Begin typing your search above and press return to search.

ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ਲਈ ਪੁਲਿਸ ਵੱਲੋਂ ਹੌਟਲਾਈਨ ਸਥਾਪਤ

ਬਰੈਂਪਟਨ/ਸਰੀ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ 3 ਰਾਜਾਂ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਦਰਜਨਾਂ ਮਾਮਲੇ ਸਾਹਮਣੇ ਮਗਰੋਂ ਪੀਲ ਰੀਜਨਲ ਪੁਲਿਸ ਵੱਲੋਂ ਹੌਟ ਲਾਈਨ ਸਥਾਪਤ ਕੀਤੀ ਗਈ ਹੈ ਜਦਕਿ ਦੂਜੇ ਪਾਸੇ ਸਰੀ ਵਿਖੇ ਭਾਰਤੀ ਕਾਰੋਬਾਰੀਆਂ ਨੇ ਇਕ ਵੱਡਾ ਇਕੱਠ ਕੀਤਾ ਜਿਸ ਵਿਚ ਆਰ.ਸੀ.ਐਮ.ਪੀ. ਦੇ ਅਫਸਰ ਅਤੇ ਸਿਆਸੀ ਆਗੂ ਵੀ ਸ਼ਾਮਲ ਹੋਏ। ਪੀਲ […]

ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ਲਈ ਪੁਲਿਸ ਵੱਲੋਂ ਹੌਟਲਾਈਨ ਸਥਾਪਤ
X

Editor EditorBy : Editor Editor

  |  8 Jan 2024 7:11 AM GMT

  • whatsapp
  • Telegram
ਬਰੈਂਪਟਨ/ਸਰੀ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ 3 ਰਾਜਾਂ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਦਰਜਨਾਂ ਮਾਮਲੇ ਸਾਹਮਣੇ ਮਗਰੋਂ ਪੀਲ ਰੀਜਨਲ ਪੁਲਿਸ ਵੱਲੋਂ ਹੌਟ ਲਾਈਨ ਸਥਾਪਤ ਕੀਤੀ ਗਈ ਹੈ ਜਦਕਿ ਦੂਜੇ ਪਾਸੇ ਸਰੀ ਵਿਖੇ ਭਾਰਤੀ ਕਾਰੋਬਾਰੀਆਂ ਨੇ ਇਕ ਵੱਡਾ ਇਕੱਠ ਕੀਤਾ ਜਿਸ ਵਿਚ ਆਰ.ਸੀ.ਐਮ.ਪੀ. ਦੇ ਅਫਸਰ ਅਤੇ ਸਿਆਸੀ ਆਗੂ ਵੀ ਸ਼ਾਮਲ ਹੋਏ। ਪੀਲ ਰੀਜਨਲ ਪੁਲਿਸ ਜਬਰੀ ਵਸੂਲੀ ਦੇ 16 ਮਾਮਲਿਆਂ ਦੀ ਪੜਤਾਲ ਕਰ ਰਹੀ ਹੈ ਅਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। 22 ਦਸੰਬਰ ਨੂੰ ਜਾਰੀ ਬਿਆਨ ਵਿਚ 9 ਮਾਮਲਿਆਂ ਦੀ ਪੜਤਾਲ ਦਾ ਜ਼ਿਕਰ ਕੀਤਾ ਗਿਆ ਸੀ ਜੋ ਹੁਣ 16 ਹੋ ਚੁੱਕੇ ਹਨ।

ਜਬਰੀ ਵਸੂਲੀ ਦੇ ਮਾਮਲਿਆਂ ਵਿਚ ਹੋ ਰਿਹੈ ਤੇਜ਼ ਵਾਧਾ

ਪੀਲ ਰੀਜਨਲ ਪੁਲਿਸ ਦੀ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਨੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਕੋਈ ਧਮਕੀ ਭਰੀ ਚਿੱਠੀ ਜਾਂ ਸੋਸ਼ਲ ਮੀਡੀਆ ਰਾਹੀਂ ਕੋਈ ਸੁਨੇਹਾ ਆਉਂਦਾ ਹੈ ਤਾਂ ਇਸ ਬਾਰੇ ਤੁਰਤ ਹੌਟਲਾਈਨ ਨੰਬਰ 1-866-966-0616 ’ਤੇ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਦੇ ਲੋਕ ਪੀਲ ਪੁਲਿਸ ਦੀ ਖਾਸ ਈਮੇਲ ‘ਟਾਸਕ ਫੋਰਸ ਐਟ ਪੀਲ ਪੁਲਿਸ ਡਾਟ ਸੀ.ਏ.’ ’ਤੇ ਵੀ ਸੁਨੇਹਾ ਭੇਜ ਸਕਦੇ ਹਨ। ਉਧਰ ਸਰੀ ਵਿਖ ਸਾਊਥ ਏਸ਼ੀਅਨ ਕਾਰੋਬਾਰੀਆਂ ਨੇ ਇਕੱਠੇ ਹੋ ਕੇ ਜਬਰੀ ਵਸੂਲੀ ਦੇ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵੈਦਿਕ ਹਿੰਦੂ ਕਲਚਰਲ ਸੋਸਾਇਟੀ ਆਫ ਬੀ.ਸੀ. ਦੇ ਸਤੀਸ਼ ਕੁਮਾਰ ਨੇ ਕਿਹਾ ਕਿ ਲੋਕ ਬੇਹੱਦ ਡਰੇ ਹੋਏ ਹਨ ਅਤੇ ਧਮਕੀਆਂ ਮਿਲਣ ਦੇ ਬਾਵਜੂਦ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਤਿਆਰ ਨਹੀਂ। ਵੈਸਟ ਵੈਨਕੂਵਰ ਤੋਂ ਐਬਟਸਫੋਰਡ ਤੱਕ ਲੋਅਰ ਮੇਨਲੈਂਡ ਦੇ ਕਈ ਸ਼ਹਿਰਾਂ ਵਿਚ 100 ਤੋਂ ਵੱਧ ਕਾਰੋਬਾਰੀਆਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ।
Next Story
ਤਾਜ਼ਾ ਖਬਰਾਂ
Share it