Begin typing your search above and press return to search.

ਬਦਲਦੇ ਮੌਸਮ ਕਾਰਨ ਤੁਹਾਡੇ ਨਿਆਣੇ ਹੋ ਰਹੇ ਬਿਮਾਰ ਤਾਂ ਇੰਝ ਕਰੋ ਬਚਾਅ

ਮੀਂਹ ਪੈਣ ਕਾਰਨ ਨਿਆਣੇ, ਨੌਜਵਾਨ ਤੇ ਬਜੁਰਗ ਬਿਮਾਰ ਹੋ ਰਹੇ ਹਨ। ਅਜਿਹੇ ਵਿੱਚ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਇਸ ਵਾਇਰਲ ਤੋਂ ਬਚਾ ਸਕਦੇ ਹੋ। ਜੀ ਹਾਂ ਕੁੱਝ ਅਜਿਹੇ ਨੁਸਖੇ ਅਤੇ ਸਾਵਧਾਨੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਪਰਿਵਾਰ ਸਿਹਤਮੰਦ ਰੱਖ ਸਕਦੇ ਹੋ।

ਬਦਲਦੇ ਮੌਸਮ ਕਾਰਨ ਤੁਹਾਡੇ ਨਿਆਣੇ ਹੋ ਰਹੇ ਬਿਮਾਰ ਤਾਂ ਇੰਝ ਕਰੋ ਬਚਾਅ
X

Makhan shahBy : Makhan shah

  |  18 Sept 2024 11:46 AM GMT

  • whatsapp
  • Telegram

ਚੰਡੀਗੜ੍ਹ (ਕਵਿਤਾ) : ਮੀਂਹ ਪੈਣ ਕਾਰਨ ਨਿਆਣੇ, ਨੌਜਵਾਨ ਤੇ ਬਜੁਰਗ ਬਿਮਾਰ ਹੋ ਰਹੇ ਹਨ। ਅਜਿਹੇ ਵਿੱਚ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਇਸ ਵਾਇਰਲ ਤੋਂ ਬਚਾ ਸਕਦੇ ਹੋ। ਜੀ ਹਾਂ ਕੁੱਝ ਅਜਿਹੇ ਨੁਸਖੇ ਅਤੇ ਸਾਵਧਾਨੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਪਰਿਵਾਰ ਸਿਹਤਮੰਦ ਰੱਖ ਸਕਦੇ ਹੋ। ਮੀਂਹ ਪੈਣ ਕਰਕੇ ਲੋਕਾਂ ਨੂੰ ਸਰਦੀ-ਜੁਕਾਮ ਅਤੇ ਇਸੇ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਸ ਸਮੇਂ ਜਿਵੇਂ ਦਾ ਮੌਸਮ ਬਣਿਆ ਹੋਇਆ ਹੈ ਇਸਦੀ ਗੱਲ ਕਰੀਏ ਤਾਂ ਹੁਣ ਵੀ ਘਰਾਂ ਵਿੱਚ ਨਿਆਣੇ ਬਿਮਾਰ ਪੈ ਰਹੇ ਹਨ ਅਜਿਹੇ ਵਿੱਚ ਤੁਹਾਨੂੰ ਕਰਨਾ ਕੀ ਚਾਹੀਦਾ ਹੈ। ਆਓ ਵਿਸਥਾਰ ਪੁਰਵਕ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ।

ਸੱਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਪਾਣੀ ਨਾਲ, ਤੁਸੀਂ ਬੱਚਿਆਂ ਨੂੰ ਸਾਫ ਪਾਣੀ ਦਿਓ ਭਾਵੇ ਉਬਾਲ ਕੇ ਤੇ ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਕੋਸ਼ਿਸ਼ ਇਹੀ ਕਰੋ ਕਿ ਕਿਤੇ ਦਾ ਵੀ ਪਾਣੀ ਨਾ ਵਰਤੋਂ ਤੁਸੀਂ ਸਿਰਫ਼ ਮਿਨਰਲ ਪਾਣੀ ਦੀ ਹੀ ਵਰਤੋ ਕਰੋ।

ਇਸਤੋਂ ਬਾਅਦ ਅਜਿਹੇ ਮੌਸਮ ਵਿੱਚ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਿਟਾਮਿਨ ਸੀ ਵਰਗੇ ਫਲ ਜਿਵੇਂ ਕਿ ਸੰਤਰਾ, ਸਟ੍ਰਾਬੈਰੀ ਅਤੇ ਬ੍ਰੋਕਲੀ ਦੇ ਸਕਦੇ ਹੋ। ਅਜਿਹਾ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੀ ਇਮਿਊਨਿਟੀ ਸਟ੍ਰਾਂਗ ਹੋਵੇਗੀ ਅਤੇ ਬੱਚੇ ਛੇਤੀ ਬਿਮਾਰ ਨਹੀਂ ਪੈਣਗੇ। ਮੀਂਹ ਵਾਲੇ ਮੌਸਮ ਵਿੱਚ ਇਹ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਮੱਛਰਾਂ ਤੋਂ ਬਚਾਓਣ ਲਈ ਸਪ੍ਰੇਅ ਜਾਂ ਮੱਛਰਦਾਨੀ ਦੀ ਵਰਤੋਂ ਜ਼ਰੂਰੀ ਕਰੋ।

