ਮਾਨਸੂਨ 'ਚ ਅਜ਼ਮਾਓ ਦਾਲਚੀਨੀ ਅਤੇ ਅਦਰਕ ਦੀ ਚਾਹ , ਇਨ੍ਹਾਂ ਬੀਮਾਰੀਆਂ ਤੋਂ ਰਹੋਗੇ ਦੂਰ
ਆਪਣੇ ਆਪ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਦਾਲਚੀਨੀ ਅਤੇ ਅਦਰਕ ਦੀ ਚਾਹ ਪੀਣੀ ਚਾਹੀਦੀ ਹੈ ਕਿਉਂਕਿ ਇਹ ਚਾਹ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਅਤੇ ਖੰਘ ਅਤੇ ਜ਼ੁਕਾਮ ਦੇ ਖਤਰੇ ਨੂੰ ਘੱਟ ਕਰਦੀ ਹੈ।
By : Dr. Pardeep singh
ਚੰਡੀਗੜ੍ਹ: ਮੀਂਹ ਦੇ ਮੌਸਮ 'ਚ ਬਹੁਤੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਕਈ ਸਮਸਿਆਵਾਂ ਹੋਣ ਲੱਗਦੀਆਂ ਹਨ ਕਿਉਂਕਿ ਮੌਸਮ 'ਚ ਵਾਤਾਵਰਨ 'ਚ ਮੌਜੂਦ ਨਮੀ ਕਾਰਨ ਇਨਫੈਕਸ਼ਨ ਯਾਨੀ ਬੈਕਟੀਰੀਆ ਜ਼ਿਆਦਾ ਸਰਗਰਮ ਹੋ ਜਾਣਦੇ ਹਨ। ਇਹੀ ਕਾਰਨ ਹਾਂ ਕਿ ਬਰਸਾਤ ਦੇ ਮੌਸਮ 'ਚ ਛੂਤ ਦੀਆਂ ਬਿਮਾਰੀਆਂ ਜ਼ਿਆਦਾ ਵਧਦੀਆਂ ਹਨ ਅਤੇ ਤੇਜ਼ੀ ਨਾਲ ਫੈਲਦੀਆਂ ਹਨ।
ਦਸ ਦਈਏ ਕਿ ਇਨ੍ਹਾਂ ਬੀਮਾਰੀਆਂ ਤੋਂ ਬੱਚਣ ਲਈ ਸਿਰਫ਼ ਸਾਫ਼-ਸਫ਼ਾਈ ਵੱਲ ਹੀ ਨਹੀਂ ਸਗੋਂ ਖਾਣ-ਪੀਣ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਜਿਹੇ 'ਚ ਜੇਕਰ ਤੁਸੀਂ ਕਦੇ ਵੀ ਮੀਂਹ ਦੇ ਪਾਣੀ 'ਚ ਭਿੱਜ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਦਾਲਚੀਨੀ ਅਤੇ ਅਦਰਕ ਦੀ ਚਾਹ ਪੀਣੀ ਚਾਹੀਦੀ ਹੈ ਕਿਉਂਕਿ ਇਹ ਚਾਹ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ ਅਤੇ ਖੰਘ ਅਤੇ ਜ਼ੁਕਾਮ ਦੇ ਖਤਰੇ ਨੂੰ ਘੱਟ ਕਰਦੀ ਹੈ। ਤਾਂ ਆਓ ਜਾਣਦੇ ਹਾਂ ਇਹ ਚਾਹ ਬਣਾਉਣ ਦਾ ਤਰੀਕਾ
ਦਾਲਚੀਨੀ ਅਤੇ ਅਦਰਕ ਦੀ ਚਾਹ ਬਣਾਉਣ ਦਾ ਤਰੀਕਾ :
ਇਸ ਲਈ ਤੁਹਾਨੂੰ ਸਭ ਤੋਂ ਪਹਿਲਾ 1 ਗਲਾਸ ਪਾਣੀ 'ਚ 1/2 ਚਮਚ ਸੁੱਕਾ ਅਦਰਕ ਪਾਊਡਰ ਅਤੇ 1/2 ਚਮਚ ਦਾਲਚੀਨੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਹੋਵੇਗਾ। ਇਸ ਤੋਂ ਬਾਅਦ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਦਾ ਸੇਵਨ ਕਰੋ। ਅਜਿਹੇ 'ਚ ਜੇਕਰ ਤੁਹਾਡੇ ਕੋਲ ਦਾਲਚੀਨੀ ਅਤੇ ਅਦਰਕ ਪਾਊਡਰ ਨਹੀਂ ਹਨ, ਤਾਂ ਤੁਸੀਂ ਇਸ ਦੀ ਬਜਾਏ ਤਾਜ਼ਾ ਅਦਰਕ ਅਤੇ ਅੱਧਾ ਇੰਚ ਦਾਲਚੀਨੀ ਸਟਿੱਕ ਦੀ ਵਰਤੋਂ ਕਰ ਸਕਦੇ ਹੋ। ਦਸ ਦਈਏ ਕਿ ਇਸ ਦਾ ਸੇਵਨ ਨਾਲ ਨਾ ਸਿਰਫ ਤੁਰੰਤ ਊਰਜਾ ਮਿਲਦੀ ਹੈ ਸਗੋਂ ਬੀਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।
ਦਾਲਚੀਨੀ ਅਤੇ ਅਦਰਕ ਦੀ ਚਾਹ ਪੀਣ ਦੇ ਫਾਇਦੇ
ਰੋਜ਼ਾਨਾ ਸਵੇਰੇ ਖਾਲੀ ਪੇਟ ਅਤੇ ਰਾਤ ਦੇ ਖਾਣੇ ਤੋਂ ਬਾਅਦ ਇਸ ਚਾਹ ਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਕੈਲੋਰੀ ਬਰਨ ਕਰਨ 'ਚ ਮਦਦ ਮਿਲਦੀ ਹੈ। ਨਾਲ ਹੀ ਇਹ ਸਰੀਰ ਦਾ ਮੇਟਾਬੋਲਿਜ਼ਮ ਠੀਕ ਕਰਨ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।
ਪੀਰੀਅਡ ਦੇ ਦਰਦ ਤੋਂ ਰਾਹਤ ਦਿਵਾਉਣ ਲਈ ਵੀ ਇਹ ਚਾਹ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਕਿਉਂਕਿ ਇਹ ਸੋਜ ਨੂੰ ਘਟਾ ਕੇ ਕੜਵੱਲ ਦੂਰ ਕਰਨ 'ਚ ਮਦਦ ਕਰਦੀ ਹੈ।
ਇਹ ਚਾਹ ਪੇਟ ਦੇ ਐਸਿਡ ਨੂੰ ਸੰਤੁਲਿਤ ਕਰਕੇ ਬਦਹਜ਼ਮੀ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ।
ਇਹ ਕੁਦਰਤੀ ਪੀਣ ਵਾਲਾ ਪਦਾਰਥ ਸਰੀਰ 'ਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਕੇ ਸ਼ੂਗਰ ਦੇ ਲੱਛਣਾਂ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
ਇਹ ਹਰਬਲ ਚਾਹ ਸਰੀਰ ਨੂੰ ਅੰਦਰੋਂ ਸਾਫ਼ ਕਰਦੀ ਹੈ। ਭਾਵ ਇਹ ਸਰੀਰ ਨੂੰ ਡੀਟੌਕਸ ਕਰਦੀ ਹੈ। ਜਿਸ ਨਾਲ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ।