ਜਾਣੋ Kiss ਕਰਨ ਦੇ ਅਦਭੁੱਤ ਫਾਇਦੇ, ਤੁਸੀਂ ਵੀ ਹੋ ਜਾਓਗੇ ਹੈਰਾਨ
ਇਕ-ਦੂਜੇ ਨੂੰ ਚੁੰਮਣ ਨਾਲ ਪਿਆਰ ਵਿੱਚ ਵਾਧਾ ਹੁੰਦਾ ਹੈ ਜਾਣੋ ਅਜਿਹਾ ਕਿਉਂ ਹੁੰਦਾ ਹੈ। ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਔਰਤ ਤੇ ਮਰਦ ਇਕ ਦੂਜੇ ਨੂੰ ਚੁੰਮਦੇ ਹਨ ਇਸ ਨਾਲ ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ
By : Dr. Pardeep singh
ਚੰਡੀਗੜ੍ਹ: ਅਜੋਕੇ ਦੌਰ ਵਿੱਚ ਮਨੁੱਖ ਆਪਣੇ ਕਈ ਰਿਸ਼ਤਿਆਂ ਦੀ ਅਹਿਮੀਅਤ ਭੁੱਲਦਾ ਜਾ ਰਿਹਾ ਹੈ, ਜਿਸ ਕਰਕੇ ਉਹ ਉਦਾਸੀਨਤਾ ਅਤੇ ਖਾਮੋਸ਼ੀ ਵੱਲ ਟਰੈਵਲ ਕਰ ਰਿਹਾ ਹੈ। ਪੁਰਾਣੇ ਸਮੇਂ ਵਿੱਚ ਬਜੁ਼ਰਗ ਮਾਤਾ ਆਪਣੇ ਪੋਤੇ ਨੂੰ ਪਿਆਰ ਨਾਲ ਚੁੰਮਦੀਆਂ ਸਨ ਇਸ ਨਾਲ ਬੱਚੇ ਵਿੱਚ ਆਪਣੇ ਰਿਸ਼ਤਿਆ ਦੇ ਪ੍ਰਤੀ ਮੋਹ ਵੱਧਦਾ ਸੀ ਪਰ ਹੁਣ ਪਰਿਵਾਰ ਛੋਟੋ ਹੋ ਗਏ ਜਿਸ ਕਰਕੇ ਪਿਆਰ ਵੀ ਘੱਟਦਾ ਜਾ ਰਿਹਾ ਹੈ। kiss ਨੂੰ ਪੰਜਾਬੀ ਵਿੱਚ ਚੁੰਮਣ ਵੀ ਕਿਹਾ ਜਾਂਦਾ ਹੈ। ਜਦੋਂ ਵੀ ਔਰਤ-ਮਰਦ ਇਕ ਦੂਜੇ ਨੂੰ ਚੁੰਮਦੇ ਹਨ ਤਾਂ ਉਸ ਨਾਲ ਸਰੀਰ ਵਿੱਚ ਕਈ ਵੱਡੇ ਬਦਲਾਅ ਆਉਂਦੇ ਹਨ ਜਿਨ੍ਹਾਂ ਬਾਰੇ ਤੁਸੀਂ ਵੀ ਜਾਣਕੇ ਹੈਰਾਨ ਹੋ ਜਾਓਗੇ।
ਚੁੰਮਣ ਨਾਲ ਸਰੀਰ ਵਿੱਚ ਊਰਜਾ ਦਾ ਵਾਧਾ
ਜੇਕਰ ਤੁਸੀਂ ਆਪਣੇ ਪ੍ਰੇਮੀ ਨੂੰ ਚੁੰਮਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿਚ ਉਤਸ਼ਾਹ ਵੱਧਦਾ ਹੈ ਅਤੇ ਊਰਜਾ ਵੱਧਦੀ ਹੈ।ਕਈ ਵਾਰੀ ਬੱਚੇ ਨੂੰ ਮਾਂ ਚੁੰਮਦੀਹੈ ਉਸ ਨਾਲ ਬੱਚੇ ਵਿੱਚ ਆਪਣੀ ਮਾਂ ਦੇ ਪ੍ਰਤੀ ਪਿਆਰ ਵੱਧਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਫੀਮੇਲ ਅਤੇ ਮੇਲ ਆਪਸ ਵਿੱਚ ਚੁੰਮਦੇ ਹਨ ਇਸ ਨਾਲ ਉਨ੍ਹਾਂ ਦੇ ਸਰੀਰ ਵਿਚ ਖੂਨ ਦਾ ਪ੍ਰਵਾਹ ਤੇਜ਼ ਹੁੰਦਾ ਹੈ।
ਚੁੰਮਣ ਨਾਲ ਸਰੀਰ ਦੀ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ
ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਔਰਤ ਤੇ ਮਰਦ ਇਕ ਦੂਜੇ ਨੂੰ ਚੁੰਮਦੇ ਹਨ ਇਸ ਨਾਲ ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ ਜਿਸ ਨਾਲ ਖੁਸ਼ੀ, ਪਿਆਰ ਅਤੇ ਖਿੱਚ ਵਾਲਾ ਹਰਮੋਨ ਰੀਲੀਜ਼ ਹੁੰਦਾ ਹੈ। ਚੁੰਮਣ ਦੌਰਾਨ ਦੋਹਾਂ ਦੀ ਸੁਰਤ ਇਕ ਹੋ ਜਾਂਦੀ ਹੈ ਇਸ ਨਾਲ ਸਰੀਰ ਦੀਆਂ ਬਰੀਕ ਨਸਾਂ ਨੂੰ ਊਰਜਾ ਮਿਲਦੀ ਹੈ।
ਕਾਮ ਊਰਜਾ ਨੂੰ ਹੋਰ ਉਤਸ਼ਾਹਿਤ ਕਰਨਾ
ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਪਿਆਰ ਨਾਲ ਚੁੰਮਦੇ ਹੋ ਜਾਂ ਡੀਪ ਕਿਸ ਕਰਦੇ ਹੋ ਇਸ ਨਾਲ ਕਾਮ ਊਰਜਾ ਨੂੰ ਉਤਸ਼ਾਹ ਮਿਲੇਗਾ ਅਤੇ ਇਕ ਦੂਜੇ ਦੇ ਸੰਗ ਹੋਣ ਨਵਾਂ ਤਜ਼ਰਬਾ ਵੀ ਹਾਸਿਲ ਹੋਵੇਗਾ।ਜਾਣੋ Kiss ਕਰਨ ਦੇ ਅਦਭੁੱਤ ਫਾਇਦੇ, ਤੁਸੀਂ ਵੀ ਹੋ ਜਾਓਗੇ ਹੈਰਾਨ