ਸਰਹੱਦੀ ਖੇਤਰ ’ਚੋਂ ਪਾਕਿਸਤਾਨੀ ਡ੍ਰੋਨ ਸਮੇਤ ਹੈਰੋਇਨ ਬਰਾਮਦ
ਅਟਾਰੀ, 16 ਦਸੰਬਰ, ਨਿਰਮਲ : ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਤਸਕਰਾਂ ਨਾਲ ਮਿਲ ਕਿ ਸਰਹੱਦ ਰਸਤੇ ਭਾਰਤ ਅੰਦਰ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਹੋਰ ਪਿੱਛੇ ਵੱਲ ਨੂੰ ਨਜ਼ਰ ਮਾਰੀਏ ਤਾਂ ਧੁੰਦਾਂ ਦੇ ਇਨ੍ਹਾਂ ਦਿਨਾਂ ਵਿਚ ਅਕਸਰ ਹੀ ਤਸਕਰਾਂ ਦੀਆਂ ਭਾਰਤ ਅੰਦਰ ਹੈਰੋਇਨ ਦੀ ਖੇਪ ਭੇਜਣ ਦੀਆਂ ਗਤੀਵਿਧੀਆਂ ਵਿਚ ਵਾਧਾ ਵੇਖਣ ਨੂੰ ਮਿਲਦਾ […]
By : Editor Editor
ਅਟਾਰੀ, 16 ਦਸੰਬਰ, ਨਿਰਮਲ : ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਤਸਕਰਾਂ ਨਾਲ ਮਿਲ ਕਿ ਸਰਹੱਦ ਰਸਤੇ ਭਾਰਤ ਅੰਦਰ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਹੋਰ ਪਿੱਛੇ ਵੱਲ ਨੂੰ ਨਜ਼ਰ ਮਾਰੀਏ ਤਾਂ ਧੁੰਦਾਂ ਦੇ ਇਨ੍ਹਾਂ ਦਿਨਾਂ ਵਿਚ ਅਕਸਰ ਹੀ ਤਸਕਰਾਂ ਦੀਆਂ ਭਾਰਤ ਅੰਦਰ ਹੈਰੋਇਨ ਦੀ ਖੇਪ ਭੇਜਣ ਦੀਆਂ ਗਤੀਵਿਧੀਆਂ ਵਿਚ ਵਾਧਾ ਵੇਖਣ ਨੂੰ ਮਿਲਦਾ ਹੈ, ਪਰ ਸਰਹੱਦ ’ਤੇ ਮੁਸ਼ਤੈਦ ਸੀਮਾ ਸੁਰੱਖਿਆ ਬਲ ਵਲੋਂ ਤਸਕਰਾਂ ਦੀ ਇਨ੍ਹਾਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਅਜ ਸੀਮਾ ਸੁਰੱਖਿਆ ਬਲ ਦੀ 144 ਬਟਾਲੀਅਨ ਜੋ ਬੀਓਪੀ ਮੁਹਾਵਾ ਦੇ ਦਾਇਰੇ ਵਿਚ ਆਉਂਦੀ ਭਾਰਤੀ ਸਰਹੱਦ ’ਤੇ ਤਾਇਨਾਤ ਸਨ ਤਾਂ ਉਨ੍ਹਾਂ ਵਲੋਂ ਦੇਰ ਰਾਤ ਭਾਰਤੀ ਖੇਤਰ ਅੰਦਰ ਡਰੋਨ ਦੀ ਹਲਚਲ ਵੇਖੀ ਗਈ ਤੇ ਥੋੜੇ ਹੀ ਸਮੇਂ ਬਾਅਦ ਸਰਹੱਦ ਦੇ ਨਾਲ ਲੱਗਦੇ ਖੇਤਾਂ ਵਿਚ ਕੁੱਝ ਹੇਠਾਂ ਡਿੱਗਣ ਦੀ ਅਵਾਜ਼ ਸੁਣਾਈ ਦਿੱਤੀ। ਸੀਮਾ ਸਰੁੱਖਿਆ ਬਲ ਦੇ ਜ਼ਵਾਨਾ ਵਲੋਂ ਜਦੋਂ ਸਰਚ ਅਪ੍ਰੇਸ਼ਨ ਚਲਾਇਆ ਗਿਆ ਤਾਂ ਉਸ ਦੌਰਾਨ ਉਨ੍ਹਾਂ ਨੇ ਇਕ ਪਾਕਿ ਡਰੋਨ ਤੇ ਉਸ ਨਾਲ ਬੱਝੀ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਸੀਮਾ ਸੁਰੱਖਿਆ ਬਲ ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਜਾਣਕਾਰੀ ਦੇ ਦਿੱਤੀ ਹੈ, ਜਿਸ ਅਧਾਰ ’ਤੇ ਪੁਲਿਸ ਵਲੋਂ ਨਾ ਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।