ਹਿੰਦੂਆਂ ਨੂੰ ਦਿੱਤੀ ਕੈਨੇਡਾ ਛੱਡਣ ਦੀ ਧਮਕੀ; ਡਰ ਵਿੱਚ ਲੋਕ
ਓਟਾਵਾ : ਖ਼ਬਰ ਇਹ ਆ ਰਹੀ ਹੈ ਕਿ ਖ਼ਾਲਿਸਤਾਨੀ ਪੱਖੀ ਗੁਰਪਤਵੰਤ ਪੰਨੂ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਦੀ ਅਦਾਰਾ ਹਮਦਰਦ ਮੀਡੀਆ ਗਰੁੱਪ ਪੁਸ਼ਟੀ ਨਹੀ ਕਰਦਾ। ਪਰ ਇਹ ਖ਼ਬਰ ਹਰ ਪਾਸੇ ਫੈਲ ਰਹੀ ਹੈ। ਖ਼ਬਰ ਇਹ ਹੈ ਕਿ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦਰਮਿਆਨ ਪੈਦਾ ਹੋਇਆ […]
By : Editor (BS)
ਓਟਾਵਾ : ਖ਼ਬਰ ਇਹ ਆ ਰਹੀ ਹੈ ਕਿ ਖ਼ਾਲਿਸਤਾਨੀ ਪੱਖੀ ਗੁਰਪਤਵੰਤ ਪੰਨੂ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਦੀ ਅਦਾਰਾ ਹਮਦਰਦ ਮੀਡੀਆ ਗਰੁੱਪ ਪੁਸ਼ਟੀ ਨਹੀ ਕਰਦਾ। ਪਰ ਇਹ ਖ਼ਬਰ ਹਰ ਪਾਸੇ ਫੈਲ ਰਹੀ ਹੈ।
ਖ਼ਬਰ ਇਹ ਹੈ ਕਿ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦਰਮਿਆਨ ਪੈਦਾ ਹੋਇਆ ਤਣਾਅ ਹੁਣ ਸਮਾਜ ਵਿੱਚ ਵੀ ਕੁੜੱਤਣ ਪੈਦਾ ਕਰ ਰਿਹਾ ਹੈ। ਜਸਟਿਨ ਟਰੂਡੋ ਵੱਲੋਂ ਭਾਰਤ 'ਤੇ ਕਤਲ ਦੇ ਦੋਸ਼ਾਂ ਤੋਂ ਬਾਅਦ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਕੈਨੇਡਾ 'ਚ ਰਹਿ ਰਹੇ ਭਾਰਤੀ ਮੂਲ ਦੇ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਵਾਇਰਲ ਹੋਈ ਵੀਡੀਓ ਵਿੱਚ ਹਰਦੀਪ ਨਿੱਝਰ ਦੇ ਕਰੀਬੀ ਖਾਲਿਸਤਾਨੀ ਖਾੜਕੂ ਗੁਰਪਤਵੰਤ ਸਿੰਘ ਪੰਨੂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਭਾਰਤੀ ਹਿੰਦੂਓ, ਕੈਨੇਡਾ ਛੱਡ ਦਿਓ, ਭਾਰਤ ਵਾਪਸ ਜਾਓ।'
ਉਨ੍ਹਾਂ ਕਿਹਾ, 'ਤੁਸੀਂ ਲੋਕ ਨਾ ਸਿਰਫ਼ ਭਾਰਤ ਦੀ ਹਮਾਇਤ ਕਰਦੇ ਹੋ, ਸਗੋਂ ਖਾਲਿਸਤਾਨ ਪੱਖੀ ਸਿੱਖਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦਾ ਵੀ ਪੱਖ ਰੱਖਦੇ ਹੋ।'ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਹਿੰਦੂਆਂ ਨੇ ਖਾਲਿਸਤਾਨੀ ਨਿੱਝਰ ਦੀ ਮਾਨਤਾ ਦਾ ਜਸ਼ਨ ਮਨਾਇਆ ਅਤੇ ਇਸ ਨਾਲ ਹਿੰਸਾ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਵੀਡੀਓ ਨੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਹਿੰਦੂਆਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਕੈਨੇਡਾ ਵਿੱਚ ਇੱਕ ਹਿੰਦੂ ਸੰਗਠਨ ਦੇ ਬੁਲਾਰੇ ਵਿਜੇ ਜੈਨ ਨੇ ਕਿਹਾ। 'ਹੁਣ ਅਸੀਂ ਦੇਖਦੇ ਹਾਂ ਕਿ ਹਿੰਦੂਫੋਬੀਆ ਵਧ ਗਿਆ ਹੈ।'ਜਸਟਿਨ ਟਰੂਡੋ ਦੇ ਬਿਆਨ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਡਰ ਹੈ ਕਿ ਹੁਣ ਜੋ ਮਾਹੌਲ ਬਣਿਆ ਹੈ, ਉਸ 'ਚ ਕੈਨੇਡੀਅਨ ਹਿੰਦੂਆਂ ਦੀ ਜਾਨ ਵੀ ਖਤਰੇ 'ਚ ਪੈ ਸਕਦੀ ਹੈ।ਜਿਵੇਂ 1985 ਵਿੱਚ ਹੋਇਆ ਸੀ।
