ਸ਼ਾਹਰੁਖ ਖਾਨ ਦੇ I love You ਕੇ..ਕੇ..ਕਿਰਨ ਦਾ ਖੁਲ੍ਹਿਆ ਰਾਜ਼ !
ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਸ਼ਾਹਰੁਖ ਖਾਨ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਦੋਵਾਂ ਦੀ ਜੋੜੀ 1993 'ਚ ਰਿਲੀਜ਼ ਹੋਈ ਫਿਲਮ 'ਡਰ' 'ਚ ਨਜ਼ਰ ਆਈ ਸੀ।
By : Dr. Pardeep singh
ਮੁੰਬਈ: ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਸ਼ਾਹਰੁਖ ਖਾਨ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਦੋਵਾਂ ਦੀ ਜੋੜੀ 1993 'ਚ ਰਿਲੀਜ਼ ਹੋਈ ਫਿਲਮ 'ਡਰ' 'ਚ ਨਜ਼ਰ ਆਈ ਸੀ। ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਇਹ ਫਿਲਮ ਸੁਪਰਹਿੱਟ ਹੋ ਗਈ ਅਤੇ ਸ਼ਾਹਰੁਖ ਖਾਨ ਦਾ ਡਾਇਲਾਗ 'ਆਈ ਲਵ ਯੂ ਕੇ.ਕੇ.ਕੇ...ਕਿਰਨ' ਵੀ ਕਾਫੀ ਮਸ਼ਹੂਰ ਹੋਇਆ। ਹਾਲ ਹੀ 'ਚ ਜੂਹੀ ਚਾਵਲਾ ਨੇ ਖੁਲਾਸਾ ਕੀਤਾ ਕਿ ਸ਼ਾਹਰੁਖ ਖਾਨ ਨੂੰ ਇਸ ਆਈਕੋਨਿਕ ਡਾਇਲਾਗ ਨੂੰ ਸਟਮਰ ਯਾਨੀ ਹਕਲਾ ਕੇ ਬੋਲਣ ਦਾ ਦਾ ਵਿਚਾਰ ਕਿਵੇਂ ਆਇਆ।
ਜੂਹੀ ਚਾਵਲਾ ਨੇ ਗੁਜਰਾਤ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਇੱਕ ਸਮਾਗਮ ਵਿੱਚ ਆਪਣੀ ਫਿਲਮ 'ਡਰ' ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਸ਼ਾਹਰੁਖ ਖਾਨ ਨੂੰ ਡਾਇਲਾਗਸ ਨੂੰ ਸਟਮਰ ਬਣਾਉਣ ਦਾ ਵਿਚਾਰ ਕਿਸੇ ਹੋਰ ਦਾ ਨਹੀਂ ਬਲਕਿ ਫਿਲਮ ਦੇ ਨਿਰਦੇਸ਼ਕ ਯਸ਼ ਚੋਪੜਾ ਦਾ ਸੀ। ਇੰਡੀਅਨ ਐਕਸਪ੍ਰੈੱਸ 'ਚ ਛਪੀ ਰਿਪੋਰਟ ਮੁਤਾਬਕ ਜੂਹੀ ਚਾਵਲਾ ਨੇ ਕਿਹਾ, 'ਮੈਂ ਇਸ 'ਤੇ ਧਿਆਨ ਨਹੀਂ ਦਿੱਤਾ, ਪਰ ਉਨ੍ਹਾਂ ਨੇ ਨੋਟਿਸ ਕਰ ਲਿਆ। ਜੂਹੀ ਨੇ ਦੱਸਿਆ ਕਿ ਯਸ਼ ਚੋਪੜਾ ਥੋੜਾ ਸਟੈਮਰ ਕਰਦੇ ਸੀ ਤੇ ਸ਼ਾਹਰੁਖ ਖਾਨ ਨੇ ਉਥੋਂ ਹੀ ਇਸ ਚੀਜ਼ ਨੂੰ ਪਿੱਕ ਕਰ ਲਿਆ। ਜਿਸਤੋਂ ਬਾਅਦ ਸ਼ਾਹਰੁੱਖ ਖਾਨ ਨੇ ਜੂਹੀ ਨੂੰ ਦੱਸਿਆ ਸੀ ਕਿ ਉਹ ਇਸ ਨੂੰ ਫਿਲਮ ਵਿਚ ਵਰਤਣ ਜਾ ਰਹੇ ਨੇ ਅਤੇ ਸ਼ਾਹਰੁਖ ਖਾਨ ਨੇ ਓਸੇ ਅੰਦਾਜ ਵਿੱਚ ਬੋਲਿਆ ਤੇ ਡਾਇਲੋਗ ਫੇਮਸ ਹੋ ਗਿਆ।
