ਨੌਨ-ਵੈੱਜ ਖਾਣ ਵਾਲਿਆਂ ਨੂੰ ਹੋ ਰਹੀਆਂ ਨੇ ਬਿਮਾਰੀਆਂ
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਿਕਨ ਤੇ ਮੱਟਨ ਖਾਣ ਦੇ ਨਾਲ ਬਿਮਾਰ ਹੋਏ ਮਰੀਜਾਂ ਵਿੱਚੋਂ 12 ਅਜਿਹੇ ਮਰੀਜ਼ ਹਨ ਜੋ ਕਿ ਵੈਂਟੀਲੇਟਰ ਉੱਤੇ ਹਨ ਤੇ ਸ਼ਾਇਦ ਹੁਣ ਤੁਹਾਨੂੰ ਅੰਦੇਸ਼ਾ ਹੋ ਜਾਵੇਗਾ ਕਿ ਇਹ ਬਿਮਾਰੀ ਕਿੰਨੀ ਖਤਰਨਾਕ ਹੈ ।
By : Makhan shah
ਪੁਣੇ, ਕਵਿਤਾ : ਚਿਕਨ ਮਟਨ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ। ਜੇਕਰ ਤੁਸੀਂ ਵੀ ਚਿਕਨ ਮੱਟਨ ਯਾਨੀ ਨੌਨ-ਵੈੱਜ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਚਿਕਨ-ਮੱਟਨ ਖਾਣ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਹਨ। ਸ਼ਾਇਦ ਤੁਹਾਨੂੰ ਇਹ ਆਮ ਬਿਮਾਰੀ ਲੱਗ ਰਹੀ ਹੋਣੀ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚਿਕਨ ਤੇ ਮੱਟਨ ਖਾਣ ਦੇ ਨਾਲ ਬਿਮਾਰ ਹੋਏ ਮਰੀਜਾਂ ਵਿੱਚੋਂ 12 ਅਜਿਹੇ ਮਰੀਜ਼ ਹਨ ਜੋ ਕਿ ਵੈਂਟੀਲੇਟਰ ਉੱਤੇ ਹਨ ਤੇ ਸ਼ਾਇਦ ਹੁਣ ਤੁਹਾਨੂੰ ਅੰਦੇਸ਼ਾ ਹੋ ਜਾਵੇਗਾ ਕਿ ਇਹ ਬਿਮਾਰੀ ਕਿੰਨੀ ਖਤਰਨਾਕ ਹੈ ।
ਇਹ ਬਿਮਰੀ ਤੁਹਾਡੇ ਘਰ ਤੱਕ ਨਾ ਪਹੁੰਚੇ ਇਸ ਲਈ ਤੁਹਾਨੂੰ ਪਹਿਲਾਂ ਹੀ ਚੋਕੰਨਾ ਰਹਿਣਾ ਹੋਵੇਗਾ ਤਾਂ ਅੱਜ ਦੀ ਇਹ ਖਬਰ ਵਿੱਚ ਤੁਹਾਨੂੰ ਪਹਿਲਾਂ ਤਾਂ ਇਹ ਦੱਸਾਂਗੇ ਕਿ ਇਹ ਬਿਮਾਰੀ ਹੈ ਕਿ ਇਸਦਾ ਨਾਂ ਕੀ ਹੈ ਤੇ ਇਹ ਬਿਮਾਰੀ ਫੈਲ ਕਿਵੇਂ ਰਹੀ ਹੈ ਇਸੇ ਦੇ ਨਾਲ ਇਹ ਵੀ ਦੱਸਾਂਗੇ ਕਿ ਇਸ ਬਿਮਾਰੀ ਦੇ ਲੱਛਣ ਕੀ ਹਨ ਅਤੇ ਕਿਵੇਂ ਇਸ ਬਿਮਾਰੀ ਤੋਂ ਬੱਚਿਆ ਜਾ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੁਣੇ ਦੇ ਹਸਪਤਾਲਾਂ ਵਿੱਚ ਇਸੇ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ। ਇੰਡੀਅਨ ਐਕਸਪ੍ਰੈਸ, ਹਿੰਦੁਸਤਾਨ ਟਾਈਮਜ਼ ਅਤੇ ਹੋਰ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜੀਬੀਐਸ ਕਾਰਨ ਕੁੱਲ 59 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ 12 ਮਰੀਜ਼ ਵੈਂਟੀਲੇਟਰ 'ਤੇ ਇਲਾਜ ਅਧੀਨ ਹਨ। ਇਨ੍ਹਾਂ ਮਰੀਜ਼ਾਂ ਦੀ ਉਮਰ ਬੱਚਿਆਂ ਤੋਂ ਲੈ ਕੇ 80 ਸਾਲ ਤੱਕ ਦੀ ਹੈ।
ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪੂਨਾ ਹਸਪਤਾਲ ਵਿੱਚ ਦਾਖਲ ਤਿੰਨ ਮਰੀਜ਼ ਪੇਟ ਦੀ ਲਾਗ ਤੋਂ ਬਾਅਦ ਅਧਰੰਗ ਹੋ ਗਏ ਸਨ। ਉਨ੍ਹਾਂ ਦਾ ਉੱਚ ਪੱਧਰੀ ਪੀਸੀਆਰ ਟੈਸਟ ਕੀਤਾ ਗਿਆ ਅਤੇ ਟੈਸਟ ਵਿੱਚ ਸਟੂਲ ਵਿੱਚੋਂ ਕੈਂਪੀਲੋਬੈਕਟਰ ਜੇਜੂਨੀ ਬੈਕਟੀਰੀਆ ਦਾ ਖੁਲਾਸਾ ਹੋਇਆ। ਤਿੰਨੋਂ ਮਰੀਜ਼ GBS ਪ੍ਰਕੋਪ ਦਾ ਹਿੱਸਾ ਹਨ, ਜਿਸ ਵਿੱਚ ਇੱਕ ਵੈਂਟੀਲੇਟਰ 'ਤੇ ਹੈ।
ਪੂਨਾ ਹਸਪਤਾਲ ਦੇ ਸੀਨੀਅਰ ਨਿਊਰੋਲੋਜਿਸਟ ਡਾ: ਸੁਧੀਰ ਕੋਠਾਰੀ ਨੇ TOI ਨੂੰ ਦੱਸਿਆ ਕਿ ਇੱਕ ਮਹੀਨੇ ਵਿੱਚ ਇਸ ਬਿਮਾਰੀ ਦੇ ਇੱਕ ਜਾਂ ਦੋ ਮਰੀਜ਼ ਦੇਖਣਾ ਆਮ ਗੱਲ ਹੈ। ਪਰ ਇੱਕ ਹਫ਼ਤੇ ਵਿੱਚ 26 ਮਰੀਜ਼ਾਂ ਦਾ ਹੋਣਾ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੇ ਕਾਰਨ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਕੁਝ ਮਾਹਿਰਾਂ ਨੇ ਇਸ ਦਾ ਕਾਰਨ ਗੰਦਾ ਅਤੇ ਸੰਕਰਮਿਤ ਪਾਣੀ ਹੋਣ ਦੀ ਸੰਭਾਵਨਾ ਜਤਾਈ ਹੈ। ਸਾਰੇ ਮਰੀਜ਼ ਆਸਪਾਸ ਦੇ ਇਲਾਕੇ ਵਿੱਚ ਹੀ ਰਹਿਣ ਵਾਲੇ ਹਨ।
ਹੁਣ ਤੁਹਾਨੂੰ ਦੱਸਦੇ ਹਾੰਂ ਕਿ ਆਖਰ GBS ਯਾਨੀ ਗੁਇਲੇਨ-ਬੈਰੇ ਸਿੰਡਰੋਮ ਕੀ ਹੈ?
ਇਹ ਇੱਕ ਦੁਰਲੱਭ ਬਿਮਾਰੀ ਹੈ, ਜੋ ਕਿ ਕੁਝ ਬੈਕਟੀਰੀਆ ਅਤੇ ਵਾਇਰਸ ਕਾਰਨ ਮੰਨਿਆ ਜਾਂਦਾ ਹੈ। ਇਸ ਵਿੱਚ, ਕੈਂਪੀਲੋਬੈਕਟਰ ਜੇਜੂਨੀ ਬੈਕਟੀਰੀਆ ਸਭ ਤੋਂ ਆਮ ਮੰਨਿਆ ਜਾਂਦਾ ਹੈ। ਗੁਇਲੇਨ -ਬੈਰੇ ਸਿੰਡਰੋਮ ਵਿੱਚ, ਇਮਿਊਨ ਸਿਸਟਮ ਪੈਰੀਫਿਰਲ ਨਰਵਸ ਸਿਸਟਮ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ ਹੈ। ਕਿਉਂਕਿ ਇਸ ਬੈਕਟੀਰੀਆ ਵਿੱਚ ਨਰਵਸ ਸਿਸਟਮ ਵਰਗੀ ਵਿਸ਼ੇਸ਼ਤਾਵਾਂ ਹੁਂਦੀਆੰ ਹਨ।
