ਕਿਊਬੈਕ ਵਿਚ ਵਾਵਰੋਲੇ ਕਾਰਨ ਹੋਇਆ ਭਾਰੀ ਨੁਕਸਾਨ
ਮੌਂਟਰੀਅਲ, ਪਰਦੀਪ ਸਿੰਘ : ਅਮਰੀਕਾ ਵਿਚ ਵਾਵਰੋਲਿਆਂ ਨਾਲ ਹੋਏ ਭਾਰੀ ਨੁਕਸਾਨ ਮਗਰੋਂ ਸੋਮਵਾਰ ਸ਼ਾਮ ਕਿਊਬੈਕ ਵਿਚ ਕਈ ਘਰ ਅਤੇ ਪਸ਼ੂਆਂ ਦੇ ਵਾੜੇ ਨੁਕਸਾਨੇ ਗਏ | ਕੁਦਰਤੀ ਆਫਤ ਦਾ ਸਭ ਤੋਂ ਵੱਧ ਅਸਰ ਮੌਂਟਰੀਅਲ ਤੋਂ 70 ਕਿਲੋਮੀਟਰ ਪੱਛਮ ਵੱਲ ਰੀਗੋ ਸ਼ਹਿਰ ਵਿਖੇ ਦੇਖਣ ਨੂੰ ਮਿਲਿਆ | ਐਨਵਾਇਰਨਮੈਂਟ ਕੈਨੇਡਾ ਵਿਚ ਮੌਸਮ ਵਿਗਿਆਨੀ ਮੈਕਸਿਮ ਦਸ਼ਰਨਾਇਸ ਨੇ ਦੱਸਿਆ ਕਿ […]
By : Editor Editor
ਮੌਂਟਰੀਅਲ, ਪਰਦੀਪ ਸਿੰਘ : ਅਮਰੀਕਾ ਵਿਚ ਵਾਵਰੋਲਿਆਂ ਨਾਲ ਹੋਏ ਭਾਰੀ ਨੁਕਸਾਨ ਮਗਰੋਂ ਸੋਮਵਾਰ ਸ਼ਾਮ ਕਿਊਬੈਕ ਵਿਚ ਕਈ ਘਰ ਅਤੇ ਪਸ਼ੂਆਂ ਦੇ ਵਾੜੇ ਨੁਕਸਾਨੇ ਗਏ | ਕੁਦਰਤੀ ਆਫਤ ਦਾ ਸਭ ਤੋਂ ਵੱਧ ਅਸਰ ਮੌਂਟਰੀਅਲ ਤੋਂ 70 ਕਿਲੋਮੀਟਰ ਪੱਛਮ ਵੱਲ ਰੀਗੋ ਸ਼ਹਿਰ ਵਿਖੇ ਦੇਖਣ ਨੂੰ ਮਿਲਿਆ | ਐਨਵਾਇਰਨਮੈਂਟ ਕੈਨੇਡਾ ਵਿਚ ਮੌਸਮ ਵਿਗਿਆਨੀ ਮੈਕਸਿਮ ਦਸ਼ਰਨਾਇਸ ਨੇ ਦੱਸਿਆ ਕਿ ਲੋਕਾਂ ਨੂੰ ਟੌਰਨੈਡੋ ਦੀ ਚਿਤਾਵਨੀ ਪਹਿਲਾਂ ਹੀ ਜਾਰੀ ਕਰ ਦਿਤੀ ਗਈ ਸੀ | ਸੜ ਤੋਂ ਲੰਘ ਰਹੇ ਕੁਝ ਡਰਾਈਵਰਾਂ ਨੇ ਵਾਵਰੋਲੇ ਦੀਆਂ ਵੀਡੀਓ ਰਿਕਾਰਡ ਕੀਤੀਆਂ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ |
ਘਰਾਂ ਦਾ ਹੋਇਆ ਨੁਕਸਾਨ
ਰੀਗੋ ਸ਼ਹਿਰ ਦੀ ਤਰਜਮਾਨ ਜੈਨੇਵੀ ਹੈਮਲ ਨੇ ਦੱਸਿਆ ਕਿ ਮਿਊਾਸਪੈਲਿਟੀ ਵਿਚ ਘਰਾਂ ਦਾ ਨੁਕਸਾਨ ਹੋਇਆ ਹੈ ਪਰ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ | ਰੀਗੋ ਦੇ ਨਾਲ ਲਗਦੇ ਕਸਬੇ ਦੀ ਮੇਅਰ ਜੂਲੀ ਲੀਮੀ ਨੇ ਦੱਸਿਆ ਕਿ ਪ੍ਰਾਪਰਟੀ ਦੇ ਨੁਕਸਾਨ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਬਿਜਲੀ ਗੁੱਲ ਹੋ ਗਈ ਪਰ ਕੋਈ ਜ਼ਖਮੀ ਨਹੀਂ ਹੋਇਆ | ਦੂਜੇ ਪਾਸੇ ਇਕ ਕਿਸਾਨ ਨੇ ਦੱਸਿਆ ਕਿ ਕੁਝ ਹੀ ਸੈਕਿੰਡ ਵਿਚ ਹਾਲਾਤ ਬਦਲ ਗਏ ਅਤੇ ਵਾਵਰੋਲੇ ਸਭ ਕੁਝ ਖੇਰੂੰ ਖੇਰੂੰ ਕਰ ਦਿਤਾ | ਹਵਾ ਦੀ ਆਵਾਜ਼ ਬੇਹੱਦ ਤੇਜ਼ ਸੁਣੀ ਜਾ ਸਕਦੀ ਸੀ ਅਤੇ ਜਾਨਵਰ ਇਸ ਤੋਂ ਘਬਰਾਅ ਗਏ | ਕਿਸਾਨ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਬੇਸਮੈਂਟ ਵਿਚ ਬੈਠ ਗਿਆ ਅਤੇ ਇਨ੍ਹਾਂ ਵਿਚੋਂ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਵੱਜੀ |
ਇਸੇ ਦੌਰਾਨ ਕੁਝ ਲੋਕਾਂ ਨੇ ਆਪਣੇ ਜ਼ਿੰਦਗੀ ਦਾ ਪਹਿਲਾ ਟੌਰਨੈਡੋ ਹੰਢਾਇਆ | ਉਨ੍ਹਾਂ ਦਾ ਕਹਿਣਾ ਸੀ ਕਿ ਹਮੇਸ਼ਾਂ ਤਸਵੀਰਾਂ ਜਾਂ ਵੀਡੀਓ ਵਿਚ ਹੀ ਟੌਰਨੈਡੋ ਦੇਖਿਆ ਪਰ ਇਸ ਵਾਰ ਪਤਾ ਲੱਗਾ ਕਿ ਜਿਥੋਂ ਇਹ ਲੰਘਦਾ ਹੈ, ਕਿੰਨੀ ਤਬਾਹੀ ਮਚਾ ਕੇ ਜਾਂਦਾ ਹੈ | ਫਿਲਹਾਲ ਐਨਵਾਇਰਨਮੈਂਟ ਕੈਨੇਡਾ ਵੱਲੋਂ ਵਾਵਰੋਲੇ ਦੀ ਤਾਕਤ ਬਾਰੇ ਮੁਕੰਮਲ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਅਤੇ ਮੰਨਿਆ ਜਾ ਰਿਹਾ ਹੈ ਕਿ ਹਾਲਾਤ ਹੋਰ ਵੀ ਵਿਗੜ ਸਕਦੇ ਸਨ | ਉਧਰ ਮੌਂਟਰੀਅਲ ਵਿਚ ਤੇਜ਼ ਤੂਫਾਨ ਦੀ ਚਿਤਾਵਨੀ ਦਿਤੀ ਗਈ ਸੀ ਜਦਕਿ ਦੱਖਣ ਪੱਛਮੀ ਕਿਊਬੈਕ ਅਤੇ ਉਨਟਾਰੀਓ ਦੇ ਬਾਰਡਰ 'ਤੇ ਭਾਰੀ ਬਾਰਸ਼ ਹੋਣ ਦੇ ਆਸਾਰ ਨਜ਼ਰ ਆਏ |
ਇਹ ਵੀ ਪੜ੍ਹੋ: ਸੀ.ਬੀ.ਐਸ.ਏ. ਮੁਲਾਜ਼ਮਾਂ ਦੀ ਸੰਭਾਵਤ ਹੜਤਾਲ ਤੋਂ ਅਮਰੀਕਾ ‘ਚ ਅਲਰਟ ਜਾਰੀ