ਤੁਹਾਡਾ ਮੋਬਾਇਲ ਹੀ ਹੈ ਤੁਹਾਡਾ ਵੱਡਾ ਦੁਸ਼ਮਣ, ਦੇਖੋ ਕੀ ਕਰ ਰਿਹਾ ਤੁਹਾਡੇ ਨਾਲ?
ਜੇ ਤੁਸੀਂ ਆਪਣੇ ਫੋਨ 'ਤੇ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ। ਕੀ ਤੁਸੀਂ ਕਦੇ ਦੇਖਿਆ ਹੈ ਕਿ ਜਦੋਂ ਵੀ ਤੁਸੀਂ ਗੂਗਲ ਦੇ ਵੈੱਬ ਬ੍ਰਾਊਜ਼ਰ ਕ੍ਰੋਮ ਦੀ ਵਰਤੋਂ ਕਰਕੇ ਕਿਸੇ ਵੈੱਬਸਾਈਟ 'ਤੇ ਜਾਂਦੇ ਹੋ, ਤਾਂ ਅਗਲੀ ਵਾਰ ਉਸ ਵੈੱਬਸਾਈਟ 'ਤੇ ਉਹੀ ਜਾਣਕਾਰੀ ਦੁਬਾਰਾ ਦਿਖਾਈ ਦਿੰਦੀ ਹੈ।
By : Makhan shah
ਚੰਡੀਗੜ੍ਹ (ਕਵਿਤਾ) : ਜੇ ਤੁਸੀਂ ਆਪਣੇ ਫੋਨ 'ਤੇ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦੀ ਹੈ। ਕੀ ਤੁਸੀਂ ਕਦੇ ਦੇਖਿਆ ਹੈ ਕਿ ਜਦੋਂ ਵੀ ਤੁਸੀਂ ਗੂਗਲ ਦੇ ਵੈੱਬ ਬ੍ਰਾਊਜ਼ਰ ਕ੍ਰੋਮ ਦੀ ਵਰਤੋਂ ਕਰਕੇ ਕਿਸੇ ਵੈੱਬਸਾਈਟ 'ਤੇ ਜਾਂਦੇ ਹੋ, ਤਾਂ ਅਗਲੀ ਵਾਰ ਉਸ ਵੈੱਬਸਾਈਟ 'ਤੇ ਉਹੀ ਜਾਣਕਾਰੀ ਦੁਬਾਰਾ ਦਿਖਾਈ ਦਿੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਜਿਹੜੀਆਂ ਵੈੱਬਸਾਈਟਾਂ 'ਤੇ ਜਾਂਦੇ ਹੋ ਉਹ ਤੁਹਾਡੇ ਡੇਟਾ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ। ਅਗਲੀ ਵਾਰ, ਇਸ ਸਟੋਰ ਕੀਤੇ ਡੇਟਾ ਦੀ ਵਰਤੋਂ ਸਕ੍ਰੀਨ 'ਤੇ ਪਿਛਲੀ ਜਾਣਕਾਰੀ ਨੂੰ ਦਿਖਾਉਣ ਲਈ ਕੀਤੀ ਜਾਂਦੀ ਹੈ। ਕਈ ਵਾਰ ਵੈੱਬਸਾਈਟਾਂ ਤੁਹਾਡੀ ਲੋਕੇਸ਼ਨ ਤੇ ਮੋਬਾਈਲ ਨੰਬਰ ਵਰਗਾ ਨਿੱਜੀ ਡਾਟਾ ਵੀ ਸਟੋਰ ਕਰਦੀਆਂ ਹਨ।
ਹੁਣ ਸਵਾਲ ਇਹ ਹੈ ਕਿ ਜੇ ਵੈੱਬਸਾਈਟਾਂ ਇਸ ਤਰ੍ਹਾਂ ਡਾਟਾ ਸਟੋਰ ਕਰਦੀਆਂ ਹਨ ਤਾਂ ਅਸੀਂ ਇਸ ਡੇਟਾ ਨੂੰ ਸਟੋਰ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ। ਦਰਅਸਲ, ਇਸ ਡੇਟਾ ਨੂੰ ਸਟੋਰ ਕੀਤੇ ਜਾਣ ਤੋਂ ਰੋਕਿਆ ਜਾ ਸਕਦਾ ਹੈ।
