Begin typing your search above and press return to search.

ਜਾਣੋ ਪੰਜਾਬ 'ਚ ਅਪ੍ਰੈਲ ਦੇ ਮਹੀਨੇ ਵਿੱਚ ਕਿੰਨੇ ਕਰੋੜ ਦਾ ਰੁਪਏ ਦਾ ਇੱਕਠਾ ਹੋਇਆ GST

ਚੰਡੀਗੜ੍ਹ, 2 ਮਈ, ਪਰਦੀਪ ਸਿੰਘ: ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ 2796 ਕਰੋੜ ਰੁਪਏ ਦੀ ਵਸੂਲੀ ਕਰਕੇ ਨਵਾਂ ਰਿਕਾਰਡ ਬਣਾਇਆ ਹੈ। 2017 ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿਚ ਇਹ ਸਭ ਤੋਂ ਵੱਡਾ ਜੀਐਸਟੀ ਕੁਲੈਕਸ਼ਨ ਹੈ। ਪੰਜਾਬ ਨੇ ਅਪ੍ਰੈਲ 2023 ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 21 ਫੀਸਦੀ ਵਾਧਾ ਦਰਜ ਕੀਤਾ ਹੈ । ਕੇਂਦਰ ਸਰਕਾਰ ਨਾਲ […]

ਜਾਣੋ ਪੰਜਾਬ ਚ ਅਪ੍ਰੈਲ ਦੇ ਮਹੀਨੇ ਵਿੱਚ ਕਿੰਨੇ ਕਰੋੜ ਦਾ ਰੁਪਏ ਦਾ ਇੱਕਠਾ ਹੋਇਆ GST
X

Editor EditorBy : Editor Editor

  |  2 May 2024 5:52 AM IST

  • whatsapp
  • Telegram

ਚੰਡੀਗੜ੍ਹ, 2 ਮਈ, ਪਰਦੀਪ ਸਿੰਘ: ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ 2796 ਕਰੋੜ ਰੁਪਏ ਦੀ ਵਸੂਲੀ ਕਰਕੇ ਨਵਾਂ ਰਿਕਾਰਬਣਾਇਆ ਹੈ। 2017 ਵਿੱਚ ਜੀਐਸਟੀ ਲਾਗੂ ਹੋਣ ਤੋਂ ਬਾਅਦ ਪੰਜਾਬ ਵਿਚ ਇਹ ਸਭ ਤੋਂ ਵੱਡਾ ਜੀਐਸਟੀ ਕੁਲੈਕਸ਼ਨ ਹੈ। ਪੰਜਾਬ ਨੇ ਅਪ੍ਰੈਲ 2023 ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 21 ਫੀਸਦੀ ਵਾਧਾ ਦਰਜ ਕੀਤਾ ਹੈ । ਕੇਂਦਰ ਸਰਕਾਰ ਨਾਲ ਸਮਝੌਤਾ ਹੋਣ ਤੋਂ ਬਾਅਦ ਵੀ ਪੰਜਾਬ ਦਾ ਜੀਐਸਟੀ ਕੁਲੈਕਸ਼ਨ 2216 ਕਰੋੜ ਰੁਪਏ ਰਿਹਾ ਹੈ, ਜੋ ਪਿਛਲੇ ਸਾਲ ਅਪਰੈਲ ਨਾਲੋਂ 6 ਫੀਸਦੀ ਵੱਧ ਹੈ।

ਪੰਜਾਬ ਨੇ ਅਪ੍ਰੈਲ ਮਹੀਨੇ 'ਚ ਵਾਧੇ ਦੇ ਮਾਮਲੇ 'ਚ ਗੁਆਂਢੀ ਸੂਬੇ ਹਰਿਆਣਾ ਦੀ ਬਰਾਬਰੀ ਕਰ ਲਈ ਹੈ। ਹਾਲਾਂਕਿ, ਹਰਿਆਣਾ ਨੇ ਇਸ ਸਾਲ ਅਪ੍ਰੈਲ 'ਚ 21 ਫੀਸਦੀ ਦੇ ਵਾਧੇ ਨਾਲ 12168 ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਇਹ ਸਿਰਫ 10,035 ਕਰੋੜ ਰੁਪਏ ਸੀ। ਜਦੋਂ ਕਿ ਹਿਮਾਚਲ 6 ਫੀਸਦੀ ਦੇ ਵਾਧੇ ਨਾਲ ਸਿਰਫ 957 ਤੋਂ 1015 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਚੰਡੀਗੜ੍ਹ ਅਪ੍ਰੈਲ ਮਹੀਨੇ ਵਿੱਚ 255 ਤੋਂ 313 ਕਰੋੜ ਰੁਪਏ ਤੱਕ 23 ਫੀਸਦੀ ਦੀ ਸਭ ਤੋਂ ਵੱਧ ਵਿਕਾਸ ਦਰ 'ਤੇ ਪਹੁੰਚ ਗਿਆ ਹੈ। ਦਰਅਸਲ, ਪਿਛਲੇ ਸਾਲਾਂ ਵਿੱਚ, ਪੰਜਾਬ ਔਸਤਨ 1,000 ਤੋਂ 1,500 ਕਰੋੜ ਰੁਪਏ ਦੇ ਦਰਮਿਆਨ ਜੀਐਸਟੀ ਇਕੱਠਾ ਕਰ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਤੋਂ ਇਹ ਅੰਕੜਾ 1,500 ਤੋਂ 2,000 ਕਰੋੜ ਰੁਪਏ ਦੇ ਵਿਚਕਾਰ ਹੀ ਸੀ।

