ਤਰਨ ਤਾਰਨ ਸਰਹੱਦ ਤੋਂ 21 ਕਰੋੜ ਦੀ ਹੈਰੋਇਨ ਬਰਾਮਦ
ਅੰਮਿ੍ਤਸਰ : ਬੀਤੀ ਰਾਤ ਪਾਕਿਸਤਾਨੀ ਸਮੱਗਲਰਾਂ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ ਹੈ। ਭਾਰਤੀ ਸਰਹੱਦ ਦੀ ਰਾਖੀ ਕਰ ਰਹੀ BSF ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਹੈ। ਇੰਨਾ ਹੀ ਨਹੀਂ ਇਸ ਡਰੋਨ ਨਾਲ ਬੰਨ੍ਹੀ ਕਰੀਬ 21 ਕਰੋੜ ਰੁਪਏ ਦੀ ਹੈਰੋਇਨ ਵੀ ਭਾਰਤੀ ਸਮੱਗਲਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ […]
By : Editor (BS)
ਅੰਮਿ੍ਤਸਰ : ਬੀਤੀ ਰਾਤ ਪਾਕਿਸਤਾਨੀ ਸਮੱਗਲਰਾਂ ਦੀ ਇੱਕ ਹੋਰ ਕੋਸ਼ਿਸ਼ ਨਾਕਾਮ ਹੋ ਗਈ ਹੈ। ਭਾਰਤੀ ਸਰਹੱਦ ਦੀ ਰਾਖੀ ਕਰ ਰਹੀ BSF ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਹੈ। ਇੰਨਾ ਹੀ ਨਹੀਂ ਇਸ ਡਰੋਨ ਨਾਲ ਬੰਨ੍ਹੀ ਕਰੀਬ 21 ਕਰੋੜ ਰੁਪਏ ਦੀ ਹੈਰੋਇਨ ਵੀ ਭਾਰਤੀ ਸਮੱਗਲਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਬਰਾਮਦ ਕੀਤੀ ਗਈ ਹੈ।
ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਇਹ ਸਫਲਤਾ ਤਰਨਤਾਰਨ ਦੇ ਸਰਹੱਦੀ ਪਿੰਡ ਦਲੇਰੀ ਤੋਂ ਮਿਲੀ ਹੈ। ਦਰਅਸਲ, ਇਸ ਜਗ੍ਹਾ 'ਤੇ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ ਸੀ। ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਰੋਕਣ ਲਈ ਫਾਇਰਿੰਗ ਵੀ ਕੀਤੀ ਪਰ ਡਰੋਨ ਨਜ਼ਰਾਂ ਤੋਂ ਗਾਇਬ ਹੋ ਗਿਆ। ਹਰਕਤ ਦੀ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।
BSF ਨੇ ਪਿੰਡ ਦਲੀਰੀ ਤੋਂ DJI Matrice 300 RTK ਡਰੋਨ ਬਰਾਮਦ ਕੀਤਾ। ਲੰਬੇ ਸਮੇਂ ਤੋਂ ਪਾਕਿਸਤਾਨੀ ਸਮੱਗਲਰ ਇਸ ਡਰੋਨ ਦੀ ਵਰਤੋਂ ਭਾਰਤੀ ਸਰਹੱਦ 'ਤੇ ਹੈਰੋਇਨ ਭੇਜਣ ਲਈ ਕਰ ਰਹੇ ਹਨ ਅਤੇ ਲੰਬੀ ਦੂਰੀ ਦੀ ਯਾਤਰਾ ਕਰਨ ਦੇ ਨਾਲ-ਨਾਲ ਇਹ ਡਰੋਨ ਕਰੀਬ 5 ਕਿਲੋ ਭਾਰ ਵੀ ਚੁੱਕ ਸਕਦਾ ਹੈ।
ਇਸ ਡਰੋਨ ਦੇ ਨਾਲ ਹੀ ਬੀਐਸਐਫ ਨੇ ਇੱਕ ਪੈਕੇਟ ਵੀ ਜ਼ਬਤ ਕੀਤਾ ਹੈ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ਵਿਚ ਲਗਭਗ 3.25 ਕਿਲੋ ਹੈਰੋਇਨ ਬਰਾਮਦ ਹੋਈ। ਫਿਲਹਾਲ ਡਰੋਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ, ਤਾਂ ਜੋ ਇਸ ਦੀਆਂ ਉਡਾਣਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।