Begin typing your search above and press return to search.
ਅੰਮ੍ਰਿਤਸਰ ਵਿਚ ਹੋਟਲ ਮੈਨੇਜਰ ਨੂੰ ਮਾਰੀ ਗੋਲੀ
ਅੰਮ੍ਰਿਤਸਰ, 27 ਦਸੰਬਰ, ਨਿਰਮਲ : ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਸਥਿਤ ਇੱਕ ਹੋਟਲ ਦੇ ਮੈਨੇਜਰ ਨੂੰ ਅੱਧੀ ਰਾਤ ਨੂੰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ […]
By : Editor Editor
ਅੰਮ੍ਰਿਤਸਰ, 27 ਦਸੰਬਰ, ਨਿਰਮਲ : ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਸਥਿਤ ਇੱਕ ਹੋਟਲ ਦੇ ਮੈਨੇਜਰ ਨੂੰ ਅੱਧੀ ਰਾਤ ਨੂੰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਰੀਦਕੋਟ ਦਾ ਰਹਿਣ ਵਾਲਾ ਰਣਦੀਪ ਕੁਮਾਰ ਅਤੇ ਉੱਤਰਾਖੰਡ ਦਾ ਰੋਹਿਤ ਸਿੰਘ 2 ਦਿਨਾਂ ਤੋਂ ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਸਥਿਤ ਜੇ.ਕੇ ਹੋਟਲ ’ਚ ਠਹਿਰੇ ਹੋਏ ਸਨ। ਦੋਵੇਂ ਮੋਹਾਲੀ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਨੇ ਦੁਬਈ ਦੇ ਰਹਿਣ ਵਾਲੇ ਜਤਿੰਦਰ ਸਿੰਘ ਨਾਲ ਉਤਰਾਖੰਡ ਦੇ ਇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਲਈ 25 ਲੱਖ ਰੁਪਏ ਵਿਚ ਸਮਝੌਤਾ ਕੀਤਾ ਸੀ।
ਜਿਨ੍ਹਾਂ ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣਾ ਸੀ, ਉਨ੍ਹਾਂ ਨੂੰ ਦਿੱਲੀ ਭੇਜਿਆ ਗਿਆ ਸੀ। ਉਸ ਤੋਂ ਬਾਅਦ ਜਤਿੰਦਰ ਸਿੰਘ ਤੋਂ ਟਿਕਟ ਲੈਣ ਅਤੇ ਵੀਜ਼ਾ ਦੇਣ ਤੋਂ ਪਹਿਲਾਂ ਪੈਸੇ ਦੀ ਮੰਗ ਕੀਤੀ ਗਈ। ਇਹੀ ਪੈਸੇ ਦੇਣ ਲਈ ਰਣਦੀਪ ਕੁਮਾਰ ਅਤੇ ਰੋਹਿਤ ਸਿੰਘ ਨੇ 16 ਤੋਂ 17 ਲੱਖ ਰੁਪਏ ਕਢਵਾ ਲਏ। ਇਸ ਨੂੰ ਲੈਣ ਲਈ ਜਤਿੰਦਰ ਸਿੰਘ ਨੇ ਆਪਣੇ ਭਰਾ ਰਵਿੰਦਰ ਸਿੰਘ ਉਰਫ਼ ਰਿੱਕੀ ਨੂੰ ਹੋਟਲ ਭੇਜਿਆ।
ਰਵਿੰਦਰ ਸਿੰਘ ਆਪਣੇ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਲੈ ਕੇ ਆਇਆ। ਪਹਿਲਾਂ ਉਸਨੇ ਹੋਟਲ ਦੇ ਕਮਰੇ ਵਿੱਚ ਪੈਸੇ ਗਿਣੇ। ਫਿਰ ਰਣਦੀਪ ਅਤੇ ਰੋਹਿਤ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਪੈਸੇ ਲੈ ਕੇ ਭੱਜਣ ਲੱਗੇ। ਉਨ੍ਹਾਂ ਦੇ ਕਮਰੇ ਵਿੱਚੋਂ ਹੀ ਅਲਾਰਮ ਵੱਜਿਆ, ਜਿਸ ਨੂੰ ਸੁਣ ਕੇ ਹੋਟਲ ਦੇ ਮੈਨੇਜਰ ਮਨਰੂਪ ਸਿੰਘ ਅਤੇ ਤਿੰਨ ਹੋਰ ਵਿਅਕਤੀਆਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਗੋਲੀ ਮਨਰੂਪ ਸਿੰਘ ਦੇ ਹੱਥ ਵਿੱਚ ਲੱਗ ਗਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਮੌਕੇ ’ਤੇ ਪੁੱਜੇ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਰਵਿੰਦਰ ਸਿੰਘ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਮਦਦ ਲਈ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ
ਕੈਨੇਡਾ ਰਹਿੰਦੇ ਇਕ ਨੌਜਵਾਨ ਦੀ ਜਲੰਧਰ ਵਿਚ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਉਸ ਦੀ ਪਛਾਣ ਸੁਖਪਾਲ ਸਿੰਘ ਸੁੱਖਾ (39) ਵਾਸੀ ਹਰਦੇਵ ਨਗਰ ਵਜੋਂ ਹੋਈ ਹੈ। ਉਹ ਕੈਨੇਡਾ ਦਾ ਪੱਕਾ ਵਸਨੀਕ ਸੀ ਅਤੇ ਮੰਗਲਵਾਰ ਨੂੰ ਉਸ ਨੇ ਵਾਪਸ ਕੈਨੇਡਾ ਜਾਣਾ ਸੀ ਪਰ ਉਸ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਘਟਨਾ ਸ਼ੇਰ ਸਿੰਘ ਕਲੋਨੀ ਨੇੜੇ ਵਾਪਰੀ। ਸੁਖਪਾਲ ਸਿੰਘ ਸੁੱਖਾ ਸੋਮਵਾਰ ਰਾਤ ਆਪਣੀ ਐਕਟਿਵਾ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਨੂੰ ਚਿੰਤਾ ਹੋਣ ਲੱਗੀ। ਪਰਿਵਾਰਕ ਮੈਂਬਰ ਰਾਤ ਭਰ ਉਸ ਦੀ ਭਾਲ ਕਰਦੇ ਰਹੇ ਪਰ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਨੂੰ ਸਵੇਰੇ ਸ਼ੇਰ ਸਿੰਘ ਕਲੋਨੀ ਨੇੜੇ ਉਸ ਦੀ ਲਾਸ਼ ਪਈ ਮਿਲੀ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸੁਖਪਾਲ ਦੀ ਕੁੱਟਮਾਰ ਕਰਕੇ ਜ਼ਖਮੀ ਹਾਲਤ ’ਚ ਉਥੇ ਸੁੱਟ ਦਿੱਤਾ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ ਹੈ। ਸੁੱਖਾ ਵਿਆਹਿਆ ਹੋਇਆ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮਾਮਲੇ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਏਡੀਸੀਪੀ ਸਿਟੀ ਹਰਵਿੰਦਰ ਗਿੱਲ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Next Story