ਉਹ ਅਸਲ ਵਿੱਚ 1985 ਵਿੱਚ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦਾ ਜ਼ਿਕਰ ਕਰ ਰਿਹਾ ਸੀ। ਇਹ ਫਲਾਈਟ ਮਾਂਟਰੀਅਲ ਤੋਂ ਲੰਡਨ ਲਈ ਰਵਾਨਾ ਹੋਈ ਸੀ ਅਤੇ 23 ਜੂਨ 1985 ਨੂੰ ਖਾਲਿਸਤਾਨੀ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਘਟਨਾ ਵਿੱਚ 307 ਯਾਤਰੀ ਅਤੇ 22 ਚਾਲਕ ਦਲ ਦੇ ਮੈਂਬਰ ਮਾਰੇ ਗਏ ਸਨ। ਇਹ ਕੈਨੇਡੀਅਨ ਇਤਿਹਾਸ ਵਿੱਚ ਅੱਤਵਾਦ ਦੀ ਸਭ ਤੋਂ ਵੱਡੀ ਘਟਨਾ ਮੰਨੀ ਜਾਂਦੀ ਹੈ। ਇੰਨਾ ਹੀ ਨਹੀਂ ਦੁਨੀਆ ਭਰ 'ਚ ਮੰਨਿਆ ਜਾ ਰਿਹਾ ਹੈ ਕਿ 9/11 ਦੇ ਹਮਲੇ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਹਮਲਾ ਸੀ। ਇਹ ਦਿਨ ਅਜੇ ਵੀ ਕੈਨੇਡਾ ਵਿੱਚ ਅੱਤਵਾਦੀ ਹਮਲੇ ਦੀ ਯਾਦ ਵਿੱਚ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ।
ਰੂਪਾ ਸੁਬਰਾਮਣਿਆ ਨੇ ਵੀ ਖਾਲਿਸਤਾਨ ਦੀ ਧਮਕੀ ਬਾਰੇ ਟਵੀਟ ਕੀਤਾ। ਉਨ੍ਹਾਂ ਲਿਖਿਆ, 'ਜੇਕਰ ਕਿਸੇ ਗੋਰੇ ਨੇ ਧਮਕੀ ਦਿੱਤੀ ਹੁੰਦੀ ਕਿ ਹੋਰ ਲੋਕ ਕੈਨੇਡਾ ਛੱਡ ਕੇ ਚਲੇ ਜਾਣਗੇ ਤਾਂ ਬਹੁਤ ਹੰਗਾਮਾ ਹੋ ਜਾਣਾ ਸੀ। ਪਰ ਦੇਖੋ ਇਹ ਖਾਲਿਸਤਾਨੀ ਹਿੰਦੂਆਂ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ ਤੇ ਹਰ ਕੋਈ ਚੁੱਪ ਹੈ। ਦਰਅਸਲ ਕੈਨੇਡਾ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਸਰਕਾਰ ਦੇ ਪੈਂਤੜੇ ਨੇ ਖਾਲਿਸਤਾਨੀ ਅਨਸਰਾਂ ਨੂੰ ਹੋਰ ਹੌਸਲਾ ਦਿੱਤਾ ਹੈ। ਇਸ ਦੌਰਾਨ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਨਾਲ ਸਬੰਧਤ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਸ਼ਾਂਤੀ ਅਤੇ ਏਕਤਾ ਨਾਲ ਰਹਿਣ ਦੀ ਅਪੀਲ ਕੀਤੀ।ਭਾਰਤੀ ਮੂਲ ਦੇ ਅਤੇ ਦੱਖਣੀ ਭਾਰਤ ਦੇ ਸਾਰੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਥੇ ਇਕ ਸੋਚਣ ਵਾਲੀ ਗਲ ਇਹ ਹੈ ਕਿ ਜੇਕਰ ਇਹ ਜਾਰੀ ਕੀਤੀ ਗਈ ਵੀਡੀਓ ਸੱਚ ਹੈ ਤਾਂ ਕੀ ਵੀਡੀਓ ਜਾਰੀ ਕਰਨ ਵਾਲੇ ਨੂੰ ਇਹ ਨਹੀ ਪਤਾ ਕਿ ਸਿੱਖ ਤਾਂ ਭਾਰਤ ਵਿਚ ਵੀ ਹਨ ਜੇ ਬਦਲੇ ਵਿਚ ਉਥੋ ਦੇ ਹਿੰਦੂਆਂ ਨੇ ਕਿਹਾ ਕਿ ਸਿੱਖ ਦੇਸ਼ ਛਡ ਜਾਣ ਤਾਂ ਕੀ ਹੋਵੇਗਾ।