ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ ਹਿੰਦੂ ਸਮਾਜ ਦੀ ਨਾਹਰੇਬਾਜ਼ੀ
ਲੁਧਿਆਣਾ : ਪੰਜਾਬੀ ਗਾਇਕ ਗੁਰਮਨ ਮਾਨ ਦੇ ਨਵੇਂ ਗੀਤ ਖਿਲਾਫ ਹਿੰਦੂ ਨੇਤਾਵਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 7 ਦੇ ਬਾਹਰ ਹਿੰਦੂ ਆਗੂਆਂ ਨੇ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ। ਹਿੰਦੂ ਆਗੂਆਂ ਦੀ ਅਗਵਾਈ ਕਰ ਰਹੇ ਜਤਿੰਦਰ ਗੋਰਾਇਣ ਨੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ’ਤੇ ਵੀ ਉਸ ਨੂੰ ਥਾਣੇ […]
By : Editor (BS)
ਲੁਧਿਆਣਾ : ਪੰਜਾਬੀ ਗਾਇਕ ਗੁਰਮਨ ਮਾਨ ਦੇ ਨਵੇਂ ਗੀਤ ਖਿਲਾਫ ਹਿੰਦੂ ਨੇਤਾਵਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 7 ਦੇ ਬਾਹਰ ਹਿੰਦੂ ਆਗੂਆਂ ਨੇ ਥਾਣੇ ਦਾ ਘਿਰਾਓ ਕਰਕੇ ਧਰਨਾ ਦਿੱਤਾ। ਹਿੰਦੂ ਆਗੂਆਂ ਦੀ ਅਗਵਾਈ ਕਰ ਰਹੇ ਜਤਿੰਦਰ ਗੋਰਾਇਣ ਨੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ’ਤੇ ਵੀ ਉਸ ਨੂੰ ਥਾਣੇ ਵਿੱਚੋਂ ਬਾਹਰ ਕੱਢਣ ਦੇ ਗੰਭੀਰ ਦੋਸ਼ ਲਾਏ। ਥਾਣੇ ਦੇ ਬਾਹਰ ਬੈਠ ਕੇ ਹਿੰਦੂ ਆਗੂਆਂ ਨੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ।
ਗੋਰਾਇਣ ਨੇ ਕਿਹਾ ਕਿ ਗਾਇਕ Gurdas mann ਵੱਲੋਂ ਸ਼ਨੀ ਦੇਵ ਲਈ ਵਰਤੇ ਗਏ ਸ਼ਬਦ ਨਿੰਦਣਯੋਗ ਹਨ। ਹਿੰਦੂ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਗੋਰਾਇਣ ਅਨੁਸਾਰ ਜਦੋਂ ਉਹ ਅੱਜ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਪੁਲੀਸ ਨੇ ਉਸ ਨੂੰ ਸਾਥੀਆਂ ਸਮੇਤ ਥਾਣੇ ਵਿੱਚੋਂ ਬਾਹਰ ਕੱਢ ਦਿੱਤਾ। ਗੋਰਾਇਣ ਅਨੁਸਾਰ ਉਸ ਨੇ ਥਾਣੇ ਵਿੱਚ ਜੈ ਸ਼੍ਰੀ ਰਾਮ ਦੇ ਨਾਹਰੇ ਲਾਏ।
ਗੋਰਾਇਣ ਨੇ ਦੱਸਿਆ ਕਿ ਅੱਜ ਮੁਸਲਿਮ ਭਾਈਚਾਰੇ ਦੇ ਲੋਕ ਵੀ ਉਨ੍ਹਾਂ ਨਾਲ ਧਰਨੇ ਵਿੱਚ ਸ਼ਾਮਲ ਹੋਏ। ਦੇਵੀ ਦੇਵਤਿਆਂ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸ਼ਿਕਾਇਤਕਰਤਾ ਤੋਂ ਸ਼ਿਕਾਇਤ ਲੈ ਕੇ ਉਸ ਨੂੰ ਥਾਣੇ ਤੋਂ ਬਾਹਰ ਨਾ ਕੱਢੇ | ਪ੍ਰਦਰਸ਼ਨਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਦੋਸ਼ ਹੈ ਕਿ Police ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ।
SHO ਸੁਖਦੇਵ ਬਰਾੜ ਨੇ ਦੱਸਿਆ ਕਿ ਗਾਇਕ ਗੁਰਮਨ ਮਾਨ ਖਿਲਾਫ ਹਿੰਦੂ ਸੰਗਠਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਦੀ ਜਾਂਚ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਕਿਸੇ ਹਿੰਦੂ ਨੇਤਾ ਨੂੰ ਧੱਕਾ ਨਹੀਂ ਦਿੱਤਾ ਗਿਆ। ਥਾਣੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਕੋਈ ਵੀ ਚੈੱਕ ਕਰ ਸਕਦਾ ਹੈ। ਹਿੰਦੂ ਨੇਤਾ ਜਾਣਬੁੱਝ ਕੇ ਵਿਵਾਦ ਪੈਦਾ ਕਰਨਾ ਚਾਹੁੰਦੇ ਹਨ ਅਤੇ ਬਿਨਾਂ ਜਾਂਚ ਦੇ ਐਫਆਈਆਰ ਦਰਜ ਕਰਵਾਉਣਾ ਚਾਹੁੰਦੇ ਹਨ।