ਹੁਣ ਇਹ ਜਾਣਨਾ ਵੀ ਬੇਹੱਦ ਅਹਿਮ ਹੈ ਕਿ ਜੀਬੀਐਸ ਦੇ ਲੱਛਣ ਆਕਰ ਕੀ ਹਨ।
ਗੁਇਲੇਨ-ਬੈਰੇ ਸਿੰਡਰੋਮ ਦੇ ਕਾਰਨ ਕਮਜ਼ੋਰੀ, ਅਧਰੰਗ ਦਾ ਕਾਰਨ ਬਣ ਸਕਦਾ ਹੈ। ਇਹ ਹੱਥਾਂ ਅਤੇ ਪੈਰਾਂ ਤੋਂ ਸ਼ੁਰੂ ਹੁੰਦਾ ਹੈ। ਹਾਲਾਂਕਿ, ਅਧਰੰਗ ਚਿਹਰੇ ਅਤੇ ਛਾਤੀ ਤੱਕ ਫੈਲ ਸਕਦਾ ਹੈ। ਇਸ ਤੋਂ ਪਹਿਲਾਂ ਇਸ ਇਨਫੈਕਸ਼ਨ ਦੇ ਲੱਛਣਾਂ ਵਿੱਚ ਪੇਟ ਦਰਦ, ਦਸਤ, ਉਲਟੀਆਂ, ਮਤਲੀ ਆਦਿ ਹੋ ਸਕਦਾ ਹੈ।
ਕੈਂਪੀਲੋਬੈਕਟਰ ਬੈਕਟੀਰੀਆ ਅਕਸਰ ਮੁਰਗੀਆਂ ਅਤੇ ਪਸ਼ੂ ਜਾਨਵਰਾਂ ਜਿਵੇਂ ਕਿ ਚਿਕਨ, ਮਟਨ ਦੇ ਪਾਚਨ ਟ੍ਰੈਕਟ ਵਿੱਚ ਪਾਇਆ ਜਾਂਦਾ ਹੈ। ਕੈਂਪੀਲੋਬੈਕਟਰ ਬੈਕਟੀਰੀਆ ਉਹਨਾਂ ਦੇ ਮਲ ਦੇ ਸੰਪਰਕ ਵਿੱਚ ਆਉਣ ਉੱਤੇ ਵੀ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਇਹ ਬੈਕਟੀਰੀਆ ਫੈਲਾਣ ਦਾ ਸਭ ਤੋਂ ਆਮ ਤਰੀਕਾ ਹੈ ਸੰਕਰਮਿਤ ਜਾਨਵਰਾਂ ਦਾ ਘੱਟ ਪਕਾਇਆ ਮੀਟ ਖਾਣਾ ਜਾਂ ਦੁੱਧ ਪੀਣਾ ਹੈ। ਜੇਕਰ ਤੁਸੀਂ ਵੀ ਨੌਨ ਵੈਜ ਖਾਂਦੇ ਹੋ ਤਾਂ ਇਥੇ ਤੁਹਾਨੂੰ ਇਹ ਜਾਣਨਾ ਲਾਜ਼ਮੀ ਹੈ ਕਿ ਤੁਹਾਨੂੰ ਹਰ ਹਾਲਤ ਵਿੱਚ ਨੌਨ ਵੈੱਜ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਕਾਉਣ ਨਾਲ ਇਸ ਕੀਟਾਣੂ ਨੂੰ ਨਸ਼ਟ ਕੀਤਾ ਜਾ ਸਕਦਾ ਹੈ।
ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਡਾ. ਸੁਧੀਰ ਕੁਮਾਰ ਦਾ ਕਹਿਣਾ ਹੈ ਕਿ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਜੇਕਰ ਇਸ ਨਾਲ ਗ੍ਰਸਤ ਮਰੀਜਾਂ ਦਾ ਸਹੀ ਸਮੇਂ ਉ4ਤੇ ਪਤਾ ਲੱਗ ਜਾਏ ਤਾਂ 95 ਫੀਸਦ ਤੱਕ ਮਰੀਜ਼ ਠੀਕ ਹੋ ਸਕਦੇ ਹਨ। ਹਾਲਾਂਕਿ ਇਸ ਬਿਮਾਰੀ ਨੂੰ ਮਾਤ ਪੀ ਜਾ ਸਕਦੀ ਹੈ ਪਰ ਇਸ ਬਿਮਾਰੀ ਨੂੰ ਮਾਤ ਦੇਣ ਤੋਂ ਬਾਦ ਸ਼ਰੀਰ ਵਿੱਚ ਮਾਸਪੇਸ਼ੀਆਂ ਅਤੇ ਲਕਵਾ ਨੂੰ ਖਤਮ ਹੋਣ ਵਿੱਚ ਥੋੜਾ ਸਮਾਂ ਲੱਗ ਸਕਦਾ ਹੈ।