ਜੇਕਰ ਸਦਾ ਜਵਾਨ ਰਹਿਣਾ ਚਾਹੁੰਦੇ ਤਾਂ ਖਾਓ ਆਂਡੇ
ਕਈ ਖੋਜਾਂ ਨੇ ਇਹ ਸਿੱਧ ਕੀਤਾ ਹੈ ਕਿ ਵਧਦੀ ਉਮਰ ਦੇ ਨਾਲ ਕੋਲੈਸਟ੍ਰੋਲ ਦਾ ਪੱਧਰ ਵਧਦਾ ਹੈ। ਖੁਰਾਕ ਨੂੰ ਕੰਟਰੋਲ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅੰਡੇ ਨੂੰ ਆਮ ਤੌਰ 'ਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਣ ਲਈ ਮੰਨਿਆ ਜਾਂਦਾ ਹੈ। ਫਿਰ ਕੀ ਅੰਡੇ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ?
By : Dr. Pardeep singh
ਨਵੀਂ ਦਿੱਲੀ: ਹਰ ਕੋਈ ਵਿਅਕਤੀ ਜਵਾਨ ਰਹਿਣਾ ਚਾਹੁੰਦਾ ਹੈ ਪਰ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਦਿੰਦਾ। ਸਦਾ ਜਵਾਨ ਰਹਿਣ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਇਕ ਆਂਡਾ ਰੋਜ਼ ਖਾਧਾ ਹੈ ਤਾਂ ਉਸ ਦੀ ਜਵਾਨੀ ਖਤਮ ਨਹੀਂ ਹੁੰਦੀ। ਆਂਡੇ ਵਿੱਚ ਜਿਹੇ ਤੱਤ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਲਾਹੇਵੰਦ ਹੈ।
ਆਂਡਾ ਕੁਦਰਤੀ ਤੌਰ 'ਤੇ ਗਰਮ ਹੁੰਦਾ ਹੈ। ਇਸ ਲਈ, ਗਰਮ ਮੌਸਮ ਹੀਟ ਸਟ੍ਰੋਕ ਪੈਦਾ ਕਰਨ ਵਾਲੇ ਕਾਰਕਾਂ ਨੂੰ ਵੀ ਵਧਾ ਸਕਦਾ ਹੈ। ਆਂਡੇ ਵਿੱਚ ਪ੍ਰੋਟੀਨ ਸਮੇਤ ਕਈ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਇਸ ਦੇ ਲਾਭ ਲੈਣ ਲਈ ਗਰਮੀਆਂ ਦੇ ਮੌਸਮ ਵਿੱਚ ਇੱਕ ਤੋਂ ਦੋ ਅੰਡੇ ਦਾ ਸੇਵਨ ਕਾਫ਼ੀ ਹੁੰਦਾ ਹੈ। ਪਰ ਰੋਜ਼ਾਨਾ ਇਸ ਤੋਂ ਜ਼ਿਆਦਾ ਸੇਵਨ ਕਰਨਾ ਗਰਮੀਆਂ 'ਚ ਸਿਹਤ ਲਈ ਠੀਕ ਨਹੀਂ ਹੈ। ਇੱਕ ਬਾਲਗ ਅੰਡੇ ਦੀ ਜ਼ਰਦੀ ਸਮੇਤ ਦੋ ਅੰਡੇ ਖਾ ਕੇ ਲੋੜੀਂਦਾ ਪੋਸ਼ਣ ਪ੍ਰਾਪਤ ਕਰ ਸਕਦਾ ਹੈ। ਵਿਟਾਮਿਨ ਬੀ ਅਤੇ ਡੀ ਸਮੇਤ ਕਈ ਤਰ੍ਹਾਂ ਦੇ ਵਿਟਾਮਿਨ ਵੀ ਅੰਡੇ ਵਿੱਚ ਪਾਏ ਜਾਂਦੇ ਹਨ।
ਆਂਡੇ ਖਾਣ ਨਾਲ ਮਿਲਦੀ ਹੈ ਪ੍ਰੋਟੀਨ
ਜੇਕਰ ਤੁਸੀ ਦੇਸੀ ਆਂਡੇ ਨਿਯਮਤ ਰੂਪ ਵਿੱਚ ਖਾਧੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਕੁਦਰਤੀ ਪ੍ਰੋਟੀਨ ਦਿੰਦਾ ਹੈ। ਪ੍ਰੋਟੀਨ ਨਾਲ ਸਰੀਰ ਵਿੱਚ ਹਮੇਸ਼ਾ ਜਵਾਨੀ ਬਣੀ ਰਹਿੰਦੀ ਹੈ। ਕਈ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਦੇਸੀ ਬ੍ਰੀਡ ਦੀ ਮੁਰਗੀ ਮਿਲ ਜਾਵੇ ਤਾਂ ਉਸ ਦੇ ਆਂਡਿਆ ਵਿੱਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ।
ਪਾਚਨ ਤੰਤਰ ਮਜ਼ਬੂਤ
ਜ਼ਿਆਦਾ ਅੰਡੇ ਦਾ ਸੇਵਨ ਪਾਚਨ ਤੰਤਰ 'ਤੇ ਭਾਰੀ ਪੈ ਸਕਦਾ ਹੈ, ਜਿਸ ਨਾਲ ਬਦਹਜ਼ਮੀ, ਗੈਸ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਪੇਟ ਵਿੱਚ ਗੰਭੀਰ ਦਰਦ, ਦਸਤ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ।
ਸਰੀਰ ਵਿੱਚ ਊਰਜਾ ਵੱਧਦੀ
ਆਂਡੇ ਖਾਣ ਨਾਲ ਸਰੀਰ ਵਿੱਚ ਊਰਜਾ ਵੱਧਦੀ ਹੈ। ਆਂਡੇ ਖਾਣ ਨਾਲ ਪੁਰਾਣੀ ਤੋਂ ਪੁਰਾਣੀ ਬਿਮਾਰੀ ਵੀ ਦੂਰ ਹੋ ਸਕਦੀ ਹੈ। ਇਸ ਲਈ ਜੇਕਰ ਅਸੀਂ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਆਂਡੇ ਜ਼ਰੂਰ ਖਾਓ।