Video Heavy Rain In Dubai : ਭਾਰੀ ਮੀਂਹ ਕਰਨ ਪਾਣੀ-ਪਾਣੀ ਹੋਇਆ ਦੁਬਈ ਏਅਰਪੋਰਟ
ਦੁਬਈ (17 ਅਪ੍ਰੈਲ), ਰਜਨੀਸ਼ ਕੌਰ : ਸੰਯੁਕਤ ਅਰਬ ਅਮੀਰਾਤ (UAE) ਦਾ ਦੁਬਈ, ਜੋ ਕਿ ਆਪਣੇ ਖੁਸ਼ਕ ਅਤੇ ਗਰਮ ਤਾਪਮਾਨਾਂ ਲਈ ਜਾਣਿਆ ਜਾਂਦਾ ਹੈ, ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਲਪੇਟ ਵਿੱਚ ਆ ਗਿਆ। ਭਾਰੀ ਮੀਂਹ ਕਾਰਨ ਇਸ ਭੀੜ-ਭੜੱਕੇ ਵਾਲੇ ਸ਼ਹਿਰ ਵਿੱਚ ਆਮ ਜਨਜੀਵਨ ਨਾਲ ਜੁੜੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਇਸ ਦੇ […]
By : Editor Editor
ਦੁਬਈ (17 ਅਪ੍ਰੈਲ), ਰਜਨੀਸ਼ ਕੌਰ : ਸੰਯੁਕਤ ਅਰਬ ਅਮੀਰਾਤ (UAE) ਦਾ ਦੁਬਈ, ਜੋ ਕਿ ਆਪਣੇ ਖੁਸ਼ਕ ਅਤੇ ਗਰਮ ਤਾਪਮਾਨਾਂ ਲਈ ਜਾਣਿਆ ਜਾਂਦਾ ਹੈ, ਮੰਗਲਵਾਰ ਨੂੰ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਲਪੇਟ ਵਿੱਚ ਆ ਗਿਆ। ਭਾਰੀ ਮੀਂਹ ਕਾਰਨ ਇਸ ਭੀੜ-ਭੜੱਕੇ ਵਾਲੇ ਸ਼ਹਿਰ ਵਿੱਚ ਆਮ ਜਨਜੀਵਨ ਨਾਲ ਜੁੜੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਹੜ੍ਹਾਂ ਦੀ ਸਥਿਤੀ ਨੇ ਜਲਵਾਯੂ ਤਬਦੀਲੀ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਮੰਗਲਵਾਰ ਨੂੰ ਪਏ ਭਾਰੀ ਮੀਂਹ ਕਾਰਨ ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਵੀ ਪਾਣੀ ਭਰ ਗਿਆ। ਦੱਸ ਦੇਈਏ ਕਿ ਦੁਬਈ ਇੰਟਰਨੈਸ਼ਨਲ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਵਿਅਸਤ ਏਅਰ ਹੱਬ ਵਜੋਂ ਜਾਣਿਆ ਜਾਂਦਾ ਹੈ।
ਦੁਬਈ ਇੰਟਰਨੈਸ਼ਨਲ ਏਅਰਪੋਰਟ ਵਿੱਚ ਭਰਿਆ ਪਾਣੀ
ਹਵਾਈ ਅੱਡੇ 'ਤੇ ਪਾਣੀ ਭਰਨ ਦੀ ਸਥਿਤੀ ਨੂੰ ਵੇਖਦੇ ਹੋਏ ਆਉਣ ਵਾਲੀਆਂ ਕਈ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਆਮ ਤੌਰ 'ਤੇ ਸ਼ਾਮ ਨੂੰ 100 ਦੇ ਕਰੀਬ ਜਹਾਜ਼ ਦੁਬਈ ਹਵਾਈ ਅੱਡੇ 'ਤੇ ਪਹੁੰਚਦੇ ਹਨ, ਪਰ ਮੌਸਮੀ ਤਬਦੀਲੀ ਕਾਰਨ ਉੱਥੇ ਬਣੇ ਹਾਲਾਤਾਂ ਕਾਰਨ ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ। ਹਾਲਾਂਕਿ 25 ਮਿੰਟ ਬਾਅਦ ਹੌਲੀ-ਹੌਲੀ ਜਹਾਜ਼ਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ।
ਭਾਰੀ ਮੀਂਹ ਕਾਰਨ ਉਡਾਣਾਂ ਹੋਈਆਂ ਰੱਦ
ਭਾਰੀ ਮੀਂਹ ਕਾਰਨ ਉਡਾਣਾਂ ਦੇ ਸੰਚਾਲਨ ਵਿੱਚ ਦੇਰੀ ਹੋਈ ਤੇ ਕਈ ਉਡਾਣਾਂ ਰੱਦ ਵੀ ਹੋ ਗਈਆਂ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਰਨਵੇ ਪੂਰੀ ਤਰ੍ਹਾਂ ਪਾਣੀ 'ਚ ਡੁੱਬਿਆ ਹੋਇਆ ਹੈ। ਹਵਾਈ ਅੱਡੇ ਦੀ ਪਾਰਕਿੰਗ ਵੀ ਅੱਧੀ ਡੁੱਬੀ ਹੋਈ ਹੈ। ਹਵਾਈ ਅੱਡੇ ਨੂੰ ਜਾਣ ਵਾਲੀਆਂ ਸੜਕਾਂ 'ਤੇ ਵੀ ਪਾਣੀ ਭਰਿਆ ਹੋਇਆ ਹੈ । ਦੁਬਈ ਦਾ ਸ਼ਾਪਿੰਗ ਮਾਲ ਵੀ ਗੋਡੇ-ਗੋਡੇ ਪਾਣੀ ਨਾਲ ਭਰਿਆ ਹੋਇਆ ਹੈ।