ਅੰਮਿ੍ਤਸਰ : ਕਰੈਸ਼ਡ ਡਰੋਨ ਤੇ 35 ਕਰੋੜ ਦੀ ਹੈਰੋਇਨ ਬਰਾਮਦ
ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਲਗਾਤਾਰ ਪੰਜਵੇਂ ਦਿਨ ਵੀ ਨਾਕਾਮ ਕਰ ਦਿੱਤਾ ਗਿਆ ਹੈ। ਬੀਤੀ ਰਾਤ ਸਰਹੱਦ 'ਤੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲਣ ਤੋਂ ਬਾਅਦ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ Police ਨੇ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ। ਜਿਸ ਵਿੱਚ ਤਸਕਰਾਂ […]
By : Editor (BS)
ਅੰਮਿ੍ਤਸਰ : ਪੰਜਾਬ ਦੇ ਅੰਮ੍ਰਿਤਸਰ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਲਗਾਤਾਰ ਪੰਜਵੇਂ ਦਿਨ ਵੀ ਨਾਕਾਮ ਕਰ ਦਿੱਤਾ ਗਿਆ ਹੈ। ਬੀਤੀ ਰਾਤ ਸਰਹੱਦ 'ਤੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲਣ ਤੋਂ ਬਾਅਦ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ Police ਨੇ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ। ਜਿਸ ਵਿੱਚ ਤਸਕਰਾਂ ਕੋਲੋਂ ਕਰੀਬ 14 ਕਰੋੜ ਰੁਪਏ ਦੀ ਕੀਮਤ ਦਾ ਇੱਕ ਕਰੈਸ਼ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਤਰਨ ਤਾਰਨ ਦੇ ਖੇਪਕਰਨ ਵਿੱਚ ਵੀ ਹੈਰੋਇਨ ਦਾ ਇੱਕ ਪੈਕਟ ਫੜਿਆ ਗਿਆ ਹੈ।
ਬੀਐਸਐਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭੈਣੀ ਵਿੱਚ ਇਹ ਸਫ਼ਲਤਾ ਹਾਸਿਲ ਕੀਤੀ ਗਈ। ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਸੂਚਨਾ ਮਿਲੀ ਸੀ ਕਿ ਇਲਾਕੇ 'ਚ ਡਰੋਨ ਦੀ ਆਵਾਜਾਈ ਦੇਖੀ ਗਈ ਹੈ। ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਤਲਾਸ਼ੀ ਦੌਰਾਨ ਦੇਰ ਸ਼ਾਮ ਖੇਤਾਂ ਵਿੱਚੋਂ ਇੱਕ ਟੁੱਟਾ ਡਰੋਨ ਅਤੇ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ ਗਿਆ।
ਅੰਮ੍ਰਿਤਸਰ ਸਰਹੱਦ 'ਤੇ ਮਿਲਿਆ ਚੀਨ ਦਾ ਬਣਿਆ ਡਰੋਨ ਕਵਾਡਕਾਪਟਰ ਡੀਜੇਆਈ ਮੋਵਿਕ-3 ਕਲਾਸਿਕ ਸੀ, ਜਿਸ ਨਾਲ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਇਹ ਡਰੋਨ ਡਿਲੀਵਰੀ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ। ਖੇਪ ਨੂੰ ਖੋਲ੍ਹਿਆ ਗਿਆ ਅਤੇ ਜਾਂਚ ਤੋਂ ਬਾਅਦ ਤੋਲਿਆ ਗਿਆ। ਜਿਸ ਦਾ ਕੁੱਲ ਵਜ਼ਨ 2.146 ਕਿਲੋ ਸੀ। ਜਿਸ ਦੀ ਅੰਤਰਰਾਸ਼ਟਰੀ ਕੀਮਤ 14 ਕਰੋੜ ਰੁਪਏ ਤੋਂ ਵੱਧ ਹੈ।
ਇਸੇ ਤਰ੍ਹਾਂ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਤਰਨਤਾਰਨ ਦੇ ਖੇਮਕਰਨ ਵਿੱਚ ਵੀ ਸਾਂਝੀ ਤਲਾਸ਼ੀ ਦੌਰਾਨ ਇੱਕ ਸੜਿਆ ਹੋਇਆ ਪੈਕਟ ਬਰਾਮਦ ਕੀਤਾ ਹੈ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ 2.9 ਕਿਲੋ ਹੈਰੋਇਨ ਅਤੇ 0.30 ਬੋਰ ਦੇ 4 ਰੌਂਦ ਬਰਾਮਦ ਹੋਏ। ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 21 ਕਰੋੜ ਰੁਪਏ ਹੈ।
ਬੀਐਸਐਫ ਵੱਲੋਂ ਪਾਕਿਸਤਾਨੀ ਸਮੱਗਲਰਾਂ ਦੇ ਡਰੋਨ ਨੂੰ ਡੇਗ ਦਿੱਤੇ ਜਾਣ ਤੋਂ ਬਾਅਦ ਹੁਣ ਭਾਰਤੀ ਤਸਕਰਾਂ ਨੇ ਵੀ ਆਪਣੇ ਡਰੋਨਾਂ ਨਾਲ ਤਸਕਰੀ ਸ਼ੁਰੂ ਕਰ ਦਿੱਤੀ ਹੈ। ਇੱਕ ਸੂਤਰ ਅਨੁਸਾਰ ਭਾਰਤੀ ਤਸਕਰ ਸਰਹੱਦੀ ਪਿੰਡਾਂ ਵਿੱਚ ਦਿੱਲੀ ਤੋਂ ਡਰੋਨ ਲਿਆ ਰਹੇ ਹਨ। ਇਹ ਡਰੋਨ ਦਿੱਲੀ ਦੇ ਥੋਕ ਬਾਜ਼ਾਰ ਤੋਂ ਖਰੀਦੇ ਜਾਂਦੇ ਹਨ।