ਜੀ ਹਾਂ ਆਓ ਜਾਣਦੇ ਹਾਂ ਕਿ ਵੈੱਬਸਾਈਟ ਦੁਆਰਾ ਸਟੋਰ ਕੀਤੇ ਜਾ ਰਹੇ ਇਸ ਡੇਟਾ ਨੂੰ ਕਿਵੇਂ ਖਤਮ ਕਰਨਾ ਹੈ। ਇਸ਼ਦੇ ਲਈ ਤੁਹਾਨੂੰ ਆਪਣੇ ਫ਼ੋਨ 'ਤੇ ਕ੍ਰੋਮ ਬ੍ਰਾਊਜ਼ਰ 'ਤੇ ਜਾ ਕੇ ਕੁੱਝ ਸਟੈਪਸ ਨੂੰ ਫਾਲੋ ਕਰਨਾ ਹੈ,,,,
ਸਭ ਤੋਂ ਪਹਿਲਾਂ ਤੁਹਾਨੂੰ ਫੋਨ 'ਤੇ ਕ੍ਰੋਮ ਬ੍ਰਾਊਜ਼ਰ ਨੂੰ ਖੋਲ੍ਹਣਾ ਹੋਵੇਗਾ।
ਹੁਣ ਟਾਪ ਰਾਈਟ ਸਾਈਟ 'ਤੇ ਤਿੰਨ ਡਾਟ 'ਤੇ ਕਲਿੱਕ ਕਰਨਾ ਹੋਵੇਗਾ।
ਹੁਣ ਸੈਟਿੰਗ 'ਤੇ ਟੈਪ ਕਰਨਾ ਹੋਵੇਗਾ।
ਹੁਣ ਸਾਈਟ ਸੈਟਿੰਗਜ਼ 'ਤੇ ਆਉਣਾ ਹੋਵੇਗਾ।
ਇੱਥੇ ਹੇਠਾਂ ਸਕ੍ਰੋਲ ਕਰਨਾ ਹੋਵੇਗਾ ਅਤੇ ਹੇਠਾਂ ਡੇਟਾ ਸਟੋਰਡ 'ਤੇ ਕਲਿੱਕ ਕਰਨਾ ਹੋਵੇਗਾ ਹੁਣ ਇਸ ਪੇਜ 'ਤੇ ਸਾਰੀਆਂ ਵੈਬਸਾਈਟਾਂ ਦਿਖਾਈ ਦੇਣਗੀਆਂ, ਜਿੱਥੇ ਤੁਹਾਡਾ ਡੇਟਾ ਸਟੋਰ ਕੀਤਾ ਗਿਆ ਹੈ।
ਇਸ ਡੇਟਾ ਨੂੰ ਮਿਟਾਉਣ ਲਈ ਸਾਰੀਆਂ ਵੈੱਬਸਾਈਟਾਂ 'ਤੇ ਇਕ-ਇਕ ਕਰਕੇ ਕਲਿੱਕ ਕਰਨਾ ਹੋਵੇਗਾ ਤੇ Clear And Reset 'ਤੇ ਟੈਪ ਕਰਨਾ ਹੋਵੇਗਾ।
ਸਾਰੇ ਡੇਟਾ ਨੂੰ ਇਕੱਠੇ ਮਿਟਾਉਣ ਲਈ, ਤੁਹਾਨੂੰ Clear All Data 'ਤੇ ਟੈਪ ਕਰਨਾ ਹੋਵੇਗਾ।
ਜਿਵੇਂ ਹੀ ਸਾਰਾ ਡਾਟਾ ਸਾਫ਼ ਹੋ ਜਾਵੇਗਾ, ਪੇਜ਼ ਪੂਰੀ ਤਰ੍ਹਾਂ ਖਾਲੀ ਦਿਖਾਈ ਦੇਵੇਗਾ
ਅੱਜ ਕੱਲ ਹੈਕਰਾਂ ਨੇ ਬਹੁਤ ਹੀ ਅਜਿਹੇ ਤਰੀਕੇ ਲੱਭ ਲਏ ਨੇ ਡਾਟਾ ਚੁਰਾਉਣ ਲਈ ਕਿ ਕਈ ਵਾਰੀ ਤੁਹਾਨੂੰ ਵੀ ਵੱਡਾ ਭੁੱਲੇਖਾ ਪੈ ਸਕਦਾ ਹੈ ਕਿ ਇਹ ਤਾਂ ਅਸਲੀ ਹੈ। ਪਰ ਐਥਏ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਨੂੰ ਸਹੀ ਤੇ ਗਲਤ ਲਿੰਕ ਬਾਰੇ ਜਾਗਰੁਕ ਹੋਣ ਦੀ ਲੋੜ ਹੈ। ਨਹੀਂ ਤਾਂ ਤੁਹਾਡੇ ਨਾਲ ਵੀ ਅਜਿਹੀ ਵੱਡੀ ਧੋਖਾਧੜੀ ਵਾਪਰ ਸਕਦੀ ਹੈ, ਤੇ ਫਿਰ ਤੁਸੀਂ ਬਾਅਦ ਵਿੱਚ ਪਛਤਾਉਂਦੇ ਰਹਿ ਜਾਓਗੇ।