ਹੁਸ਼ਿਆਰਪੁਰ ਵਿਚ 2 ਮਹਿਲਾ ਤਸਕਰ ਕਾਬੂ
ਹੁਸ਼ਿਆਰਪੁਰ, 11 ਸਤੰਬਰ, ਹ.ਬ. : ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਨੇ ਦੋ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਔਰਤਾਂ ਦੇ ਕਬਜ਼ੇ ’ਚੋਂ 800 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਦੋਵਾਂ ਦੀ ਪਛਾਣ ਨੰਦਨੀ ਉਰਫ਼ ਮਨੀ ਪਤਨੀ ਰੋਹਿਤ ਕੁਮਾਰ ਵਾਸੀ ਪਿੰਡ ਗੰਨਾ ਜ਼ਿਲ੍ਹਾ ਫਿਲੌਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਚੰਡੀਗੜ੍ਹ ਕਾਲੋਨੀ […]
By : Editor (BS)
ਹੁਸ਼ਿਆਰਪੁਰ, 11 ਸਤੰਬਰ, ਹ.ਬ. : ਹੁਸ਼ਿਆਰਪੁਰ ਦੀ ਟਾਂਡਾ ਪੁਲਿਸ ਨੇ ਦੋ ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਔਰਤਾਂ ਦੇ ਕਬਜ਼ੇ ’ਚੋਂ 800 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਦੋਵਾਂ ਦੀ ਪਛਾਣ ਨੰਦਨੀ ਉਰਫ਼ ਮਨੀ ਪਤਨੀ ਰੋਹਿਤ ਕੁਮਾਰ ਵਾਸੀ ਪਿੰਡ ਗੰਨਾ ਜ਼ਿਲ੍ਹਾ ਫਿਲੌਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਚੰਡੀਗੜ੍ਹ ਕਾਲੋਨੀ ਟਾਂਡਾ, ਹੁਸ਼ਿਆਰਪੁਰ, ਸੁਮਨ ਪਤਨੀ ਧੀਰਾ ਸਿੰਘ ਵਾਸੀ ਥੇਰੇਵਾਲ ਥਾਣਾ ਰੰਗੜ ਨੰਗਲ ਬਟਾਲਾ ਹਾਲ ਵਾਸੀ ਚੋਟਾਲਾ ਥਾਣਾ ਟਾਂਡਾ ਵਜੋਂ ਹੋਈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸੇ ਲੜੀ ਤਹਿਤ ਟਾਂਡਾ ਖੇਤਰ ਦੀ ਚੌਕੀ ਸਰਾਂ ਦੇ ਇੰਚਾਰਜ ਐਸਆਈ ਰਾਜੇਸ਼ ਕੁਮਾਰ ਨੇ ਮਹਿਲਾ ਸਟਾਫ਼ ਸਮੇਤ ਸਰਕਾਰੀ ਸਕੂਲ ਮਿਰਜ਼ਾਪੁਰ ਨੇੜਿਓਂ ਇੱਕ ਔਰਤ ਨੂੰ ਚਿੱਟੇ ਸਮੇਤ ਕਾਬੂ ਕੀਤਾ। ਡੂੰਘਾਈ ਨਾਲ ਜਾਂਚ ਦੌਰਾਨ ਇੱਕ ਹੋਰ ਮਹਿਲਾ ਤਸਕਰ ਨੂੰ ਕਾਬੂ ਕੀਤਾ ਗਿਆ। ਜੋ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਸੀ।
ਦੋਵੇਂ ਮਹਿਲਾ ਸਮੱਗਲਰਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਨਸ਼ੀਲੇ ਪਦਾਰਥ ਕਿੱਥੋਂ ਖਰੀਦਦੀ ਸੀ। ਦੋਵਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਰਿਹਾਅ ਹੋ ਗਏ ਸੀ।