Helicopter Crash In Japan: ਜਾਪਾਨ 'ਚ ਟ੍ਰੇਨਿੰਗ ਦੌਰਾਨ ਆਪਸ 'ਚ ਟਕਰਾਏ 2 ਨੇਵੀ ਦੇ ਹੈਲੀਕਾਪਟਰ, ਇੱਕ ਦੀ ਮੌਤ, 7 ਲਾਪਤਾ
ਜਾਪਾਨ (21 ਅਪ੍ਰੈਲ), ਰਜਨੀਸ਼ ਕੌਰ : Helicopter crash In japan: ਜਾਪਾਨ 'ਚ ਨੇਵੀ ਦੇ ਦੋ ਹੈਲੀਕਾਪਟਰ ਆਪਸ 'ਚ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਏ। ਇਸ ਹਾਦਸੇ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਦੀ ਜਾਨ ਚਲੀ ਗਈ। ਦੋਵੇਂ ਹੈਲੀਕਾਪਟਰਾਂ 'ਚ 8 ਲੋਕ ਸਵਾਰ ਸਨ, ਬਾਕੀ 7 ਕਰੂ ਮੈਂਬਰ ਅਜੇ ਵੀ ਲਾਪਤਾ ਹਨ। ਇਸ ਘਟਨਾ ਤੋਂ ਬਾਅਦ […]
By : Editor Editor
ਜਾਪਾਨ (21 ਅਪ੍ਰੈਲ), ਰਜਨੀਸ਼ ਕੌਰ : Helicopter crash In japan: ਜਾਪਾਨ 'ਚ ਨੇਵੀ ਦੇ ਦੋ ਹੈਲੀਕਾਪਟਰ ਆਪਸ 'ਚ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਏ। ਇਸ ਹਾਦਸੇ ਵਿੱਚ ਚਾਲਕ ਦਲ ਦੇ ਇੱਕ ਮੈਂਬਰ ਦੀ ਜਾਨ ਚਲੀ ਗਈ। ਦੋਵੇਂ ਹੈਲੀਕਾਪਟਰਾਂ 'ਚ 8 ਲੋਕ ਸਵਾਰ ਸਨ, ਬਾਕੀ 7 ਕਰੂ ਮੈਂਬਰ ਅਜੇ ਵੀ ਲਾਪਤਾ ਹਨ। ਇਸ ਘਟਨਾ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ ਹੈ, ਅਜੇ ਤੱਕ ਕਿਸੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਜਾਪਾਨ ਦੇ ਰੱਖਿਆ ਮੰਤਰੀ ਮਿਨੋਰੂ ਕਿਹਾਰਾ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ, ਇੱਕ ਕਰੂ ਮੈਂਬਰ ਦੀ ਲਾਸ਼ ਮਿਲ ਗਈ ਹੈ, ਬਾਕੀ 7 ਲੋਕ ਅਜੇ ਵੀ ਲਾਪਤਾ ਹਨ। MSDF ਨੇ ਲਾਪਤਾ ਲੋਕਾਂ ਦੀ ਭਾਲ ਲਈ 8 ਜੰਗੀ ਬੇੜੇ ਅਤੇ 5 ਜਹਾਜ਼ ਤਾਇਨਾਤ ਕੀਤੇ ਹਨ। ਟੀਮ ਉਸ ਦੀ ਭਾਲ ਕਰ ਰਹੀ ਹੈ। ਮਿਨੋਰੂ ਕਿਹਾਰਾ ਦੇ ਅਨੁਸਾਰ, ਇਹ ਸਮੁੰਦਰੀ ਸਵੈ-ਰੱਖਿਆ ਬਲ ਦੇ ਦੋ ਐਸਐਚ-60 ਹੈਲੀਕਾਪਟਰ ਸਨ। ਹਰ ਹੈਲੀਕਾਪਟਰ ਵਿੱਚ ਚਾਰ ਚਾਲਕ ਦਲ ਦੇ ਮੈਂਬਰ ਸਨ। ਟੋਕੀਓ ਦੇ ਦੱਖਣ ਵਿੱਚ ਪ੍ਰਸ਼ਾਂਤ ਮਹਾਸਾਗਰ ਵਿੱਚ ਟੋਰੀਸ਼ਿਮਾ ਟਾਪੂ ਨੇੜੇ ਸ਼ਨੀਵਾਰ ਦੇਰ ਰਾਤ ਉਨ੍ਹਾਂ ਦਾ ਸੰਪਰਕ ਟੁੱਟ ਗਿਆ ਅਤੇ ਫਿਰ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ। ਕਿਹਰਾ ਨੇ ਕਿਹਾ, ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਸਕਿਆ ਹੈ, ਪਰ ਸ਼ੱਕ ਹੈ ਕਿ ਦੋਵੇਂ ਹੈਲੀਕਾਪਟਰ ਪਾਣੀ ਵਿੱਚ ਘਟਨਾਗਰਸਤ ਹੋਣ ਤੋਂ ਪਹਿਲਾਂ ਇੱਕ ਦੂਜੇ ਨਾਲ ਟਕਰਾ ਗਏ ਹੋ ਸਕਦੇ ਹਨ।
ਮਲਬਾ ਹੋਇਆ ਬਰਾਮਦ
ਬਚਾਅ ਟੀਮ ਨੇ ਹਾਦਸੇ ਵਾਲੀ ਥਾਂ ਤੋਂ ਕੁੱਝ ਮਲਬਾ ਬਰਾਮਦ ਕੀਤਾ ਹੈ। ਇਨ੍ਹਾਂ 'ਚੋਂ ਇਕ ਬਲੇਡ ਅਤੇ ਹੈਲੀਕਾਪਟਰ ਦੇ ਕੁਝ ਟੁਕੜੇ ਮਿਲੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਐੱਸਐੱਚ.-60 ਇਕ-ਦੂਜੇ ਦੇ ਨੇੜੇ ਉੱਡ ਰਹੇ ਸਨ। ਹੁਣ ਅਧਿਕਾਰੀ ਇਹ ਪਤਾ ਲਾ ਰਹੇ ਹਨ ਕਿ ਹਾਦਸੇ ਦਾ ਕਾਰਨ ਕੀ ਸੀ। ਰੱਖਿਆ ਮੰਤਰਾਲੇ ਮੁਤਾਬਕ SH-60 ਹੈਲੀਕਾਪਟਰ ਨੇ ਟੋਰੀਸ਼ਿਮਾ ਟਾਪੂ ਦੇ ਇਲਾਕੇ 'ਚ ਸੰਚਾਰ ਕਰਨਾ ਬੰਦ ਕਰ ਦਿੱਤਾ ਸੀ। ਇੱਕ ਮਿੰਟ ਬਾਅਦ ਹੈਲੀਕਾਪਟਰ ਨੇ ਐਮਰਜੈਂਸੀ ਸੁਨੇਹਾ ਭੇਜਿਆ। ਮੰਤਰਾਲੇ ਨੇ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਉਸੇ ਖੇਤਰ ਵਿੱਚ ਇੱਕ ਹੋਰ ਹੈਲੀਕਾਪਟਰ ਦਾ ਵੀ ਸੰਪਰਕ ਟੁੱਟ ਗਿਆ।
ਇਹ ਵੀ ਪੜ੍ਹੋ
ਲੋਕਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸੇ ਤਰ੍ਹਾਂ ਅੱਜ 21 ਰਾਜਾਂ ਵਿਚ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਦੇ ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਉਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ! ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।
ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ, ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ।