ਗਰਮੀ ਦਾ ਕਹਿਰ: ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਦੁਪਹਿਰ ਵੇਲੇ ਘਰ ਤੋਂ ਬਾਹਰ ਨਿਕਲਣ ਵਾਲੇ ਵਰਤਣ ਇਹ ਸਾਵਧਾਨੀਆਂ
ਚੰਡੀਗੜ੍ਹ, 6 ਮਈ, ਪਰਦੀਪ ਸਿੰਘ :- ਮਈ ਚੜ੍ਹਦੇ ਸਾਰ ਹੀ ਗਰਮੀ ਦਾ ਕਹਿਰ ਵੱਧਣ ਲੱਗਿਆ ਹੈ। ਇਸ ਮੌਕੇ ਸਿਹਤ ਵਿਭਾਗ ਨੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਵਿੱਚ ਤਾਪਮਾਨ ਦਾ ਅਚਾਨਕ ਵਾਧਾ ਹੋਇਆ ਹੈ। ਸ਼ਹਿਰ ਦਾ ਵੱਧ ਤੋਂ ਵੱਧ 39 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉਥੇ ਹੀ ਗਰਮ ਹਵਾਵਾਂ ਬਾਰੇ ਵੀ ਮੌਸਮ ਵਿਭਾਗ […]
By : Editor Editor
ਚੰਡੀਗੜ੍ਹ, 6 ਮਈ, ਪਰਦੀਪ ਸਿੰਘ :- ਮਈ ਚੜ੍ਹਦੇ ਸਾਰ ਹੀ ਗਰਮੀ ਦਾ ਕਹਿਰ ਵੱਧਣ ਲੱਗਿਆ ਹੈ। ਇਸ ਮੌਕੇ ਸਿਹਤ ਵਿਭਾਗ ਨੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਵਿੱਚ ਤਾਪਮਾਨ ਦਾ ਅਚਾਨਕ ਵਾਧਾ ਹੋਇਆ ਹੈ। ਸ਼ਹਿਰ ਦਾ ਵੱਧ ਤੋਂ ਵੱਧ 39 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉਥੇ ਹੀ ਗਰਮ ਹਵਾਵਾਂ ਬਾਰੇ ਵੀ ਮੌਸਮ ਵਿਭਾਗ ਨੇ ਸੁਚੇਤ ਕੀਤਾ ਹੈ।
ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ
ਦੁਪਹਿਰ ਦੀ ਧੁੱਪ ਤੋਂ ਬਚੋ
ਘਰ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖੋ।
ਹਲਕੇ ਰੰਗ ਦੇ ਸੂਤੀ ਕੱਪੜੇ ਪਹਿਣੋ।
ਪਾਣੀ ਜ਼ਿਆਦਾ ਪੀਓ।
ਧੁੱਪ ਵਿੱਚ ਨਿਕਲਣ ਵੇਲੇ ਐਨਕ ਦੀ ਵਰਤੋਂ ਕਰੋ।
ਤਾਜ਼ੀ ਸਬਜ਼ੀਆਂ ਹੀ ਖਾਓ।
ਚਾਹ, ਕੌਫੀ ਅਤੇ ਸ਼ਰਾਬ ਤੋਂ ਦੂਰ ਰਹੋ।
ਇਹ ਵੀ ਪੜ੍ਹੋ:
ਪੰਜਾਬ ਵਿੱਚ ਹੋਣ ਜਾ ਰਹੀਆਂ ਆਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਕਾਰ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਅਮਲ ਵਿੱਚ ਤੈਨਾਤ ਪੋਲਿੰਗ ਸਟਾਫ ਦੀਆਂ ਟ੍ਰੇਨਿੰਗਾਂ ਕਰਵਾਈਆਂ ਜਾਂ ਰਹੀਆਂ ਹਨ ਇਸੇ ਤਹਿਤ ਗੁਰੂ ਨਾਨਕ ਕਾਲਜ ਬੰਗਾ ਵਿਖੇ ਪੋਲਿੰਗ ਸਟਾਫ ਦੀ ਰਿਹਰਸਲ ਹੋਈ। ਟਰੇਨਿੰਗ ਦੌਰਾਨ ਵੱਖ ਵੱਖ ਸੈਕਟਰ ਅਫਸਰਾਂ ਵੱਲੋਂ ਚੋਣ ਅਮਲੇ ਨੂੰ ਸਮੁੱਚੀ ਚੋਣ ਪ੍ਰਕਿਰਿਆ ਦੀ ਟ੍ਰੇਨਿੰਗ ਦਿੱਤੀ ਗਈ।
2 ਅਫ਼ਸਰ ਟ੍ਰੈਨਿੰਗ ਦੌਰਾਨ ਰਹੇ ਗੈਰ ਹਾਜ਼ਰ
ਬੰਗਾ ਹਲਕੇ ਵਿੱਚ ਤੈਨਾਤ 15 ਸੈਕਟਰ ਅਫਸਰਾਂ ਵਿੱਚੋਂ 13 ਸੈਕਟਰ ਅਫਸਰਾਂ ਵੱਲੋਂ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਗਿਆ, ਪ੍ਰੰਤੂ ਦੋ ਸੈਕਟਰ ਅਫਸਰ, ਜਿਨਾਂ ਵਿੱਚ ਆਤਮਾ ਰਾਮ ਸੈਕਟਰ ਅਫਸਰ ਨੰਬਰ ਨੌ ਅਤੇ ਹਰਬੰਸ ਸਿੰਘ ਸੈਕਟਰ ਅਫਸਰ ਨੰਬਰ 11 ,ਇਸ ਟ੍ਰੇਨਿੰਗ ਵਿੱਚੋਂ ਗੈਰ ਹਾਜ਼ਰ ਰਹੇ। ਇਸ ਗੈਰ ਹਾਜ਼ਰੀ ਦਾ ਸਹਾਇਕ ਰਿਟਰਨਿੰਗ ਅਫਸਰ ਬੰਗਾ ਵੱਲੋਂ ਸਖਤ ਨੋਟਿਸ ਲਿਆ ਗਿਆ ਅਤੇ ਦੋਨੋਂ ਅਧਿਕਾਰੀਆਂ ਨੂੰ ਆਰਪੀ ਐਕਟ 1950 ਅਤੇ 1951 ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।