ਸ਼ਾਹਰੁਖ ਖਾਨ ਤੋਂ ਖੋਹ ਲਈ ਗਈ ਸੀ ਜਿਪਸੀ ਕਾਰ
ਇਸੇ ਈਵੈਂਟ 'ਚ ਜੂਹੀ ਚਾਵਲਾ ਨੇ ਖੁਲਾਸਾ ਕੀਤਾ ਸੀ ਕਿ ਸ਼ਾਹਰੁਖ ਖਾਨ ਕੋਲ ਸ਼ੁਰੂ 'ਚ ਜਿਪਸੀ ਕਾਰ ਸੀ, ਜੋ EMI ਦਾ ਭੁਗਤਾਨ ਨਾ ਹੋਣ ਤੇ ਹੱਥੋਂ ਨਿਕਲ ਗਈ ਸੀ। ਜਿਸਤਚੋਂ ਬਾਅਦ ਸ਼ਾਹਰੁਖ ਬਹੁਤ ਨਿਰਾਸ਼ ਹੋ ਕੇ ਸੈੱਟ 'ਤੇ ਆਇਆ। ਮੈਂ ਉਸਨੂੰ ਕਿਹਾ ਕਿ ਚਿੰਤਾ ਨਾ ਕਰੋ, ਇੱਕ ਦਿਨ ਤੁਹਾਡੇ ਕੋਲ ਬਹੁਤ ਸਾਰੀਆਂ ਕਾਰਾਂ ਹੋਣਗੀਆਂ ਅਤੇ ਉਸਨੂੰ ਇਹ ਅਜੇ ਵੀ ਯਾਦ ਹੈ ਕਿਉਂਕਿ ਇਹ ਸੱਚ ਹੋਇਆ ਸੀ। ਦੇਖੋ ਅੱਜ ਉਹ ਕਿੱਥੇ ਪਹੁੰਚ ਗਿਆ ਹੈ।
ਫਿਲਮ 'ਡਰ' ਦੀ ਸਫਲਤਾ ਨੇ ਉਸ ਨੂੰ ਸੁਪਰਸਟਾਰ ਬਣਾ ਦਿੱਤਾ
'ਡਰ' ਉਹ ਫਿਲਮ ਹੈ ਜਿਸ ਨੇ ਸ਼ਾਹਰੁਖ ਖਾਨ ਨੂੰ ਸਟਾਰ ਬਣਾਇਆ ਸੀ। ਹਾਲਾਂਕਿ ਫਿਲਮ 'ਚ ਉਨ੍ਹਾਂ ਦਾ ਨੈਗੇਟਿਵ ਰੋਲ ਸੀ ਪਰ ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਇੰਨੀ ਇਮਾਨਦਾਰੀ ਨਾਲ ਨਿਭਾਇਆ ਕਿ ਲੋਕ ਉਨ੍ਹਾਂ ਦੇ ਫੈਨ ਬਣ ਗਏ। 'ਡਰ' ਦੇ ਸੁਪਰਹਿੱਟ ਹੁੰਦੇ ਹੀ ਸ਼ਾਹਰੁਖ ਖਾਨ ਰਾਤੋ-ਰਾਤ ਸੁਪਰਸਟਾਰ ਬਣ ਗਏ। ਇਸ ਫਿਲਮ 'ਚ ਸੰਨੀ ਦਿਓਲ ਨੇ ਵੀ ਕੰਮ ਕੀਤਾ ਸੀ। ਦੱਸ ਦਈਏ ਕਿ 'ਡਰ' ਤੋਂ ਇਲਾਵਾ ਜੂਹੀ ਚਾਵਲਾ 'ਯੈੱਸ ਬੌਸ', 'ਫਿਰ ਭੀ ਦਿਲ ਹੈ ਹਿੰਦੁਸਤਾਨੀ', 'ਵਨ ਟੂ ਕਾ ਫੋਰ' ਵਰਗੀਆਂ ਫਿਲਮਾਂ 'ਚ ਸ਼ਾਹਰੁਖ ਨਾਲ ਕੰਮ ਕਰ ਚੁੱਕੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਦੀ 'ਪਠਾਨ', 'ਜਵਾਨ' ਅਤੇ 'ਡੰਕੀ' ਪਿਛਲੇ ਸਾਲ ਰਿਲੀਜ਼ ਹੋਈਆਂ ਸਨ। ਮਜੇਦਾਰ ਦੀ ਗੱਲ ਇਹ ਹੈ ਕਿ ਤਿੰਨੋਂ ਫਿਲਮਾਂ ਬਾਕਸ ਆਫਿਸ 'ਤੇ ਕਾਫੀ ਸਫਲ ਸਾਬਤ ਹੋਈਆਂ। ਹੁਣ ਸ਼ਾਹਰੁਖ ਖਾਨ ਫਿਲਮ 'ਦਿ ਕਿੰਗ' 'ਚ ਨਜ਼ਰ ਆਉਣਗੇ। ਚਰਚਾ ਹੈ ਕਿ ਇਸ 'ਚ ਉਨ੍ਹਾਂ ਦੀ ਬੇਟੀ ਸੁਹਾਨਾ ਖਾਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਲਗਭਗ 200 ਕਰੋੜ ਰੁਪਏ ਦੇ ਬਜਟ ਨਾਲ ਬਣੀ ਹੈ ਅਤੇ ਇਸ ਦਾ ਨਿਰਦੇਸ਼ਨ ਸੁਜੋਏ ਘੋਸ਼ ਕਰਨਗੇ।