ਜਦੋਂ ਵੀ ਮੀਂਹ ਪੈਂਦਾ ਹੈ ਤਾਂ ਤੁਹਾਡੇ ਨਿਆਣੇ ਇਹ ਸ਼ਾਇਦ ਜ਼ਰੂਰ ਕਹਿੰਦੇ ਹੋਣਗੇ ਮੀਂਹ ਵਿੱਚ ਨਹਾਉਣਾ ਜਾਂ ਫਿਰ ਵੱਖ-ਵੱਖ ਕਾਰਨਾ ਕਰਕੇ ਮੀਂਹ ਵਿੱਚ ਭਿੱਜ ਹੋ ਜਾਂਦੇ ਹਨ ਅਜਿਹੇ ਵਿੱਚ ਤੁਸੀਂ ਸਾਵਧਾਨੀ ਇਹ ਵਰਤਨੀ ਹੈ ਕਿ ਤੁਹਾਡੇ ਬੱਚੇ ਭਿੱਜੇ ਨਾ ਤੇ ਜੇ ਗਲਤੀ ਨਾਲ ਵੀ ਭਿੱਜ ਗਏ ਹਨ ਤਾਂ ਤੁਰੰਤ ਉਨ੍ਹਾਂ ਦੇ ਕਪੜੇ ਬਦਲ ਦਓ।

ਡਾਕਟਰਾਂ ਦੇ ਅਨੁਸਾਰ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਬਦਲਦੇ ਮੌਸਮ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਤ ਹੁੰਦੀ ਹੈ। ਮੌਸਮ ਵਿੱਚ ਤਬਦੀਲੀਆਂ ਕਰਕੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਹੁੰਦੀਆਂ ਹਨ। ਜਦੋਂ ਮੌਸਮ ਬਦਲਦਾ ਹੈ, ਤਦ ਤਾਪਮਾਨ ਦੇ ਅਨੁਸਾਰ ਵੱਖ ਵੱਖ ਕਿਸਮਾਂ ਦੇ ਬੈਕਟਰੀਆ, ਵਾਇਰਸ ਆਦਿ ਕਿਰਿਆਸ਼ੀਲ ਹੋ ਜਾਂਦੇ ਹਨ, ਜੋ ਸਾਡੇ ਸਰੀਰ ਉਤੇ ਹਮਲਾ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਜੇ ਸਾਡੇ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਵੇਗਾ ਤਾਂ ਬੈਕਟਰੀਆ ਅਸਾਨੀ ਨਾਲ ਸਰੀਰ ਵਿੱਚ ਜਗ੍ਹਾ ਬਣਾ ਲੈਣਗੇ ਅਤੇ ਇਸਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦੇਣਗੇ।

ਬਦਲਦੇ ਮੌਸਮ ਵਿਚ ਸਰੀਰ ਵਿਚ ਸੰਕਰਮਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ, ਇਸ ਲਈ ਬਦਲਦੇ ਮੌਸਮ ਵਿਚ ਖਾਣ-ਪੀਣ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਮਊਨ ਸਿਸਟਮ ਸਹੀ ਤਰੀਕੇ ਨਾਲ ਕੰਮ ਕਰੇ, ਇਸ ਲਈ ਆਪਣੀ ਡਾਈਟ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਨੂੰ ਸ਼ਾਮਿਲ ਕਰੋ। ਇਸ਼ੇ ਦੇ ਨਾਲ ਸਾਡਾ 75 ਫੀਸਦੀ ਸਰੀਰ ਪਾਣੀ ਨਾਲ ਬਣਿਆ ਹੋਇਆ ਹੈ, ਇਸ ਲਈ ਭਰਪੂਰ ਮਾਤਰਾ ਵਿਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ।

ਬਦਲਦੇ ਮੌਸਮ ਵਿਚ ਠੰਢੇ ਪਦਾਰਥਾਂ ਦੇ ਸੇਵਨ ਕਰਨਾ ਵਾਇਰਲ ਬੁਖਾਰ ਦਾ ਕਾਰਨ ਬਣ ਜਾਂਦਾ ਹੈ। ਮੌਸਮ ਬਦਲਣ ਕਾਰਨ ਸਰਦੀ, ਬੁਖਾਰ, ਖਾਂਸੀ ਜਾਂ ਸਿਰ ਦਰਦ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਉ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਲਉ। ਇਸ ਨਾਲ ਸਿਹਤ ਉਤੇ ਨਕਾਰਤਮਕ ਅਸਰ ਪੈ ਸਕਦਾ ਹੈ। ਮੌਸਮ ਬਦਲਣ ਨਾਲ ਖੰਘ ਅਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਪੀੜਤ ਮਰੀਜ਼ ਨੂੰ ਰੋਜ਼ਾਨਾ ਭਾਫ ਲੈਣ ਦੇ ਨਾਲ ਹਲਕੇ ਕੋਸੇ ਪਾਣੀ ਵਿਚ ਨਮਕ ਮਿਲਾ ਕੇ ਗਰਾਰੇ ਕਰਨੇ ਚਾਹੀਦੇ ਹਨ।

Next Story
ਤਾਜ਼ਾ ਖਬਰਾਂ
Share it