ਇਸ ਵਿਚਾਲੇ ਇਹ ਅੰਕੜਾ ਭਾਵੇਂ 2000 ਕਰੋੜ ਰੁਪਏ ਨੂੰ ਪਾਰ ਕਰ ਗਿਆ ਪਰ 2796 ਕਰੋੜ ਰੁਪਏ ਦਾ ਪੱਧਰ ਨਵਾਂ ਰਿਕਾਰਡ ਹੈ। ਜੇਕਰ ਪੰਜਾਬ ਨੂੰ ਇਸ ਸਾਲ 2500 ਕਰੋੜ ਰੁਪਏ ਪ੍ਰਤੀ ਮਹੀਨਾ ਜੀਐਸਟੀ ਮਿਲਦਾ ਹੈ ਤਾਂ ਸਾਲ ਦੇ ਅੰਤ ਤੱਕ ਪੰਜਾਬ 30 ਹਜ਼ਾਰ ਕਰੋੜ ਰੁਪਏ ਦੇ ਜੀਐਸਟੀ ਕੁਲੈਕਸ਼ਨ ਦੇ ਅੰਕੜੇ ਨੂੰ ਛੂਹ ਸਕਦਾ ਹੈ। ਪਿਛਲੇ ਸਾਲਾਂ ਵਿੱਚ ਇਹ 15 ਤੋਂ 20 ਹਜ਼ਾਰ ਕਰੋੜ ਰੁਪਏ ਦੇ ਵਿਚਕਾਰ ਰਿਹਾ ਹੈ।

ਇਹ ਵੀ ਪੜ੍ਹੋ:-

ਅਰਵਿੰਦ ਖੰਨਾ ਨੂੰ ਬੀਜੇਪੀ ਸੰਗਰੂਰ ਤੋਂ ਟਿਕਟ ਦੇ ਸਕਦੀ ਹੈ ਅਤੇ ਕਿਸੇ ਵੇਲੇ ਵੀ ਟਿਕਟ ਦਾ ਐਲਾਨ ਹੋ ਸਕਦਾ ਹੈ। ਪਹਿਲਾਂ ਭਾਜਪਾ ਗੋਲਡੀ ਦਾ ਇੰਤਜ਼ਾਰ ਕਰ ਰਹੀ ਸੀ ਪਰ ਗੋਲਡੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਦਰਅਸਲ, ਲੋਕ ਸਭਾ ਚੋਣ ਮੈਦਾਨ ਵਿੱਚ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦੇਣ ਤੋਂ ਬਾਅਦ ਦਲਵੀਰ ਗੋਲਡੀ ਪਾਰਟੀ ਤੋਂ ਲਗਾਤਾਰ ਨਾਰਾਜ਼ ਚੱਲ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

ਦਲਵੀਰ ਗੋਲਡੀ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਜਪਾ ਅਰਵਿੰਦ ਖੰਨਾ ਨੂੰ ਸੰਗਰੂਰ ਤੋਂ ਟਿਕਟ ਦੇ ਸਕਦੀ ਹੈ ਅਤੇ ਕਿਸੇ ਵੇਲੇ ਵੀ ਟਿਕਟ ਦਾ ਐਲਾਨ ਹੋ ਸਕਦਾ ਹੈ। ਪਹਿਲਾਂ ਭਾਜਪਾ ਗੋਲਡੀ ਦਾ ਇੰਤਜ਼ਾਰ ਕਰ ਰਹੀ ਸੀ ਪਰ ਗੋਲਡੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਹੁਣ ਖੰਨਾ ਰਸਤਾ ਸਾਫ਼ ਹੋ ਗਿਆ ਹੈ। ਗੋਲਡੀ ਹੁਣ ਆਪ ਉਮੀਦਵਾਰ ਮੀਤ ਹੇਅਰ ਦੀ ਮਦਦ ਕਰਨਗੇ।

Next Story
ਤਾਜ਼ਾ ਖਬਰਾਂ
Share it