'ਹਿੰਦੂ ਧੋਖਾ ਹੈ' : ਸਵਾਮੀ ਪ੍ਰਸਾਦ ਮੌਰੀਆ ਨੇ ਫਿਰ ਦਿੱਤਾ ਵਿਵਾਦਤ ਬਿਆਨ, ਜਾਣੋ ਹੋਰ ਕੀ ਕਿਹਾ
ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਨੇਤਾ ਸਵਾਮੀ ਪ੍ਰਸਾਦ ਮੌਰਿਆ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਹਿੰਦੂ ਸਮਾਜ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ। ਦਰਅਸਲ ਸਵਾਮੀ ਪ੍ਰਸਾਦ ਮੌਰਿਆ ਨੇ ਹਿੰਦੂ ਧਰਮ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੌਰੀਆ ਨੇ ਕਿਹਾ ਕਿ ‘ਹਿੰਦੂ […]
By : Editor (BS)
ਨਵੀਂ ਦਿੱਲੀ : ਸਮਾਜਵਾਦੀ ਪਾਰਟੀ ਦੇ ਨੇਤਾ ਸਵਾਮੀ ਪ੍ਰਸਾਦ ਮੌਰਿਆ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਹਿੰਦੂ ਸਮਾਜ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ। ਦਰਅਸਲ ਸਵਾਮੀ ਪ੍ਰਸਾਦ ਮੌਰਿਆ ਨੇ ਹਿੰਦੂ ਧਰਮ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੌਰੀਆ ਨੇ ਕਿਹਾ ਕਿ ‘ਹਿੰਦੂ ਇੱਕ ਧੋਖਾ ਹੈ। ਉਨ੍ਹਾਂ ਕਿਹਾ ਇਸੇ ਤਰ੍ਹਾਂ ਸਾਲ 1995 ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਹਿੰਦੂ ਕੋਈ ਧਰਮ ਨਹੀਂ ਹੈ, ਇਹ ਰਹਿਣ ਦੀ ਸ਼ੈਲੀ ਹੈ। ਆਰਐਸਐਸ ਮੁਖੀ ਮੋਹਨ ਭਾਗਵਤ ਵੀ ਦੋ ਵਾਰ ਕਹਿ ਚੁੱਕੇ ਹਨ ਕਿ ਹਿੰਦੂ ਨਾਂ ਦਾ ਕੋਈ ਧਰਮ ਨਹੀਂ ਹੈ, ਸਗੋਂ ਇਹ ਜਿਊਣ ਦੀ ਕਲਾ ਹੈ।
ਮੋਹਨ ਭਾਗਵਤ ਤੋਂ ਇਲਾਵਾ ਸਵਾਮੀ ਪ੍ਰਸਾਦ ਮੌਰਿਆ ਨੇ ਵੀ ਆਪਣੇ ਬਿਆਨ ਨੂੰ ਸਹੀ ਠਹਿਰਾਉਣ ਲਈ ਪੀਐਮ ਮੋਦੀ ਦਾ ਨਾਂ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਹੈ ਕਿ ਹਿੰਦੂ ਧਰਮ ਕੋਈ ਧਰਮ ਨਹੀਂ ਹੈ। ਜਦੋਂ ਇਹ ਲੋਕ ਅਜਿਹੇ ਬਿਆਨ ਦਿੰਦੇ ਹਨ ਤਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ ਪਰ ਜੇਕਰ ਸਵਾਮੀ ਪ੍ਰਸਾਦ ਮੌਰਿਆ ਇਹੀ ਗੱਲ ਕਹਿ ਦੇਵੇ ਤਾਂ ਪੂਰੇ ਦੇਸ਼ ਵਿੱਚ ਭੂਚਾਲ ਆ ਜਾਂਦਾ ਹੈ।
ਮੌਰੀਆ ਨੇ ਇਹ ਬਿਆਨ ਦਿੱਲੀ ਦੇ ਜੰਤਰ-ਮੰਤਰ 'ਤੇ ਆਯੋਜਿਤ ਬਹੁਜਨ ਸਮਾਜ ਅਧਿਕਾਰ ਸੰਮੇਲਨ 'ਚ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਅੱਠ ਫ਼ੀਸਦੀ ਲੋਕ ਹੀ ਆਪਣੇ ਦਮ 'ਤੇ ਸਰਕਾਰ ਨਹੀਂ ਬਣਾ ਸਕਦੇ। ਭਾਵ ਅਸੀਂ ਵੋਟਾਂ ਲਈ ਹਿੰਦੂ ਹਾਂ। ਦਲਿਤ ਅਤੇ ਓਬੀਸੀ ਲੋਕ ਵੋਟਾਂ ਲਈ ਹਿੰਦੂ ਬਣ ਜਾਂਦੇ ਹਨ ਪਰ ਸੱਤਾ ਵਿਚ ਆਉਣ ਤੋਂ ਬਾਅਦ ਅਸੀਂ ਹਿੰਦੂ ਹੋਣਾ ਛੱਡ ਦਿੱਤਾ ਹੈ। ਜੇਕਰ ਇਹ ਲੋਕ ਸੱਤਾ ਵਿੱਚ ਆਉਣ ਤੋਂ ਬਾਅਦ ਸਾਨੂੰ ਹਿੰਦੂ ਮੰਨਦੇ ਤਾਂ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦਾ ਰਾਖਵਾਂਕਰਨ ਖਤਮ ਨਾ ਕਰਦੇ। ਭਾਵ ਹਿੰਦੂ ਇੱਕ ਧੋਖੇਬਾਜ਼ ਹੈ।
ਆਪਣੀ ਗੱਲ ਨੂੰ ਸਾਬਤ ਕਰਨ ਲਈ ਮੌਰੀਆ ਨੇ ਮੋਹਨ ਭਾਗਵਤ, ਪੀਐਮ ਮੋਦੀ ਅਤੇ ਨਿਤਿਨ ਗਡਕਰੀ ਦੇ ਬਿਆਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਤਾਂ ਭੂਚਾਲ ਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਵਾਮੀ ਪ੍ਰਸਾਦ ਮੌਰਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਹਿੰਦੂ ਧਰਮ ਨੂੰ ਲੈ ਕੇ ਵਿਵਾਦਿਤ ਬਿਆਨ ਦੇ ਚੁੱਕੇ ਹਨ।