ਪਾਕਿਸਤਾਨ ਤੋਂ ਭਾਰਤ ਪੁੱਜੀ 33 ਕਰੋੜ ਦੀ ਹੈਰੋਇਨ
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ’ਚ ਅਟਾਰੀ ਸਰਹੱਦ ’ਤੇ ਐਸਟੀਐਫ਼ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪਾਕਿਸਤਾਨ ਤੋਂ ਭਾਰਤ ਪੁੱਜੀ ਸਾਢੇ 6 ਕਿੱਲੋ ਹੈਰੋਇਨ ਬਰਾਮਦ ਕਰ ਲਈ ਤੇ ਇਸ ਮਾਮਲੇ ਵਿੱਚ ਪਿਓ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 33 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੂਤਰਾਂ ਤੋਂ […]
By : Hamdard Tv Admin
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅੰਮ੍ਰਿਤਸਰ ’ਚ ਅਟਾਰੀ ਸਰਹੱਦ ’ਤੇ ਐਸਟੀਐਫ਼ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪਾਕਿਸਤਾਨ ਤੋਂ ਭਾਰਤ ਪੁੱਜੀ ਸਾਢੇ 6 ਕਿੱਲੋ ਹੈਰੋਇਨ ਬਰਾਮਦ ਕਰ ਲਈ ਤੇ ਇਸ ਮਾਮਲੇ ਵਿੱਚ ਪਿਓ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 33 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਰਡਰ ਰੇਂਜ ਐਸਟੀਐਫ ਅੰਮ੍ਰਿਤਸਰ ਦੀ ਟੀਮ ਦੁਆਰਾ ਮੁਖਬਰ ਵਲੋਂ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਅੰਮ੍ਰਿਤਸਰ-ਅਟਾਰੀ ਰੋਡ ਤੇ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਸਾਢੇ 6 ਕਿੱਲੋ ਹੈਰੋਇਨ ਫੜੀ ਗਈ। ਇਸ ਮਾਮਲੇ ਵਿੱਚ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਅਟਾਰੀ ਦੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਪੰਜ ਨਸ਼ਾ ਤਸਕਰ, ਜਿਨ੍ਹਾਂ ਵਿਚ ਦੋ ਚਚੇਰੇ ਭਰਾ, ਪਿਓ ਪੁੱਤ ਸਮੇਤ ਪੰਜ ਵਿਅਕਤੀ ਸ਼ਾਮਲ ਨੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਇਨ੍ਹਾਂ ਵੱਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਨਸ਼ਾ ਮੰਗਵਾਇਆ ਗਿਆ ਸੀ।
ਜਾਣਕਾਰੀ ਅਨੁਸਾਰ ਨਸ਼ਾ ਤਸਕਰਾਂ ਨੂੰ ਦੋ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਅੰਮ੍ਰਿਤਸਰ ਅਟਾਰੀ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਐਸ ਟੀ ਐਫ ਵਲੋਂ ਇਨ੍ਹਾਂ ਤਸਕਰਾਂ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸੋ ਇਸ ਤਰ੍ਹਾਂ ਪਾਕਿਸਤਾਨ ਤੋਂ ਪੰਜਾਬ ਦੇ ਬਾਰਡਰ ਰਾਹੀਂ ਭਾਰਤ ਪੁੱਜੀ ਨਸ਼ੇ ਦੀ ਇਹ ਖੇਪ ਦਾ ਬਰਾਮਦ ਕਰ ਲਈ ਗਈ, ਪਰ ਨਸ਼ਾ ਤਸਕਰੀ ਦੇ ਇਹ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਬੇਸ਼ੱਕ ਪੰਜਾਬ ਦੀ ਮਾਨ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਨੇ, ਉਨ੍ਹਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਨੇ, ਪਰ ਫਿਰ ਵੀ ਨਸ਼ੇ ਹੁਣ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਤੱਕ ਪੁੱਜ ਗਏ ਨੇ। ਹਰ ਇੱਕ ਪਰਿਵਾਰ ਇਨ੍ਹਾਂ ਨਸ਼ਿਆਂ ਅਤੇ ਬੇਰੁਜ਼ਗਾਰੀ ਕਾਰਨ ਚਿੰਤਤ ਹੈ ਤੇ ਇਸ ਦੇ ਚਲਦਿਆਂ ਹੀ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਤੋਰ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਵਾਸ ਦਾ ਇਹ ਰੁਝਾਨ ਰੋਕਣ ਲਈ ਨਸ਼ਾ ਤਸਕਰਾਂ, ਨਸ਼ਿਆਂ ਦੀ ਸਪਲਾਈ ਤੇ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਹੋਰ ਵੱਡੇ ਕਦਮ ਚੁੱਕੇ ਜਾਣ ਤਾਂ ਜਾ ਕੇ ਸੀਐਮ ਦੇ ਸੁਪਨਿਆਂ ਵਾਲਾ ਰੰਗਲਾ ਪੰਜਾਬ ਬਣ ਸਕੇਗਾ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਮਾੜੇ ਹੋ ਸਕਦੇ ਹਨ।