30 ਦੀ ਉਮਰ ਤੋਂ ਬਾਅਦ ਪੁਰਸ਼ਾਂ ਲਈ ਕਿਉਂ ਜ਼ਰੂਰੀ ਹੈ ਵਿਟਾਮਿਨ ਸੀ ?
ਜੇਕਰ ਤੁਸੀਂ ਵੀ 30 ਸਾਲ ਦੀ ਉਮਰ ਤੋਂ ਬਾਅਦ ਜਵਾਨ ਤੇ ਊਰਜਾਵਾਨ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕਿ ਇਸ ਦੀ ਡੇਲੀ ਰੂਟੀਨ 'ਚ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ।
By : Dr. Pardeep singh
ਨਵੀਂ ਦਿੱਲੀ : ਔਰਤਾਂ ਨੂੰ ਵਿਟਾਮਿਨ ਸੀ ਦੀ ਜਿੰਨੀ ਲੋੜ ਹੁੰਦੀ ਹੈ, ਮਰਦਾਂ ਲਈ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। ਇਸ ਦੀ ਮਦਦ ਨਾਲ ਬੁਢਾਪੇ 'ਚ ਨਾ ਸਿਰਫ ਸਕਿਨ ਸਗੋਂ ਸਿਹਤ ਦੀ ਵੀ ਬਿਹਤਰ ਦੇਖਭਾਲ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਵੀ 30 ਸਾਲ ਦੀ ਉਮਰ ਤੋਂ ਬਾਅਦ ਜਵਾਨ ਤੇ ਊਰਜਾਵਾਨ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕਿ ਇਸ ਦੀ ਡੇਲੀ ਰੂਟੀਨ 'ਚ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ।
ਮਰਦਾਂ ਲਈ ਕਿਉਂ ਜ਼ਰੂਰੀ ਹੈ ਵਿਟਾਮਿਨ ਸੀ ?
ਔਰਤਾਂ ਦੇ ਮੁਕਾਬਲੇ ਮਰਦਾਂ ਦੀ ਸਕਿਨ ਲਗਪਗ 20 ਫੀਸਦੀ ਮੋਟੀ ਹੁੰਦੀ ਹੈ। ਇਹੀ ਕਾਰਨ ਹੈ ਕਿ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਵਿਟਾਮਿਨ ਸੀ ਦੀ ਜ਼ਿਆਦਾ ਲੋੜ ਹੁੰਦੀ ਹੈ। ਇਹ ਤੁਹਾਡੀ ਸਕਿਨ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦਾ ਹੈ। ਚਾਹੇ ਤੁਸੀਂ ਧੁੱਪ 'ਚ ਜਾਓ ਜਾਂ ਨਾ, ਵਿਟਾਮਿਨ ਸੀ ਸਕਿਨ ਲਈ ਬਹੁਤ ਜ਼ਰੂਰੀ ਹੈ। ਇਸ ਦੀ ਮਦਦ ਨਾਲ ਤੁਸੀਂ ਵਧਦੀ ਉਮਰ 'ਚ ਅਣਗਿਣਤ ਫਾਇਦੇ ਲੈ ਸਕਦੇ ਹੋ। ਫਾਈਨ ਲਾਈਨਜ਼, ਝੁਰੜੀਆਂ ਜਾਂ ਅਨਇਵਨ ਟੋਨ ਦੀ ਸਮੱਸਿਆ 'ਚ ਵਿਟਾਮਿਨ ਸੀ ਬਹੁਤ ਮਦਦਗਾਰ ਹੁੰਦਾ ਹੈ। ਇਹ ਤੁਹਾਡੀ ਸਕਿਨ ਨੂੰ ਕੁਦਰਤੀ ਤੌਰ 'ਤੇ ਠੀਕ ਕਰਨ ਵਿੱਚ ਵੀ ਮਦਦ ਕਰਦਾ ਹੈ।
ਵਿਟਾਮਿਨ ਸੀ ਟੈਬਲੇਟ ਨੂੰ ਪਾਊਡਰ ਬਣਾ ਕੇ ਕੱਚ ਦੀ ਬੋਤਲ 'ਚ ਪਾ ਲਓ। ਹੁਣ ਇਸ 'ਚ ਗੁਲਾਬ ਜਲ ਮਿਲਾਓ ਤੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਪਾਊਡਰ ਚੰਗੀ ਤਰ੍ਹਾਂ ਮਿਲ ਗਿਆ ਹੈ ਤਾਂ ਵਿਟਾਮਿਨ ਈ ਕੈਪਸੂਲ ਨੂੰ ਬੋਤਲ 'ਚ ਪਾਓ ਅਤੇ ਸਾਰਾ ਲਿਕਵਿਡ ਨਿਚੋੜ ਲਓ। ਇਸ ਨੂੰ ਬੋਤਲ ਦੇ ਅੰਦਰ ਪਾ ਦਿਉ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਰਿੱਜ ਵਿਚ ਰੱਖ ਲਓ।
ਇੰਝ ਕਰੋ ਇਸਤੇਮਾਲ
ਸਭ ਤੋਂ ਪਹਿਲਾਂ ਫੇਸ ਵਾਸ਼ ਦੀ ਮਦਦ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਵਿਟਾਮਿਨ ਸੀ ਦੀਆਂ ਚਾਰ ਤੋਂ ਪੰਜ ਬੂੰਦਾਂ ਲੈ ਕੇ ਚਿਹਰੇ 'ਤੇ ਹੌਲੀ-ਹੌਲੀ ਲਗਾਓ। ਤੁਸੀਂ ਚਾਹੋ ਤਾਂ ਇਸ ਦੇ ਉੱਪਰ ਫੇਸ ਕਰੀਮ ਜਾਂ ਸਨਸਕ੍ਰੀਨ ਵੀ ਲਗਾ ਸਕਦੇ ਹੋ।