ਖੇਤਾਂ ’ਚ ਡਿੱਗੇ ਡਰੋਨ ਤੋਂ ਹੈਰੋਇਨ ਬਰਾਮਦ
ਚੋਗਾਵਾਂ, 30 ਜਨਵਰੀ, ਨਿਰਮਲ : ਜਿਲਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਪੁਲਿਸ ਨੇ ਖੇਤਾਂ ਵਿੱਚ ਡਿੱਗਾ ਹੋਇਆ ਡਰੋਨ ਅਤੇ ਪੰਜ ਪੈਕਟ ਹੈਰੋਇਨ ਦੇ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਰਾਤ ਦੀ ਹਨੇਰੇ ਵਿੱਚ ਪਿੰਡ ਦੇ ਲੋਕਾਂ ਨੇ ਅਸਮਾਨ ਵਿੱਚ ਡਰੋਨ ਦੀ ਘੂਕਰ ਅਤੇ ਉਸ ਦੇ ਡਿੱਗਣ […]
By : Editor Editor
ਚੋਗਾਵਾਂ, 30 ਜਨਵਰੀ, ਨਿਰਮਲ : ਜਿਲਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਪੁਲਿਸ ਨੇ ਖੇਤਾਂ ਵਿੱਚ ਡਿੱਗਾ ਹੋਇਆ ਡਰੋਨ ਅਤੇ ਪੰਜ ਪੈਕਟ ਹੈਰੋਇਨ ਦੇ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਰਾਤ ਦੀ ਹਨੇਰੇ ਵਿੱਚ ਪਿੰਡ ਦੇ ਲੋਕਾਂ ਨੇ ਅਸਮਾਨ ਵਿੱਚ ਡਰੋਨ ਦੀ ਘੂਕਰ ਅਤੇ ਉਸ ਦੇ ਡਿੱਗਣ ਦੀ ਆਵਾਜ਼ ਸੁਣੀ। ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਰਾਤ ਹੀ ਐਸਐਚਓ ਥਾਣਾ ਲੋਪੋਕੇ ਯਾਦਵਿੰਦਰ ਸਿੰਘ ਪੁਲਿਸ ਚੌਂਕੀ ਕੱਕੜ ਦੇ ਇੰਚਾਰਜ ਗੁਰਮੇਲ ਸਿੰਘ ਪੁਲਿਸ ਫੋਰਸ ਸਮੇਤ ਪਹੁੰਚ ਗਏ ਅਤੇ ਘਟਨਾ ਸਥਾਨ ਨੂੰ ਆਪਣੀ ਕਬਜ਼ੇ ਵਿੱਚ ਲੈ ਲਿਆ ਦਿਨੇ ਚਲਾਏ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੂੰ ਪੰਜ ਪੈਕਟ ਹੀਰੋਇਨ ਦੇ ਬਰਾਮਦ ਹੋਏ । ਇਸ ਸਬੰਧੀ ਅਧਿਕਾਰਤ ਤੌਰ ਤੇ ਪੁਸ਼ਟੀ ਅਤੇ ਹੋਰ ਵੇਰਵਿਆਂ ਦਾ ਇੰਤਜ਼ਾਰ ਹਾਲੇ ਬਾਕੀ ਹੈ।
ਇਹ ਖ਼ਬਰ ਵੀ ਪੜ੍ਹੋ
ਦੋ ਤਿੰਨ ਦਿਨ ਦੀ ਵਕਤੀ ਰਾਹਤ ਤੋਂ ਬਾਅਦ ਇਕ ਵਾਰੀ ਫਿਰ ਛਾਈ ਸੰਘਣੀ ਧੁੰਦ ਕਾਰਨ ਫਿਰੋਜਪੁਰ ਫਾਜ਼ਿਲਕਾ ਮਾਰਗ ’ਤੇ ਕਈ ਵਾਹਨ ਆਪਸ ਵਿੱਚ ਟਕਰਾ ਗਏ । ਇੱਥੇ ਰਾਹਤ ਵਾਲੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਪੂਰੀ ਤਰ੍ਹਾਂ ਬਚਾ ਰਿਹਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਫਾਜਲਕਾ ਜੀਟੀ ਰੋਡ ’ਤੇ ਸਥਿਤ ਕੈਨਾਲ ਕਲੋਨੀ ਦੇ ਲਾਗੇ ਖੜੇ ਟਿੱਪਰ ਦੇ ਵਿੱਚ ਨਿੱਜੀ ਵਾਲਵੋ ਬਸ ਟਕਰਾ ਗਈ। ਇਹ ਬਸ ਰਾਜਸਥਾਨ ਦੇ ਜੋਧਪੁਰ ਤੋਂ ਚੱਲ ਕੇ ਅੰਮ੍ਰਿਤਸਰ ਜਾ ਰਹੀ ਸੀ। ਬਸ ਵਿੱਚ ਸਵਾਰ ਅਮੀਰ ਰਾਮ ਨੇ ਦੱਸਿਆ ਕਿ ਉਹ ਸੁੱਤੇ ਹੋਏ ਸਨ ਕਿ ਅਚਾਨਕ ਤੇਜ ਧਮਾਕੇ ਨਾਲ ਉਨਾਂ ਦੀ ਅੱਖ ਖੁੱਲੀ । ਬਾਹਰ ਆ ਕੇ ਵੇਖਿਆ ਤਾਂ ਉਹਨਾਂ ਦੀ ਬਸ ਸਾਹਮਣੇ ਖੜੇ ਵਾਹਨ ਦੇ ਵਿੱਚ ਟਕਰਾਈ ਹੋਈ ਸੀ । ਇਸ ਦੌਰਾਨ ਕਈ ਹੋਰ ਗੱਡੀਆਂ ਆਪਸ ਵਿੱਚ ਟਕਰਾਉਂਦੀਆਂ ਰਹੀਆਂ। ਇਸੇ ਦੌਰਾਨ ਰੋਡਵੇਜ਼ ਦੀ ਇੱਕ ਬੱਸ ਵੀ ਪਿੱਛੋਂ ਆ ਕੇ ਟਕਰਾ ਗਈ। ਜਿਸ ਤੋਂ ਬਾਅਦ ਇੱਕ ਹੋਰ ਟੈਂਪੂ ਟਰੈਕਸ ਵੀ ਇਸ ਦੇ ਵਿੱਚ ਆ ਕੇ ਵੱਜੀ ਹੈ। ਇਸ ਹਾਦਸੇ ਦਾ ਸੁਖਦ ਪਹਿਲੂ ਇਹ ਰਿਹਾ ਕੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।ਸਵਾਰੀਆਂ ਦਾ ਬਿਲਕੁਲ ਬਚਾ ਰਿਹਾ।