ਬੱਕਰੀ ਦਾ ਦੁੱਧ ਪੀਣ ਦੇ ਅਦਭੁੱਤ ਫਾਇਦੇ, ਜਾਣੋ
ਆਦਿ ਕਾਲ ਤੋਂ ਮਨੁੱਖ ਦੀ ਖੁਰਾਕ ਵਿੱਚ ਦੁੱਧ ਇਕ ਮਹੱਤਵਪੂਰਨ ਰਤਨ ਵਜੋਂ ਜਾਣਿਆ ਜਾਂਦਾ ਹੈ। ਬੱਚੇ ਦਾ ਜਦੋਂ ਜਨਮ ਹੁੰਦਾ ਹੈ ਤਾਂ ਪਹਿਲੀ ਵਾਰੀ ਉਸ ਨੂੰ ਆਪਣੀ ਮਾਂ ਦੇ ਦੁੱਧ ਦੀ ਬੂੰਦ ਮਿਲਦੀ ਹੈ ਜੋ ਕਿ ਜੀਵਨਦਾਨ ਦਿੰਦੀ ਹੈ।
By : Dr. Pardeep singh
ਚੰਡੀਗੜ੍ਹ: ਆਦਿ ਕਾਲ ਤੋਂ ਮਨੁੱਖ ਦੀ ਖੁਰਾਕ ਵਿੱਚ ਦੁੱਧ ਇਕ ਮਹੱਤਵਪੂਰਨ ਰਤਨ ਵਜੋਂ ਜਾਣਿਆ ਜਾਂਦਾ ਹੈ। ਬੱਚੇ ਦਾ ਜਦੋਂ ਜਨਮ ਹੁੰਦਾ ਹੈ ਤਾਂ ਪਹਿਲੀ ਵਾਰੀ ਉਸ ਨੂੰ ਆਪਣੀ ਮਾਂ ਦੇ ਦੁੱਧ ਦੀ ਬੂੰਦ ਮਿਲਦੀ ਹੈ ਜੋ ਕਿ ਜੀਵਨਦਾਨ ਦਿੰਦੀ ਹੈ। ਮਾਂ ਦਾ ਦੁੱਧ ਨੂੰ ਗ੍ਰੰਥਾਂ ਵਿੱਚ ਅੰਮ੍ਰਿਤ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਬੱਚਾ ਜਾਵੇ ਵੱਡਾ ਹੁੰਦਾ ਹੈ ਉਸ ਨੂੰ ਗਾਂ ਦਾ ਦੁੱਧ ਅਤੇ ਮੱਝ ਦਾ ਦੁੱਧ ਆਮ ਤੌਰ ਉੱਤੇ ਪਿਲਾਇਆ ਜਾਂਦਾ ਹੈ। ਗਾਂ ਅਤੇ ਮੱਝ ਦਾ ਦੁੱਧ ਵੀ ਗੁਣਕਾਰੀ ਹੈ ਉਥੇ ਹੀ ਬੱਕਰੀ ਦੇ ਦੁੱਧ ਵਿੱਚ ਅਜਿਹੇ ਤੱਤਾਂ ਹੁੰਦੇ ਹਨ ਜੋ ਤੁਹਾਨੂੰ ਕਦੇ ਵੀ ਨਸਬਾਤ ਨਹੀਂ ਹੋਣ ਦਿੰਦਾ।
ਬੱਕਰੀ ਦੇ ਦੁੱਧ ਵਿਸ਼ੇਸ਼ ਗੁਣ-
ਦਿਮਾਗ ਐਕਟਿਵ-
ਬੱਕਰੀ ਦਾ ਦੁੱਧ ਵਿੱਚ ਜਿਹੇ ਗੁਣ ਹਨ ਉਹ ਤੁਹਾਡੇ ਦਿਮਾਗ ਨੂੰ ਐਕਟਿਵ ਕਰ ਦਿੰਦਾ ਹੈ। ਕਈ ਡਾਕਟਰ ਕਮਜ਼ੋਰ ਬੱਚੇ ਨੂੰ ਹਮੇਸ਼ਾ ਬੱਕਰੀ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਬੱਕਰੀ ਦੇ ਦੁੱਧ ਵਿੱਚ ਜਿਹੇ ਤੱਤ ਹੁੰਦੇ ਹਨ ਜੋ ਬੱਚੇ ਦੀ ਸੋਚਣ ਸ਼ਕਤੀ ਅਤੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ।
ਕਾਮ ਊਰਜਾ ਵਿੱਚ ਵਾਧਾ-
ਬੱਕਰੀ ਦੇ ਦੁੱਧ ਵਿਚ ਜਿਹੇ ਗੁਣ ਇਹ ਤੁਹਾਡੇ ਅੰਦਰ ਸਪਰਮ ਨੂੰ ਮਜ਼ਬੂਤ ਕਰਦਾ ਹੈ। ਬੱਕਰੀ ਦਾ ਦੁੱਧ ਸਰੀਰ ਵਿੱਚ ਤਪਸ਼ ਪੈਦਾ ਕਰਦਾ ਹੈ ਅਤੇ ਕਾਮ ਊਰਜਾ ਵਿੱਚ ਵਾਧਾ ਕਰਦਾ ਹੈ।
ਅਨੀਮੀਆ ਦਾ ਇਲਾਜ
ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਬੱਕਰੀ ਦਾ ਦੁੱਧ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਆਇਰਨ ਨੂੰ ਸੋਖਣ ਵਿੱਚ ਮਦਦ ਕਰਦਾ ਹੈ। ਇੰਨਾ ਹੀ ਨਹੀਂ ਬੱਕਰੀ ਦਾ ਦੁੱਧ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਨੂੰ ਵੀ ਵਧਾਉਂਦਾ ਹੈ।
ਜੋੜਾਂ ਦੇ ਦਰਦ 'ਚ ਫਾਇਦੇਮੰਦ
ਜੇਕਰ ਤੁਹਾਨੂੰ ਜਾਂ ਤੁਹਾਡੇ ਆਸ-ਪਾਸ ਕਿਸੇ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦੇ ਲਈ ਵੀ ਬੱਕਰੀ ਦੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਪੀਣ ਨਾਲ ਜੋੜਾਂ ਦੇ ਦਰਦ 'ਚ ਕਾਫੀ ਆਰਾਮ ਮਿਲਦਾ ਹੈ। ਅਸਲ 'ਚ ਇਸ 'ਚ ਮੌਜੂਦ ਕੈਲਸ਼ੀਅਮ ਜੋੜਾਂ ਅਤੇ ਹੱਡੀਆਂ ਨੂੰ ਮਜ਼ਬੂਤ ਕਰੇਗਾ, ਜੋ ਦਰਦ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।