Begin typing your search above and press return to search.

ਇਮਿਊਨਿਟੀ ਮਜ਼ਬੂਤ ਕਰਨ ਦਾ ਥਾਂ ਕੀਤੇ ਕਮਜ਼ੋਰ ਤਾਂ ਨਹੀਂ ਕਰ ਰਹੇ?

ਇਮਿਊਨਿਟੀ ਮਜ਼ਬੂਤ ਕਰਨ ਦਾ ਥਾਂ ਕੀਤੇ ਕਮਜ਼ੋਰ ਤਾਂ ਨਹੀਂ ਕਰ ਰਹੇ?
X

Makhan shahBy : Makhan shah

  |  7 Dec 2024 7:17 PM IST

  • whatsapp
  • Telegram

ਚੰਡੀਗੜ੍ਹ, ਕਵਿਤਾ : ਅੱਜ-ਕੱਲ੍ਹ ਦੀ ਰੁਝੇਵਿਆਂ ਨਾਲ ਭਰੀ ਜ਼ਿੰਦਗੀ 'ਚ ਸਿਹਤਮੰਦ ਸਰੀਰ ਬਣਾਉਣ ਲਈ ਚੰਗੀ ਇਮਿਊਨਿਟੀ ਦਾ ਹੋਣਾ ਬਹੁਤ ਹੀ ਜਿਆਦਾ ਜ਼ਰੂਰੀ ਹੋ ਜਾਂਦਾ ਹੈ। ਅਸੀਂ ਆਪਣੀ ਪ੍ਰਤੀਰੋਧਕ ਸ਼ਕਤੀ ਯਾਨੀ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਲਈ ਬਹੁਤ ਕੋਸ਼ਿਸ਼ ਕਰਦੇ ਹਾਂ। ਕੁਝ ਲੋਕ ਅਜਿਹੇ ਉਪਾਅ ਕਰਦੇ ਹਨ ਜੋ ਸਿਰਫ ਸੁਣੀਆਂ ਹੀ ਹੁੰਦੀਆਂ ਹਨ। ਜੀ ਹਾਂ ਜੇਕਰ ਤੁਸੀਂ ਵੀ ਸੁਣੀਆਂ ਗੱਲਾਂ 'ਤੇ ਵਿਸ਼ਵਾਸ ਕਰਕੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋ ਤਾਂ ਇਥੇ ਹੀ ਸਾਵਧਾਨ ਹੋ ਜਾਓ। ਇਸ ਉੱਤੇ ਚੰਗੀ ਤਰ੍ਹਾਂ ਵਿਚਾਰ ਕਰਨ ਦਾ ਸਮਾਂ ਹੈ।

ਅਸੀਂ ਆਪਣੀ ਲਾਈਫਸਟਾਈਲ ਵਿੱਚ ਕੀ ਕੁੱਝ ਖਾਂਦੇ ਹਾਂ ਤੇ ਕੀ ਕੁੱਝ ਪੀਂਦੇ ਹਾਂ ਇਸਦਾ ਸਾਡੇ ਸ਼ਰੀਰ ਉੱਤੇ ਬਹੁਤ ਵੱਡਾ ਪ੍ਰਭਾਅ ਪੈਂਦਾ ਹੈ।ਜਿਸਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਮਾਹਿਰਾਂ ਦਾ ਤਾਂ ਇਹੀ ਮੰਨਣਾ ਹੈ ਕਿ ਆਪਣੀ ਸਿਹਤ ਲਈ ਹਰ ਇੱਕ ਵਿਅਕਤੀ ਨੂੰ ਹਰ ਕਦਮ ਧਿਆਨ ਨਾਲ ਚੁੱਕਿਆ ਜਾਣਾ ਚਾਹੀਦਾ ਹੈ।

ਜੇਕਰ ਨਿਊਟ੍ਰੀਸ਼ਨਿਸਟਸ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਮੁਤਾਬਕ ਕੁੱਝ ਅਜਿਹੇ ਭੋਜਨ ਪਦਾਰਥ ਹਨ ਜਿਨ੍ਹਾਂ ਦੇ ਸੇਵਨ ਨਾਲ ਸਾਡੀ ਇਮਿਊਨਿਟੀ ਘੱਟ ਹੋ ਜਾਂਦੀ ਹੈ। ਭਾਂਵੇ ਉਹ ਜ਼ਿੰਕ ਹੋਵੇ ਭਾਂਵੇ ਓਹ ਫੈਟ ਜਾਂ ਕਾਰਬੋਹਾਈਡਰੇਟ ਹੋਵੇ। ਜ਼ਿੰਕ ਇੱਕ ਅਜਿਹਾ ਮਾਈਕ੍ਰੋਨਿਊਟਰਿਐਂਟ ਹੈ ਜਿਸਦਾ ਸਪਲਿਮੈਂਟ ਦੇ ਤੌਰ ਉੱਤੇ ਲੋਕ ਇਸਤੇਮਾਲ ਕਰਦੇ ਹਨ। ਕੋਵਿਡ ਤੋਂ ਬਾਅਦ ਇਸਦਾ ਇਸਤੇਮਾਲ ਬਹੁਤ ਵੱਡੇ ਪਧਰ ਉੱਤੇ ਸ਼ੁਰੂ ਹੋ ਗਿਆ।

