Begin typing your search above and press return to search.

ਹਿਲੇਰੀ ਕਲਿੰਟਨ ਨੇ ਬਾਈਡਨ ਦੀ ਉਮਰ ਦਾ ਮੁੱਦਾ ਚੁੱਕਿਆ

ਵਾਸ਼ਿੰਗਟਨ, 13 ਫਰਵਰੀ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਇਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਹਨ। ਪਰ ਉਨ੍ਹਾਂ ਦੀ ਉਮਰ ਦਾ ਮੁੱਦਾ ਹੁਣ ਚੁਣੌਤੀ ਬਣ ਗਿਆ ਹੈ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਨੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਸ਼ਟਰਪਤੀ ਬਿਡੇਨ ਦੀ ਉਮਰ […]

ਹਿਲੇਰੀ ਕਲਿੰਟਨ ਨੇ ਬਾਈਡਨ ਦੀ ਉਮਰ ਦਾ ਮੁੱਦਾ ਚੁੱਕਿਆ
X

Editor EditorBy : Editor Editor

  |  13 Feb 2024 11:14 AM IST

  • whatsapp
  • Telegram


ਵਾਸ਼ਿੰਗਟਨ, 13 ਫਰਵਰੀ (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਇਕ ਵਾਰ ਫਿਰ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਹਨ। ਪਰ ਉਨ੍ਹਾਂ ਦੀ ਉਮਰ ਦਾ ਮੁੱਦਾ ਹੁਣ ਚੁਣੌਤੀ ਬਣ ਗਿਆ ਹੈ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਨੇ ਵੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਾਸ਼ਟਰਪਤੀ ਬਿਡੇਨ ਦੀ ਉਮਰ ਦਾ ਮੁੱਦਾ ਡੈਮੋਕ੍ਰੇਟਿਕ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ। ਹਿਲੇਰੀ ਨੇ ਕਿਹਾ ਕਿ ਵ੍ਹਾਈਟ ਹਾਊਸ ਅਤੇ ( ਬਿਡੇਨ) ਵੀ ਇਸ ਮਾਮਲੇ ਤੋਂ ਜਾਣੂ ਹੈ। ਬਿਡੇਨ , 81 ਸਾਲ ਦੇ ਹਨ। ਜਦਕਿ ਉਸ ਦੇ ਵਿਰੋਧੀ ਟਰੰਪ ਇਸ ਸਮੇਂ 77 ਸਾਲ ਦੇ ਹਨ, ਅਗਲੀਆਂ ਚੋਣਾਂ ਦੌਰਾਨ 78 ਸਾਲ ਦੇ ਹੋਣਗੇ। ਅਤੇ ਬਿਡੇਨ ਤੋਂ ਸਿਰਫ ਤਿੰਨ ਸਾਲ ਛੋਟੇ ਹਨ। ਦੂਜੇ ਪਾਸੇ ਬਿਡੇਨ ਦੀ ਯਾਦਦਾਸ਼ਤ ਨੂੰ ਲੈ ਕੇ ਵਿਵਾਦ ਵੀ ਕਾਫ਼ੀ ਚਰਚਾ ਵਿੱਚ ਹੈ, ਗੁਪਤ ਦਸਤਾਵੇਜ਼ ਨਾਲ ਜੁੜੇ ਮਾਮਲੇ ਵਿੱਚ ਵਿਸ਼ੇਸ਼ ਵਕੀਲ ਰਾਬਰਟ ਹਾਰਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਿਡੇਨ ਭੁੱਲਣਹਾਰ ਹੈ।ਉਹਨਾਂ ਦੀ ਚਿੰਤਾ 73% ਹੈ। ਡੈਮੋਕਰੇਟ ਸਮਰਥਕ ਵੀ ਸੋਚਦੇ ਹਨ ਅਤੇ ਜੋਅ ਬਿਡੇਨ ਬਹੁਤ ਬੁੱਢੇ ਹਨ।

ਹਿਲੇਰੀ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਬਿਡੇਨ ਦੀ ਵਧਦੀ ਉਮਰ ਨੂੰ ਲੈ ਕੇ ਚਿੰਤਤ ਹੈ। ਅਮਰੀਕੀਆਂ ਦਾ ਮੰਨਣਾ ਹੈ ਕਿ ਬਿਡੇਨ ਦੀ ਉਮਰ ਰਾਸ਼ਟਰਪਤੀ ਲਈ ਇੱਕ ਚਿੰਤਾ ਦਾ ਵਿਸ਼ਾ ਹੈ।ਇਕ ਤਾਜ਼ਾ ਪੋਲ ਵਿੱਚ ਪਾਇਆ ਗਿਆ ਹੈ ਕਿ 86% ਅਮਰੀਕੀ ਵੋਟਰਾਂ ਦਾ ਮੰਨਣਾ ਹੈ ਕਿ ਬਿਡੇਨ ਰਾਸ਼ਟਰਪਤੀ ਵਜੋਂ ਦੂਜੀ ਵਾਰ ਚੋਣ ਲੜਨ ਲਈ ਬਹੁਤ ਬੁੱਢੇ ਹਨ।ਅਤੇ ਵਧੇਰੇ ਚਿੰਤਾ ਵਾਲੀ ਗੱਲ ਇਹ ਹੈ ਕਿ 73% ਡੈਮੋਕਰੇਟ ਵੋਟਰ ਵੀ ਬਿਡੇਨ ਨੂੰ ਬਹੁਤ ਬੁੱਢਾ ਮੰਨਦੇ ਹਨ।ਹਿਲੇਰੀ ਨੇ ਕਿਹਾ ਕਿ ਉਹਨਾਂ ਦੀ ਪ੍ਰਾਪਤੀ ਅਰਥਵਿਵਸਥਾ ’ਤੇ ਰਾਸ਼ਟਰਪਤੀ ਬਿਡੇਨ ਦੀ ਅਗਵਾਈ ਵਿੱਚ ਰੁਜ਼ਗਾਰ ਰਾਸ਼ਟਰਪਤੀ ਬਿਡੇਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਉਸਨੇ ਅਮਰੀਕੀ ਆਰਥਿਕਤਾ ਨੂੰ ਬਚਾਇਆ ਹੈ। ਜਦੋਂ ਦੁਨੀਆ ਦੋ ਵੱਡੀਆਂ ਜੰਗਾਂ ਦਾ ਸਾਹਮਣਾ ਕਰ ਰਹੀ ਸੀ। ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਯੁੱਧਾਂ ਦੇ ਬਾਵਜੂਦ, ਬਿਡੇਨ ਦੇ ਪ੍ਰਸ਼ਾਸਨ ਨੇ ਅਮਰੀਕੀ ਆਰਥਿਕਤਾ ਵਿੱਚ ਉਜਰਤਾਂ ਵਿੱਚ ਵਾਧਾ ਅਤੇ ਬੇਰੁਜ਼ਗਾਰੀ ਵਿੱਚ ਗਿਰਾਵਟ ਦੇਖੀ ਹੈ। ਬਿਡੇਨ ਨੇ ਪਿਛਲੇ ਮਹੀਨੇ 3.53 ਲੱਖ ਨਵੀਆਂ ਨੌਕਰੀਆਂ ਵੀ ਪੈਦਾ ਕੀਤੀਆਂ ਹਨ।

Next Story
ਤਾਜ਼ਾ ਖਬਰਾਂ
Share it