ਼ੁਰੂ ਹੋਣ ਵਾਲੀ ਹੈ। ਭਾਰਤ ਲਈ ਅਗਲੇ ਤਿੰਨ ਮਹੀਨੇ ਬਹੁਤ ਮੁਸ਼ਕਲ ਹੋਣ ਵਾਲੇ ਹਨ। ਇਸ ਦੌਰਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟਾਂ 'ਚ ਵੀ ਹਿੱਸਾ ਲਵੇਗੀ। ਚੰਗੀ ਗੱਲ ਇਹ ਹੈ ਕਿ ਜਸਪ੍ਰੀਤ ਬੁਮਰਾਹ ਤੋਂ ਲੈ ਕੇ ਕੇਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਤੱਕ ਸਾਰੇ ਅਹਿਮ ਖਿਡਾਰੀ ਭਾਰਤੀ ਟੀਮ 'ਚ ਵਾਪਸੀ ਕਰ ਚੁੱਕੇ ਹਨ ਅਤੇ ਕਾਗਜ਼ 'ਤੇ ਇਨ੍ਹਾਂ ਖਿਡਾਰੀਆਂ ਦੀ ਵਾਪਸੀ ਨਾਲ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ।
ਵਿਸ਼ਵ ਕੱਪ 2023 ਲਈ ਭਾਰਤ ਦੀਆਂ ਅੰਤਿਮ ਤਿਆਰੀਆਂ ਇਸ ਟੂਰਨਾਮੈਂਟ ਤੋਂ ਹੀ ਸ਼ੁਰੂ ਹੋ ਜਾਣਗੀਆਂ। ਬੀਸੀਸੀਆਈ ਨੇ ਇਸ ਏਸ਼ੀਆਈ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਭਾਰਤ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਦੀ ਮੇਜ਼ਬਾਨੀ ਵੀ ਕਰਨੀ ਹੈ। ਆਓ ਜਾਣਦੇ ਹਾਂ ਟੀਮ ਇੰਡੀਆ ਦਾ ਅਗਲੇ ਤਿੰਨ ਮਹੀਨਿਆਂ ਦਾ ਸ਼ੈਡਿਊਲ ਕਿਵੇਂ ਦਾ ਰਹੇਗਾ।
ਹੁਣ ਵਿਸ਼ਵ ਕੱਪ 2023 ਦੀਆਂ ਤਿਆਰੀਆਂ ਦਾ ਪਹਿਲਾ ਪੜਾਅ ਭਾਰਤੀ ਟੀਮ ਲਈ ਏਸ਼ੀਆ ਕੱਪ ਹੋਣ ਜਾ ਰਿਹਾ ਹੈ। 50 ਓਵਰਾਂ ਦੇ ਇਸ ਟੂਰਨਾਮੈਂਟ 'ਚ ਵਿਸ਼ਵ ਕੱਪ ਤੋਂ ਪਹਿਲਾਂ ਸਾਰੇ ਜ਼ਖਮੀ ਖਿਡਾਰੀਆਂ ਦੀ ਫਿਟਨੈੱਸ ਅਤੇ ਫਾਰਮ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਆਪਣੀ ਸਰਵੋਤਮ ਪਲੇਇੰਗ ਇਲੈਵਨ ਚੁਣਨ ਦਾ ਮੌਕਾ ਮਿਲੇਗਾ। ਏਸ਼ੀਆ ਕੱਪ 2023 30 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡੇਗਾ।
ਏਸ਼ੀਆ ਕੱਪ 2023 ਵਿੱਚ ਭਾਰਤ ਦੀ ਸਮਾਂ ਸੂਚੀ
2 ਸਤੰਬਰ -ਭਾਰਤ ਬਨਾਮ ਪਾਕਿਸਤਾਨ, ਦੁਪਹਿਰ 1 ਵਜੇ ਤੋਂ
4 ਸਤੰਬਰ –ਭਾਰਤ ਬਨਾਮ ਨੇਪਾਲ, ਦੁਪਹਿਰ, 1 ਵਜੇ ਤੋਂ
ਇਹ ਟੀਮ ਇੰਡੀਆ ਦਾ ਗਰੁੱਪ ਪੜਾਅ ਸ਼ਡਿਊਲ ਹੈ।ਇਹ ਦੋਵੇਂ ਮੈਚ ਜਿੱਤਣ ਤੋਂ ਬਾਅਦ ਭਾਰਤ ਸੁਪਰ-4 ਲਈ ਕੁਆਲੀਫਾਈ ਕਰ ਲਵੇਗਾ, ਜਦਕਿ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ 17 ਸਤੰਬਰ ਨੂੰ ਖੇਡਿਆ ਜਾਵੇਗਾ।
ਏਸ਼ੀਆ ਕੱਪ 2023 ਲਈ ਭਾਰਤ ਦੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ (ਉਪ-ਕਪਤਾਨ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨ
ਆਸਟ੍ਰੇਲੀਆ ਨੂੰ ਲਤਾੜਨਾ ਵੀ ਮਹੱਤਵਪੂਰਨ ਹੋਵੇਗਾ
ਏਸ਼ੀਆ ਕੱਪ ਖਤਮ ਹੋਣ ਤੋਂ ਸਿਰਫ ਪੰਜ ਦਿਨ ਬਾਅਦ ਭਾਰਤ 17 ਸਤੰਬਰ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ। ਸੀਰੀਜ਼ ਦਾ ਪਹਿਲਾ ਮੈਚ 22 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ ਆਖਰੀ ਵਨਡੇ 27 ਸਤੰਬਰ ਨੂੰ ਖੇਡਿਆ ਜਾਵੇਗਾ। ਇਸ ਸੀਰੀਜ਼ ਲਈ ਵੀ ਭਾਰਤ ਉਸ ਨੂੰ ਏਸ਼ੀਆ ਕੱਪ ਲਈ ਚੁਣੇ ਗਏ 17 ਖਿਡਾਰੀਆਂ 'ਚੋਂ ਚੁਣੇਗਾ।