ਮਾਹਿਰਾਂ ਮੁਤਾਬਕ ਹਮੇਸ਼ਾ ਇਹ ਚੀਜਾਂ ਸਾਡੀ ਸਿਹਤ ਲਈ ਲਾਹੇਵੰਦ ਹੀ ਹੋ ਅਜਿਹਾ ਨਹੀਂ ਹੋ ਸਕਦਾ। ਜਿਆਦਾ ਮਾਤਰਾ ਵਿੱਚ ਜਿੰਕ ਦੀ ਵਰਤੋਂ ਕਰਨ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਾਂ ਦਿਕੱਤਾਂ ਹੋ ਸਕਦੀਆਂ ਹਨ।

ਜਿਹਾ ਇਸਲਈ ਕਿ ਜਿੰਕ ਦਾ ਜਿਆਦਾ ਮਾਤਰਾਂ ਵਿੱਚ ਇਸਤੇਮਾਲ ਕਰਨ ਦੇ ਨਾਲ ਆਇਰਨ ਅਤੇ ਕਾਪਰ ਦੇ ਅਬਜੋਰਪਸ਼ਨ ਉੱਤੇ ਸਰ ਪੈਂਦਾ ਹੈ। ਇਹ ਓਹ ਕਾਪਰ ਹੈ ਜੋ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਲਈ ਜਦੋਂ ਤੁਸੀਂ ਜਿੰਕ ਲੈ ਰਹੇ ਹੋ ਤਾਂ ਪਹਿਲਾਂ ਡਾਕਟਰ ਦੇ ਨਾਲ ਇਸ ਬਾਬਤ ਸਲਾਹ ਜ਼ਰੂਰ ਲੈ ਲਿਓ।

ਅਜਿਹਾ ਹੀ ਕੁਝ ਫੈਟਸ ਦੇ ਨਾਲ ਵੀ ਹੁੰਦਾ ਹੈ । ਚਰਬੀ ਦੀ ਕਿਸਮ ਨੂੰ ਧਿਆਨ ਵਿਚ ਰੱਖਣਾ ਵੀ ਜ਼ਰੂਰੀ ਹੈ। ਜੰਕ ਫੂਡ ਦੇ ਇਸ ਦੌਰ ਵਿੱਚ ਲੋਕ ਅਕਸਰ ਸਿਹਤਮੰਦ ਚਰਬੀ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਾਂ ਉਹ ਤੇਲ ਅਤੇ ਘਿਓ ਵਾਲੇ ਭੋਜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਦੇ ਹਨ। ਸਿਹਤਮੰਦ ਚਰਬੀ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਲਈ ਫਾਇਦੇਮੰਦ ਹੁੰਦੀ ਹੈ। ਸੈਚੂਰੇਟਿਡ ਫੈਟ ਜ਼ਰੂਰੀ ਹੈ ਜੋ ਜੈਤੂਨ ਦੇ ਤੇਲ, ਐਵੋਕਾਡੋ ਅਤੇ ਕੁਝ ਗਿਰੀਆਂ ਵਿੱਚ ਪਾਈ ਜਾਂਦੀ ਹੈ, ਜਦੋਂ ਕਿ ਪੋਲੀਸੈਚੁਰੇਟਿਡ ਫੈਟ ਮੱਛੀਆਂ, ਚਿਆ ਬੀਜਾਂ ਅਤੇ ਅਖਰੋਟ ਵਿੱਚ ਪਾਈ ਜਾਂਦੀ ਹੈ। ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਇਮਿਊਨਿਟੀ ਨੂੰ ਵਧਾਉਂਦੇ ਹਨ। ਜੇਕਰ ਤੁਸੀਂ ਮਾਹਿਰਾਂ ਦੀ ਸਲਾਹ ਦੀ ਪਾਲਣਾ ਕਰੋਗੇ ਤਾਂ ਤੁਸੀਂ ਮਜ਼ਬੂਤ ਵੀ ਰਹੋਗੇ ਅਤੇ ਬਿਮਾਰੀ ਨਾਲ ਲੜਨ ਦੇ ਕਾਬਿਲ ਵੀ ਰਹੋਗੇ।

Next Story
ਤਾਜ਼ਾ ਖਬਰਾਂ
Share it