Soya Chaap ਖਾਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ !
ਆਗਰਾ-ਅਧਾਰਤ ਫੈਕਟਰੀ ਵਿੱਚ ਸੋਇਆ ਚਾਪ ਨੂੰ ਬਣਾਉਦੇ ਹੋਏ ਸ਼ੂਟ ਕੀਤਾ ਗਿਆ ਜਿਸ ਦੀ ਪ੍ਰਕਿਰਿਆ ਨੂੰ ਦੇਖ ਕਿ ਲੋਕਾਂ ਚ ਬਾਕੀ ਪਕਵਾਨਾ ਨੂੰ ਲੈ ਕੇ ਸਫਾਈ ਸਬੰਧੀ ਸ਼ੱਕ ਪੈਦਾ ਹੋਣੇ ਸ਼ੁਰੂ ਹੋ ਗਏ ਨੇ ।
By : lokeshbhardwaj
ਵਾਇਰਲ : ਹਾਲ ਹੀ ਵਿੱਚ ਵਾਇਰਲ ਹੋਈ ਇੱਕ ਵੀਡੀਓ ਨੇ ਭੋਜਨ ਪ੍ਰੇਮੀਆਂ ਵਿੱਚ ਮਹੱਤਵਪੂਰਨ ਚਿੰਤਾ ਪੈਦਾ ਕੀਤੀ ਹੈ, ਖਾਸ ਤੌਰ 'ਤੇ ਉਹ ਲੋਕ ਜੋ ਇੱਕ ਪ੍ਰਸਿੱਧ ਸ਼ਾਕਾਹਾਰੀ ਪਕਵਾਨ ਸੋਇਆ ਚਾਪ ਦਾ ਖਾਣਾ ਪਸੰਦ ਕਰਦੇ ਨੇ । ਸੋਸ਼ਲ ਮੀਡੀਆ 'ਤੇ ਇੱਕ ਫੂਡ ਵੀਲੋਗਰ ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਹੈ, ਜਾਣਕਾਰੀ ਅਨੁਸਾਰ ਆਗਰਾ-ਅਧਾਰਤ ਫੈਕਟਰੀ ਵਿੱਚ ਸੋਇਆ ਚਾਪ ਦੀ ਨੂੰ ਬਣਾਉਦੇ ਹੋਏ ਸ਼ੂਟ ਕੀਤਾ ਗਿਆ ਜਿਸ ਦੀ ਪ੍ਰਕਿਰਿਆ ਨੂੰ ਦੇਖ ਕਿ ਲੋਕਾਂ ਚ ਬਾਕੀ ਪਕਵਾਨਾ ਨੂੰ ਲੈ ਕੇ ਸਫਾਈ ਸਬੰਧੀ ਸ਼ੱਕ ਪੈਦਾ ਹੋਣੇ ਸ਼ੁਰੂ ਹੋ ਗਏ ਨੇ । ਤੁਹਾਨੂੰ ਦੱਸਦਈਏ ਕਿ ਵੀਡੀਓ ਚ ਇੱਕ ਪੁਰਾਣੇ, ਫੈਕਟਰੀ ਮਿਕਸਰ ਨਾਲ ਸੋਇਆਬੀਨ ਨੂੰ ਮਿੱਝ ਵਿੱਚ ਪੀਸਣ ਨਾਲ ਸ਼ੁਰੂ ਹੁੰਦਾ ਹੈ । ਫਿਰ ਇੱਕ ਕਰਮਚਾਰੀ ਨੇ ਆਪਣੇ ਨੰਗੇ ਹੱਥਾਂ ਨਾਲ ਆਟਾ ਰਲਾ ਦਿੰਦਾ ਹੈ ਅਤੇ ਬਾਅਦ ਚ ਆਪਣੇ ਹੱਥਾਂ ਅਤੇ ਕੂਹਣੀਆਂ ਨੂੰ ਇਸ ਚ ਡੋਬ ਕੇ ਹੋਰ ਘੋਲਣ ਦੀ ਕੋਸ਼ਿਸ਼ ਕਰਦਾ ਹੈ ਇਸ ਦੌਰਾਨ ਇਸ ਕਰਮਚਾਰੀ ਨੂੰ ਬਿਨਾਂ ਦਸਤਾਨੇ ਦੇ ਨੰਗੇ ਹੱਥਾਂ ਨਾਲ ਸੋਯਾਬੀਨ ਨੂੰ ਆਟੇ ਚ ਮਿਲਾਉਂਦੇ ਦੇਖਿਆ ਜਾ ਸਕਦਾ ਹੈ .। ਇਸ ਸਭ ਤੋਂ ਬਾਅਦ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਫਿਰ ਕਰਮਚਾਰੀ ਇਸ ਨੂੰ ਫਰਸ਼ 'ਤੇ ਫੈਲਾਉਂਦਾ ਹੈ ਅਤੇ ਇਸ ਨੂੰ ਪਾਣੀ ਨਾਲ ਧੋਦਾ ਹੈ ਅਤੇ ਇਸ ਤੋਂ ਇਹ ਛੋਟੇ-ਛੋਟੇ ਗੋਲੇ ਬਣਾਉਂਦਾ ਹੈ,ਅਤੇ ਬਾਅਦ ਚ ਫਿਰ ਚਾਂਪ ਨੂੰ ਰੋਲ ਅਤੇ ਉਬਾਲਦਾ ਹੈ ।