ਬੀਅਰ ਪੀਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ
ਗਰਮੀਆਂ ਦੇ ਸਮੇਂ ਦੌਰਾਨ ਜ਼ਿਆਦਾਤਰ ਲੋਕਾਂ ਵੱਲੋਂ ਠੰਡੀ ਬੀਅਰ ਦੀ ਮੰਗ ਨੂੰ ਪਹਿਲ ਦਿੱਤੀ ਜਾਂਦੀ ਹੈ । ਜਿਸ ਨੂੰ ਪੀਣ ਨਾਲ ਸ਼ਰੀਰ ਨੂੰ ਕੁਝ ਨੁਕਸਾਨਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ।
By : lokeshbhardwaj
ਚੰਡੀਗੜ੍ਹ : ਅਕਸਰ ਜਦੋਂ ਵੀ ਕੋਈ ਸਮਾਗਮ ਮਨਾਉਣਾ ਹੁੰਦਾ ਹੈ ਜਾਂ ਕਿਸੀ ਵੀ ਗੱਲ ਦੀ ਖੁਸ਼ੀ ਨੂੰ ਖਾਸ ਕਰ ਕੇ ਆਪਣੇ ਦੋਸਤਾਂ ਨਾਲ ਸਾਂਝਾ ਕਰ ਹੁੰਦਾ ਹੈ ਤਾਂ ਗਰਮੀਆਂ ਦੇ ਸਮੇਂ ਦੌਰਾਨ ਜ਼ਿਆਦਾਤਰ ਲੋਕਾਂ ਵੱਲੋਂ ਠੰਡੀ ਬੀਅਰ ਦੀ ਮੰਗ ਨੂੰ ਪਹਿਲ ਦਿੱਤੀ ਜਾਂਦੀ ਹੈ । ਇਹ ਵੀ ਦੇਖਿਆ ਜਾਂਦਾ ਹੈ ਕਿ ਬੀਅਰ ਪੀਣ ਵਾਲਿਆਂ ਦੀ ਗਿਣਤੀ 'ਚ ਵੀ ਗਰਮੀਆਂ ਦੇ ਸਮੇਂ 'ਚ ਵਾਧਾ ਹੁੰਦਾ ਹੈ । ਗਰਮੀਆਂ 'ਚ ਤੁਸੀਂ ਵੀ ਬੀਅਰ ਨੂੰ ਡ੍ਰਿੰਕ ਦੇ ਤੌਰ ਤੇ ਪੀਣ ਦੇ ਫਾਇਦੇ ਅਤੇ ਨੁਕਸਾਨਾਂ ਨੂੰ ਜਾਣ ਕੇ ਚੌਂਕ ਜਾਵੋਗੇ । ਦਰਅਸਲ, ਚੰਗੀ ਸਿਹਤ ਲਈ ਬੀਅਰ ਪੀਣ ਨਾਲ ਕਈ ਫਾਇਦੇ ਵੀ ਹੁੰਦੇ ਹਨ । ਪਰ ਇਸਦੇ ਲਈ ਇਹ ਜ਼ਰੂਰੀ ਹੈ ਕਿ ਬੀਅਰ ਸਹੀ ਮਾਤਰਾ ਵਿੱਚ ਪੀਤੀ ਜਾਵੇ ।
ਜਾਣੋ ਕੀ ਨੇ ਬੀਅਰ ਪੀਣ ਦੇ ਨੁਕਸਾਨ :
1.ਲਿਵਰ ਲਈ ਖਤਰਨਾਕ ਹੈ ਬੀਅਰ : ਜ਼ਿਆਦਾ ਦੇਰ ਤੱਕ ਸ਼ਰਾਬ ਅਤੇ ਬੀਅਰ ਪੀਣ ਦੇ ਨਾਲ ਲਿਵਰ 'ਚ ਸੋਜ ਪੈਦਾ ਹੋ ਸਕਦੀ ਹੈ : ਇਸ ਨਾਲ ਫੈਟੀ ਲਿਵਰ, ਲਿਵਰ ਸਿਰੋਸਿਸ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਇਸ ਨਾਲ ਲੀਵਰ ਨੂੰ ਵੀ ਨੁਕਸਾਨ ਹੋ ਸਕਦਾ ਹੈ ।
2.ਸ਼ਰੀਰਕ ਭਾਰ ਵਧਣ ਦੀ ਆਉਂਦੀ ਹੈ ਦਿੱਕਤ : ਬੀਅਰ ਵਿੱਚ ਬਹੁਤ ਸਾਰੀਆਂ ਕੈਲੋਰੀਆਂ ਹੁੰਦੀਆਂ ਹਨ। ਜਦੋਂ ਇਸ ਦਾ ਰੋਜ਼ਾਨਾ ਸੇਵਨ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੀ ਕੈਲੋਰੀ ਸਰੀਰ ਤੱਕ ਪਹੁੰਚਦੀ ਹੈ। ਇਸ 'ਚ ਕਾਰਬੋਹਾਈਡ੍ਰੇਟ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਭਾਰ ਵਧ ਸਕਦਾ ਹੈ ।
ਜਾਣੋ ਕੀ ਬੀਅਰ ਪੀਣ ਨਾਲ ਸੱਚ ਵਿੱਚ ਹੁੰਦਾ ਹੈ ਕੋਈ ਫਾਇਦਾ :
1.ਬੀਅਰ ਨੀਂਦ ਆਉਣ ਵਿੱਚ ਕਰਦੀ ਹੈ ਮਦਦ :
ਜੇਕਰ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਨੀਂਦ ਨਾ ਆਉਣ ਦੇ ਕਾਰਨ ਤੁਹਾਨੂੰ ਵੀ ਇਨਸੌਮਨੀਆ ਵਰਗੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਬੀਅਰ ਇਸ ਸਮੱਸਿਆ ਲਈ ਨਾਈਟਕੈਪ ਦਾ ਕੰਮ ਕਰਦੀ ਹੈ । ਬੀਅਰ ਦਿਮਾਗ ਵਿੱਚ ਡੋਪਾਮਿਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ ਜੋ ਸਰੀਰ ਨੂੰ ਆਰਾਮ ਦਿੰਦੀ ਹੈ ਜਿਸ ਨਾਲ ਨੀਂਦ ਆਉਣ ਚ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ।
2. ਅਲਜ਼ਾਈਮਰ ਰੋਗ 'ਚ ਫਾਇਦੇਮੰਦ ਹੈ :
ਅਲਜ਼ਾਈਮਰ ਇੱਕ ਬਿਮਾਰੀ ਹੈ ਜਦੋਂ ਕੋਈ ਵਿਅਕਤੀ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ ਹੈ । ਇੱਕ ਰਿਸਰਚ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਜੋ ਲੋਕ ਨਿਯਮਿਤ ਤੌਰ 'ਤੇ ਬੀਅਰ ਦਾ ਸੇਵਨ ਕਰਦੇ ਨੇ, ਉਹ ਅਲਜ਼ਾਈਮਰ ਦੇ ਖ਼ਤਰੇ ਨੂੰ 23% ਤੱਕ ਘਟਾਉਂਦੇ ਹਨ । ਰਿਸਰਚ 'ਚ ਇਹ ਵੀ ਮੰਨਿਆ ਗਿਆ ਹੈ ਕਿ ਇਹ ਹਰ ਇੱਕ ਇਨਸਾਨ ਲਈ ਵੀ ਕਾਰਗਰ ਨਹੀਂ ਹੁੰਦੀ ।